

ਮਾਨਸਾ 25 ਨਵੰਬਰ (ਸਾਰਾ ਯਹਾ,ਹੀਰਾ ਸਿੰਘ ਮਿੱਤਲ) ਅੱਜ ਇੱਥੇ ਸਥਾਨਕ ਸ਼ਹਿਰ ਵਿਖੇ ਪੰਜਾਬ ਕਿਸਾਨ ਯੂਨੀਅਨ ਵਲੋਂ ਦਾਨੇਵਾਲੀਆਂ ਟਿੰਬਰ ਸਟੋਰ ਦੀ ਕੁਰਕੀ ਰੋਕੀ ਗਈ। ਇੱਕਠ ਨੂੰ ਪੰਜਾਬ ਕਿਸਾਨ ਯੂਨੀਅਨ ਦੇ ਸ਼ਹਿਰੀ ਬਲਾਕ ਪ੍ਰਧਾਨ ਸੁਖਚਰਨ ਦਾਨੇਵਾਲੀਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਥੇਬੰਦੀ ਵਲੋਂ ਕਿਸੇ ਵੀ ਮਜ਼ਦੂਰ ਦਾ ਘਰ ਅਤੇ ਪਸ਼ੂ, ਕਿਸਾਨ ਦੀ ਜ਼ਮੀਨ ਅਤੇ ਘਰ, ਦੁਕਾਨਦਾਰ ਦੀ ਦੁਕਾਨ, ਜਿੱਥੇ ਉਹ ਰੁਜ਼ਗਾਰ ਚਲਾਉਂਦਾ ਹੈ ਅਤੇ ਘਰ ਕਿਸੇ ਵੀ ਕੀਮਤ ਤੇ ਕੁਰਕ ਨਹੀਂ ਹੋਣ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਰਹਿਣ ਵਾਲੇ ਸੁਰਿੰਦਰ ਕੁਮਾਰ ਉਰਫ ਪੱਪੀ ਜੋ ਕਿ ਪਿੰਡ ਵਾਲੀ ਸੜਕ ਤੇ ਆਰਾ ਚਲਾਉਣ ਦਾ ਕੰਮ ਕਰਦਾ ਹੈ. ਜੋ ਕਿ ਉਸਦੇ ਰੁਜ਼ਗਾਰ ਦਾ ਸਾਧਨ ਹੈ, ਜਿਸਨੂੰ ਜਿੰਦਰਾ ਲਗਾਉਣ ਕੁਝ ਅਧਿਕਾਰੀ ਆਏ ਸਨ, ਜਿੰਨ੍ਹਾਂ ਦਾ ਨਾਅਰੇਬਾਜ਼ੀ ਕਰਕੇ ਵਿਰੋਧ ਕੀਤਾ ਗਿਆ। ਜਿਸ ਤੇ ਅਧਿਕਾਰੀ ਬੇਰੰਗ ਵਾਪਸ ਪਰਤ ਗਏ। ਉਨ੍ਹਾਂ ਦੱਸਿਆ ਆਰਥਿਕ ਮੰਦੀ ਕਾਰਨ ਵਪਾਰ ਘਾਟੇ ਵਿੱਚ ਚੱਲ ਰਹੇ ਹਨ। ਦੁਕਾਨਦਾਰਾਂ ਦੇ ਸਿਰ ਤੇ ਮੋਟੇ ਕਰਜੇ ਚੜ੍ਹੇ ਹੋਏ ਹਨ ਪਰ ਮੋਦੀ ਸਰਕਾਰ ਲੋਕਾਂ ਦਾ ਇਸ ਤੋਂ ਧਿਆਨ ਹਟਾਉਣ ਲਈ ਦੇਸ਼ ਨੂੰ ਫਿਰਕਾਪ੍ਰਸਤੀ ਵੱਲ ਧੱਕ ਰਹੀ ਹੈ। ਅੰਤ ਵਿੱਚ ਸੁਰਿੰਦਰ ਕੁਮਾਰ ਪੱਪੀ ਵੱਲੋਂ ਆਏ ਹੋਏ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ ਗਿਆ।
ਉਕਤ ਤੋਂ ਇਲਾਵਾ ਇਕੱਠ ਨੂੰ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਰੁਲਦੂ ਸਿੰਘ ਮਾਨਸਾ ਸੂਬਾ ਪ੍ਰਧਾਨ, ਹਰਜਿੰਦਰ ਮਾਨਸ਼ਾਹੀਆ, ਕਰਨੈਲ ਸਿੰਘ ਮਾਨਸਾ, ਨਛੱਤਰ ਸਿੰਘ ਖੀਵਾ, ਅਮਰੀਕ ਸਿੰਘ ਮਾਨਸਾ, ਪਰਮਜੀਤ ਸਿੰਘ ਬਚੀ,ਹਰਮਿੰਦਰਪਾਲ, ਸੁਰੇਸ਼ ਨੰਦਗੜ੍ਹੀਆ ਅਤੇ ਪਰਮਜੀਤ ਸਿੰਘ ਭਰੀ ਨੇ ਸੰਬੋਧਨ ਕੀਤਾ ।
ਜਾਰੀ ਕਰਤਾ























