ਪੁਲਿਸ ਮੁਲਾਜ਼ਮਾਂ ਨੂੰ ਗੋਲ਼ੀਆਂ ਮਾਰ ਮੋਟਰਸਾਈਕਲ ‘ਤੇ ਹੀ ਉਡਾਇਆ ਪੇਸ਼ੀ ‘ਤੇ ਆਇਆ ਮੁਲਜ਼ਮ

0
5

ਫ਼ਿਰੋਜ਼ਪੁਰ (ਸਾਰਾ ਯਹਾ): ਦੋ ਮੋਟਰਸਾਈਕਲਾਂ ‘ਤੇ ਸਵਾਰ ਅਣਪਛਾਤੇ ਵਿਅਕਤੀਆਂ ਨੇ ਕੈਦੀ ਨੂੰ ਪੇਸ਼ੀ ‘ਤੇ ਲਿਜਾ ਰਹੀ ਪੁਲਿਸ ਪਾਰਟੀ ‘ਤੇ ਗੋਲ਼ੀਆਂ ਚਲਾ ਕੇ ਆਪਣਾ ਸਾਥੀ ਆਜ਼ਾਦ ਕਰਵਾ ਲਿਆ ਹੈ। ਇਸ ਵਾਰਦਾਤ ਦੌਰਾਨ ਇੱਕ ਪੁਲਿਸ ਮੁਲਾਜ਼ਮ ਕਾਫੀ ਜ਼ਖ਼ਮੀ ਹੋ ਗਿਆ।

ਪ੍ਰਾਪਤ ਜਾਣਕਾਰੀ ਮੁਤਾਬਕ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਨਾਭਾ ਦੀ ਜੇਲ੍ਹ ਵਿੱਚ ਕੈਦ ਫ਼ਿਰੋਜ਼ਪੁਰ ਦੇ ਪਿੰਡ ਨਿਹਾਲਾ ਕਿਲਚਾ ਦੇ ਹਰਭਜਨ ਦੀ ਅੱਜ ਅਦਾਲਤ ਵਿੱਚ ਪੇਸ਼ੀ ਸੀ। ਤਿੰਨ ਪੁਲਿਸ ਮੁਲਾਜ਼ਮ ਉਸ ਨੂੰ ਸਰਕਾਰੀ ਬੱਸ ਰਾਹੀਂ ਪੇਸ਼ੀ ‘ਤੇ ਲਿਆ ਰਹੇ ਸਨ ਕਿ ਅਦਾਲਤ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ‘ਤੇ ਹਮਲਾ ਕਰ ਦਿੱਤਾ ਗਿਆ। ਹਮਲੇ ਵਿੱਚ ਪੁਲਿਸ ਮੁਲਾਜ਼ਮ ਨੂੰ ਗੋਲ਼ੀ ਲੱਗੀ ਹੈ ਤੇ ਉਸ ਦੇ ਸਾਥੀ ਹਥਿਆਰਬੰਦ ਹੋਣ ਦੇ ਬਾਵਜੂਦ ਹਮਲਾਵਰਾਂ ਨੂੰ ਜਵਾਬ ਵੀ ਨਹੀਂ ਦੇ ਸਕੇ।

ਚਾਰ ਹਮਲਾਵਰ ਦੋ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਆਏ ਤੇ ਗੋਲ਼ੀਆਂ ਚਲਾਉਂਦੇ ਹੋਏ ਆਪਣਾ ਸਾਥੀ ਵੀ ਮੋਟਰਸਾਈਕਲ ‘ਤੇ ਹੀ ਬਿਠਾ ਕੇ ਫਰਾਰ ਹੋ ਗਏ। ਸ਼ਹਿਰ ਵਿੱਚ ਹੋਏ ਇਸ ਹਮਲੇ ਤੋਂ ਬਾਅਦ ਪੁਲਿਸ ਦੀ ਕਾਰਗੁਜ਼ਾਰੀ ‘ਤੇ ਸਵਾਲੀਆ ਨਿਸ਼ਾਨ ਉੱਠ ਰਹੇ ਹਨ।


EDITED BY : SARA YAHA | | Last Updated :7:05 pm 18 august 2018

LEAVE A REPLY

Please enter your comment!
Please enter your name here