

(ਸਾਰਾ ਯਹਾਂ) : ਜਲੰਧਰ ਵਿੱਚ ਪੁਲਿਸ ਪ੍ਰਸ਼ਾਸਨ ਵਿੱਚ ਫੇਰਬਦਲ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਕਮਿਸ਼ਨਰ ਦੀ ਵੱਲੋਂ 8 ਪੁਲਿਸ ਕਰਮਚਾਰੀਆਂ ਦੇ ਤਬਾਦਲੇ ਕੀਤੇ ਗਏ ਹਨ, ਜਿਨ੍ਹਾਂ ਵਿੱਚ ਐਸ.ਐਚ.ਓ. ਅਤੇ ਐਸ.ਆਈ. ਸ਼ਾਮਲ ਹਨ। ਇਸ ਲਈ ਜਿਨ੍ਹਾਂ ਅਧਿਕਾਰੀਆਂ ਦੇ ਤਬਾਦਲੇ ਹੋਏ ਹਨ, ਉਹਨਾਂ ਦੇ ਨਾਮਾਂ ਦੀ ਸੂਚੀ ਹੇਠ ਲਿਖੀ ਹੈ।

ਇਸ ਆਦੇਸ਼ ਅਨੁਸਾਰ, ਕਮਿਸ਼ਨਰ ਆਫ਼ ਪੁਲਿਸ, ਜਲੰਧਰ ਵੱਲੋਂ ਕੁੱਲ 8 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਹ ਤਬਾਦਲੇ ਪ੍ਰਸ਼ਾਸਕੀ ਕਾਰਨਾਂ ਕਰਕੇ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ। ਹੇਠਾਂ ਦਿੱਤੇ ਅਧਿਕਾਰੀਆਂ ਦੀ ਨਵੀਂ ਤਾਇਨਾਤੀ ਸੂਚੀ ਹੇਠ ਲਿਖੀ ਹੈ:
1 ਇੰਸਪੈਕਟਰ ਰਵਿੰਦਰ ਕੁਮਾਰ ਪਹਿਲਾਂ SHO PS DIV No.08 ਤੋਂ ਹੁਣ SHO PS NEW BARADARI ਵਿੱਚ ਤਾਇਨਾਤ ਕੀਤਾ ਗਿਆ ਹੈ।
2 ਇੰਸਪੈਕਟਰ ਕਮਲਜੀਤ ਸਿੰਘ, ਜੋ ਕਿ ਪਹਿਲਾਂ SHO PS NEW BARADARI ਵਿੱਚ ਤਾਇਨਾਤ ਸੀ ਤੇ ਹੁਣ SHO PS DIV No.08 ਤਾਇਨਾਤ ਕੀਤਾ ਗਿਆ ਹੈ।
3 ਇੰਸਪੈਕਟਰ ਮੋਨਿਕਾ ਅਰੋੜਾ ਨੂੰ SHO WOMEN ਤੋਂ POLICE LINE ਤਾਇਨਾਤ ਕੀਤਾ ਗਿਆ ਹੈ।
4 ਇੰਸਪੈਕਟਰ ਅਨੂ ਪਾਇਲ ਨੂੰ SHO PS DIV No.07 ਤੋਂ SHO PS DIV No.04 ਦੇ ਵਿੱਚ ਤਾਇਨਾਤ ਕੀਤਾ ਗਿਆ ਹੈ।
5 SI ਹਰਦੇਵ ਸਿੰਘ ਨੂੰ SHO PS DIV No.04 ਤੋਂ SHO PS BHARGO CAMP ਦੇ ਵਿੱਚ ਤਾਇਨਾਤ ਕੀਤਾ ਗਿਆ ਹੈ।
6 ਇੰਸਪੈਕਟਰ ਗਗਨਦੀਪ ਸਿੰਘ ਨੂੰ POLICE LINE ਤੋਂਂ SHO PS DIV No.07 ਦੇ ਵਿੱਚ ਤਾਇਨਾਤ ਕੀਤਾ ਗਿਆ ਹੈ।
7 ਇੰਸਪੈਕਟਰ ਪਰਮਿੰਦਰ ਸਿੰਘ ਨੂੰ SHO PS RAMA MANDI ਤੋਂ SHO PS BASTI BAWA KHEL ਦੇ ਵਿੱਚ ਤਾਇਨਾਤ ਕੀਤਾ ਗਿਆ ਹੈ।
8 SI ਮਜਿੰਦਰ ਸਿੰਘ ਨੂੰ SHO PS BASTI BAWA KHEL ਤੋਂ SHO PS RAMA MANDI ਦੇ ਵਿੱਚ ਜ਼ਿੰਮੇਵਾਰੀ ਸੌਂਪੀ ਗਈ ਹੈ।
ਇਹ ਆਦੇਸ਼ ਧਨਪ੍ਰੀਤ ਕੌਰ, IPS, ਕਮਿਸ਼ਨਰ ਆਫ਼ ਪੁਲਿਸ, ਜਲੰਧਰ ਵੱਲੋਂ 19 ਅਪ੍ਰੈਲ 2025 ਨੂੰ ਜਾਰੀ ਕੀਤਾ ਗਿਆ।























