

ਮਾਨਸਾ (ਸਾਰਾ ਯਹਾ )-ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਪਾਵਰਕਾਮ ਅਤੇ ਟ੍ਰਾਂਸਕੋ ਵੱਲੋਂ ਆਪਣੀਆਂ ਮੰਗਾਂ ਸਬੰਧੀ ਇਕ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੂੰ ਸੌਂਪਿਆ। ਇਹ ਜਾਣਕਾਰੀ ਦਿੰਦਿਆਂ ਜ਼ਿਲਾ ਪ੍ਰਧਾਨ ਸਤਨਾਮ ਸਿੰਘ, ਮੌੜ ਡਵੀਜ਼ਨ ਪ੍ਰਧਾਨ ਭਿੰਦਰ ਸਿੰਘ ਤੇ ਸਕੱਤਰ ਗੁਰਬੰਤ ਸਿੰਘ ਨੇ ਕਿਹਾ ਕਿ ਮੰਗ ਪੱਤਰ ਰਾਹੀਂ ਮੰਗ ਕੀਤੀ ਗਈ ਕਿ ਮਾਣਯੋਗ ਹਾਈ ਕੋਰਟ ਦਾ 2006 ਤੋਂ ਪੈਨਸ਼ਨ ‘ਚ ਵਾਧੇ ਦਾ ਅਤੇ 23 ਸਾਲਾ ਤਰੱਕੀ ਦਾ ਫੈਸਲਾ ਲਾਗੂ ਕੀਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ 6ਵੇਂ ਪੇ-ਕਮਿਸ਼ਨ ਦੀ ਰਿਪੋਰਟ ਲਾਗੂ ਕਰ ਕੇ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਅਤੇ ਰਹਿੰਦਾ ਬਕਾਇਆ ਦਿੱਤਾ ਜਾਵੇ, ਹਰ ਦਿਨ ਵਧਦੀ ਮਹਿੰਗਾਈ ਨੂੰ ਮੱਦੇਨਜ਼ਰ ਰੱਖਦੇ ਹੋਏ ਪੈਨਸ਼ਨ ‘ਚ ਮਹੀਨੇ ਬਾਅਦ 200 ਰੁਪਏ (ਵਿਕਾਸ ਟੈਕਸ) ਦੀ ਕਟੌਤੀ ਬੰਦ ਕੀਤੀ ਜਾਵੇ, ਸਕਿਓਰਿਟੀ ਗਾਰਡ ਦੀਆਂ ਵਿਧਵਾਵਾਂ ਨੂੰ ਫ਼ੌਜ ਅਤੇ ਬਿਜਲੀ ਬੋਰਡ ਦੀਆਂ ਦੋ ਪੈਨਸ਼ਨਾਂ ਦਿੱਤੀਆਂ ਜਾਣ, ਜਿਸ ‘ਤੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਵੱਲੋਂ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਪੰਜਾਬ ਸਰਕਾਰ ਤੱਕ ਭੇਜਣ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਐਸੋਸੀਏਸ਼ਨ ਦੇ ਮੈਂਬਰ ਸੁਖਦੇਵ ਸ਼ਰਮਾ ਰੱਲਾ, ਬਿੱਕਰ ਸਿੰਘ ਰੱਲਾ, ਬਿਗਲ ਸਿੰਘ ਜੋਗਾ, ਜਗਤਾਰ ਸਿੰਘ ਬੱਪੀਆਣਾ ਆਦਿ ਹਾਜ਼ਰ ਸਨ।






















