ਪੰਜਾਬ ਦੀਵਾਲੀ ਬੰਪਰ ਨੇ ਰਬੜ ਫੈਕਟਰੀ ’ਚ ਕੰਮ ਕਰਦੇ ਮਜ਼ਦੂਰ ਦੀਆਂ ਆਰਥਿਕ ਚਿੰਤਾਵਾਂ ਕੀਤੀਆਂ ਦੂਰ

0
56

ਚੰਡੀਗੜ, 24 ਨਵੰਬਰ:ਕਈ ਵਾਰ ਇੱਕ ਛੋਟੀ ਜਿਹੀ ਘਟਨਾ ਜੀਵਨ ਦੀ ਦਿਸ਼ਾ ਹੀ ਬਦਲ ਕੇ ਰੱਖ ਦਿੰਦੀ ਹੈ ਕੁਝ ਅਜਿਹਾ ਹੀ ਜਲੰਧਰ ਸਥਿਤ ਇੱਕ ਰਬੜ ਫੈਕਟਰੀ ਵਿੱਚ ਮਜ਼ਦੂਰ ਵਜੋਂ ਕੰਮ ਕਰਨ ਵਾਲੇ ਵਿਨੋਦ ਕੁਮਾਰ ਨਾਲ ਵਾਪਰਿਆ ਜੋ ਪੰਜਾਬ ਰਾਜ ਮਾਂ ਲਕਸ਼ਮੀ ਦੀਵਾਲੀ ਪੂਜਾ ਬੰਪਰ-2019 ਦਾ 20 ਲੱਖ ਰੁਪਏ ਦਾ ਦੂਜਾ ਇਨਾਮ ਜਿੱਤਕੇ ਰਾਤੋ-ਰਾਤ ਲੱਖ ਪਤੀ ਬਣ ਗਿਆ। ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲੇ ਦਾ ਵਸਨੀਕ ਵਿਨੋਦ ਕੁਮਾਰ 1989 ਤੋਂ ਜਲੰਧਰ ਵਿੱਚ ਰਹਿ ਰਿਹਾ ਹੈ।ਤਿੰਨ ਬੇਟਿਆਂ ਅਤੇ ਇੱਕ ਬੇਟੀ ਦੇ ਪਿਤਾ ਵਿਨੋਦ ਕੁਮਾਰ ਨੇ ਦੱਸਿਆ ਕਿ ਜਦੋਂ ਉਸਨੇ ਆਪਣੀ ਲਾਟਰੀ ਦੇ ਨੰਬਰ ਦਾ ਮਿਲਾਨ ਜੇਤੂ ਟਿਕਟ ਨੰਬਰ ਏ -111864  ਨਾਲ ਕੀਤਾ ਤਾਂ ਉਸਨੂੰ ਆਪਣੀਆਂ ਅੱਖਾਂ ’ਤੇ ਵਿਸ਼ਵਾਸ ਨਹੀਂ ਹੋਇਆ । ਇਸ ਤੋਂ ਬਾਅਦ ਉਸਨੇ ਇਨਾਮੀ ਰਾਸ਼ੀ ਲਈ ਆਪਣਾ ਦਾਅਵਾ ਜਮਾ ਕਰਵਾ ਦਿੱਤਾ ਅਤੇ ਪੰਜਾਬ ਰਾਜ ਲਾਟਰੀ ਵਿਭਾਗ ਦੇ ਅਧਿਕਾਰੀਆਂ ਨੇ ਉਸ ਨੂੰ ਛੇਤੀ ਤੋਂ ਛੇਤੀ ਅਦਾਇਗੀ  ਕਰਨ ਦਾ ਭਰੋਸਾ ਦਿੱਤਾ।ਵਿਨੋਦ ਕੁਮਾਰ ਨੇ ਬੇਹੱਦ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇੰਨੀ ਵੱਡੀ ਰਕਮ ਜਿੱਤਣ ਬਾਰੇ ਉਹ ਸੁਪਨੇ ਵਿੱਚ ਵੀ ਕਲਪਨਾ ਨਹੀਂ ਸੀ ਕਰ ਸਕਦਾ, ਪਰ ਇਹ ਪੰਜਾਬ ਰਾਜ ਦੀਵਾਲੀ ਬੰਪਰ ਨੇ ਸੰਭਵ ਕਰ ਦਿੱਤਾ।ਸੂਬਾ ਸਰਕਾਰ ਵਲੋਂ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਡਰਾਅ ਕੱਢੇ ਜਾਣ ’ਤੇ ਵਿਸ਼ਵਾਸ ਪ੍ਰਗਟਾਉਂਦਿਆਂ ਵਿਨੋਦ ਕੁਮਾਰ ਨੇ ਕਿਹਾ ਕਿ ਇਨਾਮੀ ਰਾਸ਼ੀ ਨਾਲ ਉਹ ਆਪਣੇ ਪਰਿਵਾਰ ਵਿੱਚ ਚੱਲ ਰਹੇ ਆਰਥਿਕ ਸੰਕਟ ਨੂੰ ਦੂਰ ਕਰਨ ਦੇ ਯੋਗ ਬਣ ਗਿਆ ਹੈ। ਦੱਸਣਯੋਗ ਹੈ ਕਿ ਬੰਪਰ ਦੇ ਡਰਾਅ ਦਾ ਐਲਾਨ 1 ਨਵੰਬਰ, 2019 ਨੂੰ ਲੁਧਿਆਣਾ ਵਿਖੇ ਕੀਤਾ ਗਿਆ ਸੀ। ਇਸ ਬੰਪਰ ਦੇ 2.50-2.50 ਕਰੋੜ ਰੁਪਏ ਦੇ ਪਹਿਲੇ ਦੋ ਇਨਾਮ ਲੁਧਿਆਣਾ ਦੇ ਡੇਅਰੀ ਫਾਰਮ ਮਾਲਕ ਅਮਨਦੀਪ ਸਿੰਘ ਅਤੇ ਹਿਮਾਚਲ ਪ੍ਰਦੇਸ਼ ਦੇ ਇੱਕ ਪੇਂਟਰ ਸੰਜੀਵ ਕੁਮਾਰ ਨੇ ਹਾਸਲ ਕੀਤੇ ਹਨ।

LEAVE A REPLY

Please enter your comment!
Please enter your name here