

ਗਿੱਦੜਬਾਹਾ (ਸਾਰਾ ਯਹਾਂ/ਮਨੀਸ਼ ਗਰਗ ) ਪੰਜਾਬ ਸਰਕਾਰ ਪੈਨਸ਼ਨਰਜ ਐਸੋਸੀਏਸ਼ਨ ਗਿੱਦੜਬਾਹਾ ਦੀ ਮਹੀਨਾਵਾਰ ਮੀਟਿੰਗ ਧੀਰ ਪਾਰਕ ਵਿੱਚ ਹੋਈ। ਇਸ ਦੌਰਾਨ ਮੀਟਿੰਗ ਵਿੱਚ ਪਿੱਛਲੇ ਸਮੇ ਦੌਰਾਨ ਪੰਜਾਬ ਦੇ ਬਹੁਤ ਸਾਰੇ ਇਲਾਕਿਆ ਚ ਹੜਾ ਦੇ ਕਾਰਨ ਹੋਈ ਭਾਰੀ ਤਬਾਹੀ ਤੇ ਨੁਕਸਾਨ ਨੂੰ ਮੱਦੇਨਜਰ ਰੱਖਦੇ ਹੋਏ ਹਾਜਰ ਮੈਂਬਰਾ ਵੱਲੋ ਰਾਹਤ ਫੰਡ ਇਕੱਠਾ ਕਰਨ ਦਾ ਫੈਸਲਾ ਲਿਆ ਗਿਆ। ਇਸ ਕਾਰਜ ਨੂੰ ਨੇਪੜੇ ਚਾੜ੍ਹਨ ਲਈ ਪੈਨਸ਼ਨਰ ਵੱਲੋ ਗਰੁਪ ਬਨਾ ਕੇ ਗਿੱਦੜਬਾਹਾ ਤੇ ਆਸ ਪਾਸ ਦੇ ਏਰੀਏ ਵਿੱਚ ਜਾ ਕੇ ਫੰਡ ਇਕੱਠਾ ਕਰਨ ਦਾ ਫੈਸਲਾ ਲਿਆ ਗਿਆ। ਇਸ ਦੌਰਾਨ ਹਾਜ਼ਰ ਮੈਂਬਰਾ ਨੇ ਆਪਣਾ ਯੋਗਦਾਨ ਵੀ ਪਾਇਆ ਗਿਆ। ਇਸ ਦੌਰਾਨ ਉਨ੍ਹਾ ਆਮ ਲੋਕਾ ਲਈ ਮੋਬਾਈਲ ਨੰਬਰ 94783-15550,88473-33800,98780-00199,95017-23879,96462-20054 ਵੀ ਜਾਰੀ ਕੀਤੇ। ਇਸ ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋ ਉਨ੍ਹਾ ਦੀ ਹਕੀ ਮੰਗਾ ਨਾ ਮਨਣ ਦੀ ਵੀ ਨਿਖੇਧੀ ਕੀਤੀ ਗਈ। ਇਸ ਦੌਰਾਨ ਪ੍ਰਧਾਨ ਗਮਦੂਰ ਸਿੰਘ,ਸਕੱਤਰ ਅਸ਼ੋਕ ਕੁਮਾਰ,ਸੀਨੀਅਰ ਮੈਂਬਰ ਭੀਮ ਸੈਨ,ਸੁਖਮੰਦਰ ਸਿੰਘ,ਕੇਸ਼ਵ ਚੰਦ ਸ਼ਰਮਾ,ਬਲਦੇਵ ਸਿੰਘ,ਨਰਿੰਦਰ ਕੁਮਾਰ,ਦਰਸ਼ਨ ਸਿੰਘ,ਰਾਮ ਪ੍ਰਸ਼ਾਦ,ਰਾਮਜੀਤ,ਰੋਸ਼ਨ ਲਾਲ ਸ਼ਰਮਾ ਆਦਿ ਮੌਜੂਦ ਸਨ























