

ਬੁਢਲਾਡਾ 16 ਦਸੰਬਰ (ਅਮਨ ਮਹਿਤਾ): ਪਾਵਰਕਾਮ ਪੈਨਸ਼ਨਰ ਐਸੋਸੀਏਸ਼ਨ ਵੱਲੋਂ ਪੈਨਸ਼ਨ ਦਿਹਾੜਾ ਸਥਾਨਕ ਡਵੀਜ਼ਨ ਮੰਡਲ ਦਫ਼ਤਰ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਐਸੋਸੀਏਸ਼ਨ ਦਾ ਝੰਡਾ ਵੀ ਲਹਿਰਾਇਆ ਗਿਆ। ਇਸ ਮੌਕੇ 70 ਸਾਲ ਦੀ ਉਮਰ ਪੂਰੀ ਕਰ ਚੁੱਕੇ ਪੈਨਸ਼ਨਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸੀਨੀਅਰ ਕਾਰਜਕਾਰੀ ਇੰਜੀਨੀਅਰ ਉੱਤਮ ਕੁਮਾਰ ਬਾਂਸਲ ਸ਼ਾਮਲ ਹੋਏ। ਅੈਸੋਸੀਏਸਨ ਦੇ ਪ੍ਰਧਾਨ ਲਾਭ ਸਿੰਘ ਅਤੇ ਹਰਬਿਲਾਸ਼ ਸ਼ਰਮਾ ਨੇ ਦੱਸਿਆ ਕਿ ਇਸ ਮੌਕੇ 70 ਸਾਲ ਦੀ ਉਮਰ ਪੂਰੀ ਕਰ ਚੁੱਕੇ ਸੀਨੀਅਰ ਮੈਂਬਰ ਲੱਖਾ ਸਿੰਘ ਜੇਈ, ਗੁਰਜਟ ਸਿੰਘ ਸਕੱਤਰ, ਧੰਨਾ ਸਿੰਘ ਬਰੇਟਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦੇ ਹੋਏ ਸੁਖਪਾਲ ਸਿੰਘ ਬਰੇਟਾ, ਤਾਰਾ ਚੰਦ ਬਰੇਟਾ ਅਤੇ ਉਮਕਾਰ ਭੋਲਾ ਸਰਕਲ ਅਹੁਦੇਦਾਰ ਵੱਲੋਂ ਪਾਵਰਕਾਮ ਪੰਜਾਬ ਦੀਆਂ ਮਾੜੀਆਂ ਨੀਤੀਆਂ ਜਿਵੇਂ ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਅਤੇ ਜਨਵਰੀ 2016 ਤੋਂ ਪੇ ਪੈਨਸ਼ਨ ਸੋਧ ਲਾਗੂ ਕਰਨਾ, 23 ਸਾਲਾ ਸਕੇਲ ਸੱਤ ਸ਼੍ਰੇਣੀਆਂ, ਕੇਸ਼ਲੇਸ਼ ਸਕੀਮ ਨੂੰ ਤੁਰੰਤ ਲਾਗੂ ਕਰਨ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਅਜਿਹਾ ਜਲਦ ਨਾ ਕੀਤਾ ਗਿਆ ਤਾਂ ਜਥੇਬੰਦੀ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।






















