*ਪੰਜਾਬ ਦੀ ਆਪ ਸਰਕਾਰ ਹਰ ਫ਼ਰੰਟ ਤੇ ਫੇਲ ….ਗੁਰਪ੍ਰੀਤ ਵਿੱਕੀ*

0
63

ਮਾਨਸਾ 19 ਨਵੰਬਰ (ਸਾਰਾ ਯਹਾਂ/ਮੁੱਖ ਸੰਪਾਦਕ) : ਮਾਨਸਾ ਕਾਂਗਰਸ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ ਨੇ ਪੰਜਾਬ ਅੰਦਰਲੀ ਆਮ ਆਦਮੀ ਪਾਰਟੀ ਤੇ ਦੋਸ਼ ਲਾਉਂਦਿਆਂ ਕਿਹਾ ਕਿ ਆਮ ਲੋਕਾਂ ਦੀ ਸਰਕਾਰ ਅੱਜ ਤੱਕ ਕੋਈ ਲੋਕ ਪੱਖੀ ਫੈਸਲਾ ਨਹੀਂ ਕੀਤਾ ਤੇ ਹਰ ਫ਼ਰੰਟ ਤੇ ਫੇਲ ਸਾਬਤ ਹੋਈ ਹੈ ਵਿੱਕੀ ਨੇ ਕਿਹਾ ਕਿ ਸਿਖਿਆ ਤੇ ਸਿਹਤ ਦਾ ਮਾਡਲ ਲੈ ਕੇ ਆਈ ਇਹ ਸਰਕਾਰ ਇਹਨਾਂ ਦੋਨੋ ਮੁੱਦਿਆਂ ਤੇ ਫੇਲ ਸਾਬਤ ਹੋਈ ਹੈ ਉਹਨਾਂ ਕਿਹਾ ਕਿ ਇਕ ਪਾਸੇ ਮਾਨ ਸਰਕਾਰ ਪੰਜਾਬ ਅੰਦਰ ਨਵੇਂ 10ਲੱਖ ਵਾਲੇ ਸਿਹਤ ਬੀਮਾ ਕਾਰਡ ਬਣਾ ਰਹੀ ਹੈ ਪਰੰਤੂ ਦੂਜੇ ਪਾਸੇ ਪਹਿਲਾ ਬਣੇ ਸਿਹਤ ਬੀਮਾ ਕਾਰਡ ਲਗਭਗ ਸਾਰੇ ਪ੍ਰਾਈਵੇਟ ਹਸਪਤਾਲਾਂ ਅੰਦਰ ਬੰਦ ਹਨ ਇਸੇ ਤਰ੍ਹਾਂ ਮਾਨਸਾ ਦੇ ਸਰਕਾਰੀ ਹਸਪਤਾਲ ਅੰਦਰ ਵੀ ਕਾਰਡ ਧਾਰਕ ਮਰੀਜਾਂ ਨੂੰ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ ਉਹਨਾਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਦੱਸਿਆ ਕਿ ਮਾਨਸਾ ਸਿਵਲ ਹਸਪਤਾਲ ਅੰਦਰ ਗੋਡਿਆਂ ਦੀਆਂ ਸਰਜਰੀ ਪਿਛਲੇ ਲੰਬੇ ਸਮੇ ਤੋਂ ਬੰਦ ਹੈ ਜਿਸਦੇ ਸਦਕਾ ਪੂਰੇ ਮਾਨਸਾ ਜ਼ਿਲੇ ਦੇ ਸੰਬੰਧਿਤ ਬਿਮਾਰੀ ਨਾਲ ਪੀੜਤ ਲੋਕਾਂ ਨੂੰ ਜਾ ਤਾਂ ਮਹਿੰਗੇ ਪ੍ਰਾਈਵੇਟ ਹਸਪਤਾਲ ਚ ਆਪਣਾ ਇਲਾਜ਼ ਕਰਵਾਉਣਾ ਪੈ ਰਿਹਾ ਹੈ ਜਾ ਫਿਰ ਇਲਾਜ਼ ਨੂੰ ਲੈ ਕੇ ਖੱਜਲ ਖੁਆਰ ਹੋਣਾ ਪੈ ਰਿਹਾ ਹੈ ਉਹਨਾਂ ਮਾਨਸਾ ਜ਼ਿਲ੍ਹੇ ਦੇ ਤਿੰਨੋ ਵਿਧਾਇਕਾਂ ਦਾ ਧਿਆਨ ਇਸ ਅਹਿਮ ਮੁੱਦੇ ਉਪਰ ਕੇਂਦਰਤ ਕਰਦੇ ਕਿਹਾ ਕਿ ਉਹਨਾਂ ਨੂੰ ਲੋਕਾਂ ਦੀ ਸਿਹਤ ਨਾਲ ਜੁੜੇ ਇਸ ਅਹਿਮ ਮਸਲੇ ਨੂੰ ਸਿਹਤ ਮੰਤਰੀ ਕੋਲੋਂ ਹੱਲ ਕਰਵਾਉਣਾ ਚਾਹੀਦਾ ਹੈ ਤਾ ਜੋ ਲੋਕਾਂ ਨੂੰ ਦੂਜੇ ਸ਼ਹਿਰਾਂ ਤੇ ਮਹਿੰਗੇ ਇਲਾਜਾਂ ਵੱਲ ਨਾ ਜਾਣਾ ਪਵੇ ਤੇ ਸਰਕਾਰ ਦੁਆਰਾ ਬਣਾਈਆਂ ਲੋਕ ਪੱਖੀ ਸਕੀਮਾਂ ਦਾ ਲਾਹਾ ਮਿਲ ਸਕੇ ਉਹਨਾਂ ਕਿਹਾ ਕਿ. ਪਿਛਲੇ ਕੁਝ ਮਹੀਨਿਆਂ ਦੋਰਾਨ ਪੂਰਾ ਮਾਨਸਾ ਸ਼ਹਿਰ ਚਿਕਨ ਗੁਨੀਆ ਤੇ ਡੇਂਗੂ ਕਾਰਨ ਵੱਡੇ ਪੱਧਰ ਤੇ ਪ੍ਰਬਾਹਿਤ ਰਿਹਾ ਤੇ ਇਲਾਜ਼ ਦੀ ਘਾਟ ਕਾਰਨ ਕਈ ਲੋਕਾਂ ਨੂੰ ਆਪਣੀ ਜਾਨ ਤੋਂ ਵੀ ਹੱਥ ਧੋਣੇ ਪਏ ਤੇ ਇਸ ਮੌਕੇ ਪ੍ਰਸ਼ਾਸਨ ਤੇ ਸਰਕਾਰ ਦੇ ਨਿਕੰਮੇ ਸਿਹਤ ਪ੍ਰਬੰਧਾ ਦੀ ਪੋਲ ਖੁੱਲੀ ਵਿੱਕੀ ਨੇ ਕਿਹਾ ਕਿ ਜੇਕਰ ਇਹਨਾਂ ਦੋਨੋ ਮਸਲੇ ਸਿਹਤ ਤੇ ਸਿੱਖਿਆ ਤੇ ਸਰਕਾਰ ਪੰਜਾਬ ਦੇ ਲੋਕਾਂ ਦੇ ਵਿਸ਼ਵਾਸ ਤੇ ਖਰੀ ਨਾ ਉਤਰੀ ਤਾਂ 2027 ਵਿੱਚ ਪੰਜਾਬ ਦੀ ਜਨਤਾ ਇਹਨਾਂ ਨੂੰ ਚਲਦਾ ਕਰੇਗੀ

LEAVE A REPLY

Please enter your comment!
Please enter your name here