ਪਿੰਡ ਦਰੀਆਪੁਰ ਵੱਲ਼ੋਂ ਕਰਜਾ ਮੁਕਤੀ ਰੈਲੀ ਵਿੱਚ ਪਹੁੰਚਣ ਦਾ ਅੈਲਾਨ

0
12
ਬੋਹਾ 24 ਫਰਵਰੀ (ਸਾਰਾ ਯਹਾ,(ਹੀਰਾ ਮਿੱਤਲ) : ਅੱਜ ਪੰਜਾਬ ਕਿਸਾਨ ਯੂਨੀਅਨ ਵੱਲੋਂ 28ਫਰਵਰੀ ਨੂੰ ਹੋਣ ਵਾਲੀ ਕਰਜਾ ਮੁਅਾਫੀ ਰੈਲੀ ਵਿਚੱ ਸ਼ਮਿਲ ਹੋਣ ਲੲੀ ਪਿੰਡ ਦਰੀਆਪੁਰ ਵਿੱਚ ਭਰਵੀ ਰੈਲੀ ਕਰਵਾੲੀ ਗੲੀ ।ੲਿਸ ਰੈਲੀ ਵਿੱਚ ਕਰਜਾ ਮੁਅਾਫੀ ਦੇ ਫਾਰਮ ਵੀ ਭਰੇ ਗੲੇ।
  ਅੱਜ ਪੰਜਾਬ ਕਿਸਾਨ ਯੂਨੀਅਨ ਦੇ ਬਲਾਕ ਆਗੂ ਦਰਸ਼ਨ ਸਿੰਘ ਮਘਾਣੀਆ ਦੀ ਅਗਵਾਈ ਹੇਠ ਪਿੰਡ ਦਰੀਆਪੁਰ  ਖੁਰਦ ਵਿਖੇ  ਹੋੲੀ ਰੈਲੀ ਨੂੰ ਸਬੋਧਨ ਕਰਦੀਆ ਜਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਰਾਮਫਲ ਸਿੰਘ ਚੱਕ ਅਲੀਸ਼ੇਰ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਟਕਾ ਸਹਿਬ ਦੀ ਸੌਹ ਖਾ ਕੇ ਕੀਤੇ ਵਾਅਦੇ ਪੂਰੇ ਨਾ ਕਰ ਕੇ ਪੰਜਾਬ ਦੇ ਕਿਸਾਨਾ ਨਾਲ ਧ੍ਰੋਹ ਕਮੲਿਅਾ ਹੈ।  ੳੁ੍ਨਾ ਕਿਹਾ ਕਿ ਪੰਜਾਬ ਸਰਕਾਰ ਕਿਸਾਨਾ ਨੂੰ ਖੁਦਕੁਸੀਅਾਂ ਦੇ ਰਾਹ ਪੌਣ ਵਾਲੀਆ ਨੀਤੀਆਂ ਨੂੰ ਲਾਗੂ ਕਰਨ ਵਿਚ ਸਰਕਾਰ ਕੋਈ ਕਸਰ ਨਹੀਂ ਛੱਡ ਰਹੀ ,ਦੂਜੇ ਪਾਸੇ ਖੁਦਕੁਸੀ ਕਰ ਗਏ ਮਜਦੂਰਾ ਕਿਸਾਨਾਂ ਨੂੰ ਮੁਆਵਜ਼ਾ ਦੇਣ ਤੋਂ ਵੀ ਭੱਜ ਰਹੀ ਹੈ। ਉਹਨਾਂ ਕਿਹਾ ਕਿ ਕਿਸਾਨ ਉਦੋਂ ਤੱਕ ਸਰਕਾਰ ਨੂੰ ਚੈਨ ਨਾਲ ਨਹੀਂ ਬੈਠਣ ਦਿੰਦੇ ,ਜਦੋਂ ਤੱਕ ਕਿਸਾਨੀ ਦਾ ਸਾਰਾ ਕਰਜਾ ਮੁਆਫ ਨਹੀ ਹੋ ਜਾਂਦਾ।
ਪੰਜਾਬ  ਕਿਸਾਨ ਯੂਨੀਅਨ ਵਲੋ  22ਜਨਵਰੀ  ਤੋ ਡੀਸੀ ਦਫਤਰ ਅੱਗ ਲੱਗਾ ਪੱਕਾ ਮੋਰਚਾ ਅੱਜ ਦੂਸਰੇ ਮਹੀਨੇ ਚ ਸ਼ਮਿਲ ਹੋ ਗਿਅਾ ਹੈ ਅਤੇ ਕਰਜਾ ਖਤਮ ਕਰਨ ਲਈ ਜੱਥੇਬੰਦੀ ਦੇ ਕਾਰਕੁਨ ਵੱਲੋਂ ਪਿੰਡਾ ਅੰਦਰ,  28ਫਰਵਰੀ  ਨੂੰ ਹੋਣ ਵਾਲੀ ਕਰਜਾ ਮੁਕਤੀ ਰੈਲੀ ਵਿੱਚ ਵੱਡੀ ਗਿਣਤੀ ਚ ਸ਼ਮਿਲ ਹੋਣ ਦੀਅਾਂ ਤਿਆਰੀ ਕੀਤੀਅਾਂ ਜਾ ਰਹੀਅਾਂ ਹਨ  ।


EDITED BY : SARA YAHA | | Last Updated : 7:52 pm 24 ਫ਼ਰਵਰੀ 2019

LEAVE A REPLY

Please enter your comment!
Please enter your name here