ਪਿੰਗਲਵਾੜੇ ‘ਚ ਕੇਕ ਕੱਟ ਕੇ ਅਨੌਖੇ ਢੰਗ ਨਾਲ ਮਨਾਇਆ ਜਨਮ ਦਿਨ

0
7

ਬੁਢਲਾਡਾ (ਸਾਰਾ ਯਹਾ) : ਪੰਜਾਬ ਪੰਚਾਇਤ ਯੂਨੀਅਨ ਬਲਾਕ ਬੁਢਲਾਡਾ ਦੇ ਸਰਪ੍ਰਸਤ ਸਰਪੰਚ ਜਗਦੇਵ ਸਿੰਘ ਘੋਗਾ ਜੋਈਆਂ ਦੀ ਅਗਵਾਈ ਹੇਠ ਯੁਵਰਾਜ ਰਣਇੰਦਰ ਸਿੰਘ ਟਿੰਕੂ ਦਾ ਜਨਮ ਦਿਨ ਅਨੋਖੇ ਢੰਗ ਨਾਲ ਮਨਾਇਆ ਗਿਆ। ਇਸ ਮੌਕੇ ਸਥਾਨਕ ਸ਼ਹਿਰ ਦੇ ਪਿੰਗਲਵਾੜਾ ਵਿਖੇ ਜਾ ਕੇ ਜਨਮ ਦਿਨ ਦੀ ਖੁਸ਼ੀ ਵਿਚ ਕੇਕ ਕੱਟ ਕੇ ਫਰੂਟ ਵੰਡਣ ਦੀ ਰਸਮ ਸਰਪੰਚ ਜਗਦੇਵ ਸਿੰਘ ਘੋਗਾ ਵੱਲੋਂ ਅਦਾ ਕੀਤੀ ਗਈ। ਇਸ ਦੌਰਾਨ ਮਾਲਗੋਦਾਮ ਦੇ ਚੌਕ ‘ਤੇ ਜਾ ਕੇ ਮਜਦੂਰਾਂ ਨਾਲ ਘੋਗਾ ਵੱਲੋਂ ਫਰੂਟ ਵੰਡ ਕੇ ਜਨਮ ਦਿਨ ਦੀ ਖੁਸ਼ੀ ਸਾਂਝੀ ਕਰਦਿਆਂ ਹੋਇਆਂ ਪ੍ਰਮਾਤਮਾ ਦੇ ਚਰਨਾਂ ਵਿਚ ਅਰਦਾਸ ਕੀਤੀ ਗਈ ਕਿ ਨੋਜਵਾਨ ਦਿਲਾਂ ਦੀ ਧੜਕਨ ਯੁਵਰਾਜ ਰਣਇੰਦਰ ਸਿੰਘ ਟਿੰਕੂ ਨੂੰ ਪੰਜਾਬ ਦੀ ਸੇਵਾ ਕਰਨ ਦਾ ਬਲ ਬਖਸ਼ੇ।
ਉਕਤ ਆਗੂ ਵੱਲੋਂ ਬੀ. ਡੀ. ਪੀ. ਓ. ਦਫਤਰ ਵਿਖੇ ਵੀ ਇਲਾਕੇ ਦੇ ਲੋਕਾਂ ਨਾਲ ਜਨਮ ਦਿਨ ਦੀ ਖੁਸ਼ੀ ਕੇਕ ਕੱਟ ਕੇ ਸਾਂਝੀ ਕੀਤੀ ਗਈ। ਇਸ ਮੌਕੇ ਘੋਗਾ ਦੀ ਅਗਵਾਈ ਵਿਚ ਵੱਖ-ਵੱਖ ਥਾਵਾਂ ਤੇ ਮਨਾਏ ਗਏ ਜਨਮ ਦਿਨ ਦੇ ਕਾਫਲੇ ਵਿੱਚ ਸਰਪੰਚ ਜਗਰੂਪ ਸਿੰਘ ਮੰਢਾਲੀ, ਜਾਟ ਮਹਾਂ ਸਭਾ ਦੇ ਆਗੂ ਸਤਨਾਮ ਸਿੰਘ ਸੱਤਾ, ਯੂਥ ਆਗੂ ਮਨਪ੍ਰੀਤ ਸਿੰਘ ਬੰਤਾ, ਜਗਸੀਰ ਸਿੰਘ ਸਤੀਕੇ, ਗੁਰਚਰਨ ਸਿੰਘ ਦੋਦੜਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਮੌਜੂਦ ਸਨ।


EDITED BY : SARA YAHA | | Last Updated : 7:40 pm 3 AUGUST  2018

LEAVE A REPLY

Please enter your comment!
Please enter your name here