

ਤਲਵੰਡੀ ਸਾਬੋ(ਸਾਰਾ ਯਹਾਂ/ਮੁੱਖ ਸੰਪਾਦਕ): ਪਿਛਲੇ ਦਿਨੀਂ ਤਖ਼ਤ ਸ੍ਰੀ ਦਮਦਮਾ ਸਾਹਿਬ , ਤਲਵੰਡੀ ਸਾਬੋ ਵਿਖੇ ਹੋਏ ਅੰਮ੍ਰਿਤ ਸੰਚਾਰ ਦੌਰਾਨ ਅਕਾਲ ਅਕੈਡਮੀ ਭਾਈ ਦੇਸਾ ਦੇ 8 ਵਿਦਿਆਰਥੀਆਂ ਨੇ ਅੰਮ੍ਰਿਤਪਾਨ ਕੀਤਾ। ਜਿਹਨਾਂ ਨੂੰ ਅਗਲੇ ਦਿਨ ਸਵੇਰ ਦੀ ਅਸੈਂਬਲੀ ਦੌਰਾਨ ਗੁਰਦੁਆਰਾ ਜਨਮ ਅਸਥਾਨ ਚੀਮਾ ਸਾਹਿਬ ਤੋਂ ਪੁੱਜੇ ਗੁਰਮਤਿ ਵਿਭਾਗ ਜੋਨ ਦੇ ਮੁਖੀ ਵੀਰ ਕਰਮਜੀਤ ਸਿੰਘ ਜੀ ਅਤੇ ਮੈਡਮ ਪਰਮਜੀਤ ਕੌਰ ਜੀ ਦੁਆਰਾ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸਮੁੱਚੇ ਸਟਾਫ਼ ਅਤੇ ਬੱਚਿਆਂ ਨੂੰ ਵਧਾਈ ਦਿੱਤੀ। ਮੈਡਮ ਪਰਮਜੀਤ ਕੌਰ ਦੁਆਰਾ ਹੋਰ ਵੀ ਬੱਚਿਆਂ ਨੂੰ ਵੱਧ ਤੋਂ ਵੱਧ ਅੰਮ੍ਰਿਤਧਾਰੀ ਹੋਣ ਲਈ ਪ੍ਰੇਰਿਆ ਗਿਆ।
ਇਸ ਮੌਕੇ ਅਕਾਲ ਅਕੈਡਮੀ ਦੇ ਸਤਿਕਾਰਯੋਗ ਪ੍ਰਿੰਸੀਪਲ ਮੈਡਮ ਗੁਰਜੀਤ ਕੌਰ ਚਹਿਲ, ਗੁਰਮਤਿ ਵਿਸ਼ੇ ਦੇ ਇੰਚਾਰਜ ਅਧਿਆਪਕ ਪਵਿੱਤਰ ਸਿੰਘ, ਕੁਲਵਿੰਦਰ ਸਿੰਘ , ਅਧਿਆਪਕ ਬਲਜੀਤ ਸਿੰਘ ਅਤੇ ਅਧਿਆਪਕ ਪਰਮਿੰਦਰ ਸਿੰਘ ਹਾਜ਼ਿਰ ਸਨ।

ਜਿਕਰਯੋਗ ਹੈ ਸੰਤ ਅਤਰ ਸਿੰਘ ਜੀ (ਮਸਤੂਆਣੇ ਵਾਲੇ) 20ਵੀ ਸਦੀ ਦੇ ਮਹਾਨ ਸਤ ਪੁਰਖ ਜਿਹਨਾਂ ਦਾ ਸੁਪਨਾ ਸੀ ਕਿ ਬੱਚੇ ਦੁਨਿਆਵੀ ਵਿੱਦਿਆ ਦੇ ਨਾਲ ਅਧਿਆਤਮਕ ਵਿੱਦਿਆ ਵੀ ਗ੍ਰਹਿਣ ਕਰਨ। ਓਹਨਾਂ ਦੀ ਇਸ ਮਹਾਨ ਸੋਚ ਨੂੰ ਵਰਤਮਾਨ ਸਮੇਂ ਵਿੱਚ ਬੜੂ ਸਾਹਿਬ ਵਿਖੇ ਡਾਕਟਰ ਬਾਬਾ ਦਵਿੰਦਰਜੀਤ ਸਿੰਘ ਜੀ ਅਤੇ ਡਾਕਟਰ ਨੀਲਮ ਕੌਰ ਜੀ ਦੀ ਰਹਿਨੁਮਾਈ ਹੇਠ ਅਨੇਕਾਂ ਅਕੈਡਮੀਆਂ ਚੱਲ ਰਹੀਆਂ ਹਨ ਜਿੱਥੇ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਬਾਣੀ ਬਾਣੇ ਦੇ ਧਾਰਨੀ ਹੋਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਤਾਂ ਜੋ ਬੱਚੇ ਅਜੋਕੇ ਭਿਆਨਕ ਦੌਰ ਤੋਂ ਬਚੇ ਰਹਿਣ।























