ਪਿੱਟ ਬੁੱਲ ਨੇ ਦੋ ਗਾਂਵਾਂ ਨੂੰ ਨੋਚਕੇ ਜਖਮੀ ਕੀਤਾ

0
118

ਸਰਦੂਲਗੜ੍ਹ, 15 ਦਸੰਬਰ(ਬਪਸ): ਵਿਦੇਸ਼ੀ ਨਸਲ ਦੇ ਕੁੱਤੇ ਪਿੱਟ ਬੁੱਲ ਵੱਲੋਂ ਲਵਾਰਿਸ ਪਸ਼ੂਆਂ ਤੇ ਹਮਲਾ ਕਰਕੇ ਗੰਭੀਰ ਜ਼ਖਮੀ ਕਰਨ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚਿਲਿੰਗ ਸੈਂਟਰ ਰੋਡ ਨਜ਼ਦੀਕ ਇੱਕ ਵਿਅਕਤੀ ਦੁਆਰਾ ਨਿੱਜੀ ਤੌਰ ਤੇ ਰੱਖੇ ਪਿੱਟ ਬੁੱਲ ਕੁੱਤੇ ਨੇ ਇੱਕ ਗਾਂ ਨੂੰ ਕੰਨਾਂ ਤੋਂ ਅਤੇ ਦੂਸਰੀ ਗਾਂ ਨੂੰ ਜੀਭ ਤੋਂ ਵੱਢ ਖਾਧਾ, ਜਿਨ੍ਹਾਂ ਨੂੰ ਮੁੱਢਲੀ ਸਹਾਇਤਾ ਲਈ ਬੇਸਹਾਰਾ ਗਊ ਧਾਮ ਵਿਖੇ ਲਿਆਂਦਾ ਗਿਆ। ਬੇਸਹਾਰਾ ਗਊ ਸੇਵਾ ਸੰਮਤੀ ਵੱਲੋਂ ਨਗਰ ਪੰਚਾਇਤ ਦੇ ਪ੍ਰਧਾਨ ਜਤਿੰਦਰ ਜੈਨ ਬੌਬੀ ਨੂੰ ਨਾਲ ਲੈ ਕੇ ਥਾਣਾ ਮੁਖੀ ਨੂੰ ਦਰਖਾਸਤ ਦੇਕੇ ਕੁੱਤੇ ਦੇ ਮਾਲਕ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਨਸਾਨ ਅਤੇ ਪਸ਼ੂਆਂ ਦੀ ਜਾਨ ਬਚਾਉਣ ਲਈ ਖ਼ਤਰਨਾਕ ਨਸਲਾ ਦੇ ਕੁੱਤਿਆਂ ਨੂੰ ਪਾਲਣ ਦੇ ਸ਼ੌਕ ਤੇ ਪੂਰਨ ਪਾਬੰਦੀ ਲਗਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਵਿੱਚ ਸੋਸ਼ਲ ਮੀਡੀਆ ਤੇ ਇਹ ਸਨੇਹਾ ਵਾਇਰਲ ਹੋਇਆਂ ਸੀ ਕਿ ਫੁੱਟ ਬੁੱਲ ਨਸਲ ਦੇ ਕੁੱਤੇ ਪਾਲਣ ਵਾਲੇ ਮਾਲਕਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪਰ ਵੇਖਣ ਵਿੱਚ ਆਇਆ ਹੈ ਕਿ ਬਹੁਤ ਜ਼ਿਆਦਾ ਲੋਕਾਂ ਵੱਲੋਂ ਪਿੱਟ ਬੁੱਲ ਨਸਲ ਦੇ ਕੁੱਤੇ ਪਾਲੇ ਜਾ ਰਹੇ ਹਨ ਜਿਨ੍ਹਾਂ ਵੱਲੋਂ ਆਏ ਦਿਨ ਕੋਈ ਨਾ ਕੋਈ ਕਿਸੇ ਅਣਸੁਖਾਵੀਂ ਘਟਨਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਉਨ੍ਹਾਂ ਮੰਗ ਕੀਤੀ ਹੈ ਕਿ ਪਿੱਟ ਬੁੱਲ ਕੁੱਤੇ ਪਾਲਣ ਵਾਲੇ ਮਾਲਕਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।Attachments area

LEAVE A REPLY

Please enter your comment!
Please enter your name here