

ਮਾਨਸਾ,24 November: ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਨੇ ਅੱਜ ਡਾ: ਜਨਕ ਰਾਜ ਸਿੰਗਲਾ ਅਤੇ ਡਾ: ਟੀ.ਪੀ.ਐਸ.ਰੇਖੀ ਦੀ ਅਗਵਾਈ ਹੇਠ ਸ਼ਹਿਰ ਚ ਜਿਲਾ ਪ੍ਸ਼ਾਸ਼ਨ ਵਲੋਂ ਬਣਾਏ ਗਏ ਸੈਂਟਰਲ ਪਾਰਕ ਵਿਖੇ ਬਣੇ ਸਾਇਕਲ ਟਰੈਕ ਤੇ ਸਾਇਕਲਾਂ ਚਲਾ ਕੇ ਲੋਕਾਂ ਨੂੰ “ਸਾਇਕਲ ਚਲਾਓ ਵਾਤਾਵਰਣ ਬਚਾਓ” ਦਾ ਸੰਦੇਸ਼ ਦਿੱਤਾ।ਇਸ ਮੌਕੇ ਬੋਲਦਿਆਂ ਡਾ:ਰੇਖੀ ਨੇ ਕਿਹਾ ਕਿ ਪ੍ਸ਼ਾਸ਼ਨ ਵਲੋਂ ਲੋਕਾਂ ਨੂੰ ਚੰਗੀ ਸੈਰਗਾਹ ਦੇਣ ਦੇ ਮਕਸਦ ਨਾਲ ਬਣਾਇਆ ਗਿਆ ਪਾਰਕ ਸ਼ਹਿਰ ਵਾਸੀਆਂ ਨੂੰ ਸਿਹਤ ਪੱਖੋਂ ਤੰਦਰੁਸਤ ਰੱਖਣ ਚ ਸਹਾਈ ਹੋਵੇਗਾ।ਇਸ ਪਾਰਕ ਵਿੱਚ ਸਵੀਮਿੰਗ ਪੂਲ ਅਤੇ ਓਪਨ ਜਿਮ ਬਣਾ ਕੇ ਸ਼ਲਾਘਾਯੋਗ ਕੰਮ ਕੀਤਾ ਹੈ।ਉਹਨਾਂ ਕਿਹਾ ਕਿ ਪਾਰਕ ਵਿੱਚ ਬਣਾਇਆ ਗਿਆ ਸਾਇਕਲ ਟਰੈਕ ਲੌਕਾਂ ਵਿੱਚ ਸਾਇਕਲਿੰਗ ਦੇ ਰੁਝਾਣ ਨੂੰ ਵਧਾਉਣ ਵਿੱਚ ਮੱਦਦ ਕਰੇਗਾ।ਡਾ: ਜਨਕ ਰਾਜ ਸਿੰਗਲਾ ਨੇ ਸ਼ਹਿਰ ਵਿੱਚ ਵਧੀਆ ਪਾਰਕ ਬਣਾਉਣ ਲਈ ਜਿਲਾ ਪ੍ਸ਼ਾਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਨੂੰ ਸੈਰ ਕਰਨੀ ਚਾਹੀਦੀ ਹੈ ਅਤੇ ਸਮੇਂ ਸਮੇਂ ਸਾਇਕਲਿੰਗ ਕਰਨੀ ਚਾਹੀਦੀ ਹੈ ਜਿਸ ਨਾਲ ਸ਼ਰੀਰ ਨਿਰੋਗ ਰਹਿੰਦਾ ਹੈ।ਉਹਨਾਂ ਕਿਹਾ ਕਿ ਔਰਤਾਂ ਨੂੰ ਸਾਇਕਲ ਗਰੁੱਪ ਦੀਆਂ ਲੇਡੀਜ ਮੈਂਬਰਾਂ ਸੋਨੀਆਂ ਬਾਂਸਲ ਅਤੇ ਹੇਮਾ ਗੁਪਤਾ ਤੋਂ ਪ੍ਰੇਰਿਤ ਹੋ ਕੇ ਸਾਇਕਲਿੰਗ ਕਰਨੀ ਚਾਹੀਦੀ ਹੈ।ਇਸ ਮੌਕੇ ਰਮਨ ਗੁਪਤਾ,ਕਿਸ਼ਨ ਮਿੱਤਲ,ਸੰਜੀਵ ਮਾਸਟਰ,ਸੰਜੀਵ ਪਿੰਕਾ,ਨਰਿੰਦਰ ਗੁਪਤਾ,ਡਾ:ਵਰੁਣ ਮਿੱਤਲ,ਰਵੀ ਬਾਂਸਲ,ਸ਼ਾਰਵੀ ਗੁਪਤਾ ਸਮੇਤ ਮੈਂਬਰ ਹਾਜਰ ਸਨ।























