

ਅੰਮ੍ਰਿਤਸਰ (ਸਾਰਾ ਯਹਾ): ਯਾਤਰੀਆਂ ਦੀ ਸਹੂਲਤ ਲਈ ਰੇਲਵੇ ਨੇ ਵੱਡਾ ਕਦਮ ਚੁੱਕਦਿਆਂ ਰੇਲਵੇ ਟਿਕਟ ਪੰਜਾਬੀ ਭਾਸ਼ਾ ‘ਚ ਜਾਰੀ ਕਰਨ ਨੂੰ ਮਨਜੂਰੀ ਦੇ ਦਿੱਤੀ ਹੈ। ਹੁਣ ਰੇਲਵੇ ਟਿਕਟ ਪੰਜਾਬੀ ‘ਚ ਵੀ ਉਪਲੱਬਧ ਹੋਣਗੇ। ਇਸ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਹੋਈ ਹੈ।
ਪਹਿਲਾਂ ਰੇਲਵੇ ਟਿਕਟ ਸਿਰਫ ਅੰਗਰੇਜ਼ੀ ਜਾਂ ਹਿੰਦੀ ਭਾਸ਼ਾ ‘ਚ ਹੀ ਉਪਲੱਬਧ ਸੀ। ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਪੰਜਾਬੀ ਭਾਸ਼ਾ ‘ਚ ਰੇਲਵੇ ਟਿਕਟ ਮਿਲ ਰਹੇ ਹਨ ਜਿਸ ਨੂੰ ਲੈ ਕੇ ਯਾਤਰੀਆਂ ‘ਚ ਕਾਫੀ ਉਤਸ਼ਾਹ ਹੈ। ਲੋਕਾਂ ਦਾ ਕਹਿਣਾ ਹੈ ਕਿ ਜਿਹੜੇ ਯਾਤਰੀਆਂ ਨੂੰ ਅੰਗਰੇਜ਼ੀ ਨਹੀਂ ਆਉਂਦੀ, ਉਨ੍ਹਾਂ ਲਈ ਇਹ ਸੁਵਿਧਾ ਹੋਵੇਗੀ ਤੇ ਨਾਲ ਹੀ ਇਸ ਨਾਲ ਪੰਜਾਬੀ ਭਾਸ਼ਾ ਵੀ ਪ੍ਰਫੁੱਲਤ ਹੋਵੇਗੀ।
ਟਿਕਟ ਬੁੱਕ ਅਧਿਕਾਰੀ ਸਰਬਜੀਤ ਸਿੰਘ ਦਾ ਕਹਿਣਾ ਹੈ ਕਿ ਪੰਜਾਬੀ ਭਾਸ਼ਾ ਦਾ ਟਿਕਟ ਸਭ ਤੋਂ ਪਹਿਲਾਂ ਅੰਮ੍ਰਤਸਰ ਸਟੇਸ਼ਨ ਤੋਂ ਸ਼ੁਰੂ ਹੋਇਆ ਹੈ ਤੇ ਬਾਕੀ ਥਾਵਾਂ ‘ਤੇ ਵੀ ਜਲਦ ਹੀ ਉਪਲੱਬਧ ਹੋਵੇਗਾ। ਉਨ੍ਹਾਂ ਦੱਸਿਆ ਕਿ ਕਈ ਲੋਕ ਹਿੰਦੀ ਜਾਂ ਅੰਗਰੇਜ਼ੀ ਨਹੀਂ ਪੜ੍ਹ ਸਕਦੇ ਸਨ ਅਜਿਹੇ ਲੋਕਾਂ ਨੂੰ ਧਿਆਨ ‘ਚ ਰੱਖਦਿਆਂ ਬੋਰਡ ਨੇ ਇਹ ਫੈਸਲਾ ਲਿਆ ਹੈ ਤੇ ਲੋਕ ਰੇਲਵੇ ਦੇ ਇਸ ਫੈਸਲੇ ਤੋਂ ਕਾਫੀ ਖੁਸ਼ ਹਨ
EDITED BY : SARA YAHA | | Last Updated :15 June 2018























