*ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ,18 ਡੀਐਸਪੀ ਨੂੰ ਤਰੱਕੀ ਦੇ ਕੇ ਬਣਾਇਆ ਐਸਪੀ*

0
102

ਫਗਵਾੜਾ  (ਸਾਰਾ ਯਹਾਂ/ਸ਼ਿਵ ਕੌੜਾ)ਪੰਜਾਬ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ 18 ਡੀਐਸਪੀ ਨੂੰ ਤਰੱਕੀ ਦੇ ਕੇ ਐਸਪੀ ਬਣਾਇਆ,ਇਸ ਤੋਂ ਪਹਿਲਾਂ ਭਗਵੰਤ ਮਾਨ ਵੱਲੋਂ ਅੱਜ ਪੁਲਿਸ ਵਿਭਾਗ ਵਿੱਚ ਡੀਐੱਸਪੀ ਤੋਂ ਪ੍ਰਮੋਟ ਹੋ ਕੇ ਐਸਪੀ ਬਣੇ 18 ਅਫ਼ਸਰ ਸਾਹਿਬਾਨਾਂ ਨਾਲ ਮੁਲਾਕਾਤ ਕੀਤੀ। ਸਭ ਨੂੰ ਨਵੀਂ ਜ਼ਿੰਮੇਵਾਰੀ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਸਾਰੇ ਅਫ਼ਸਰ ਸਹਿਬਾਨਾਂ ਨੂੰ ਆਪਣੀ ਡਿਊਟੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ ਅਤੇ ਲੋਕ ਸੇਵਾ ਵਿੱਚ ਆਪਣਾ ਅਹਿਮ ਹਿੱਸਾ ਪਾਉਣ ਲਈ ਕਿਹਾ ਇਸ ਲਿਸਟ ਵਿੱਚ ਫਗਵਾੜਾ ਦੇ ਜੰਮਪਲ ਪਰਮਜੀਤ ਸਿੰਘ ਬਣੇ ਡੀਐਸਪੀ ਤੋਂ ਐੱਸਪੀ ਯਾਦ ਰਹੇ ਡੀ.ਐੱਸ.ਪੀ ਪਰਮਜੀਤ ਸਿੰਘ ਹੋਰਨਾਂ ਸ਼ਹਿਰਾਂ ਦੇ ਨਾਲ ਨਾਲ ਫਗਵਾੜਾ ਵਿਖੇ ਵੀ ਬਤੋਰ ਡੀ.ਐੱਸ.ਪੀ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾ ਚੁੱਕੇ ਹਨ

NO COMMENTS