ਪਾਕਿ ‘ਚ ਚੋਣ ਰੈਲੀ ਦੌਰਾਨ ਧਮਾਕਾ, 70 ਲੋਕਾਂ ਦੀ ਮੌਤ ਤੇ 120 ਜ਼ਖਮੀ

0
9

ਪੇਸ਼ਾਵਰ (ਸਾਰਾ ਯਹਾ) — ਪਾਕਿਸਤਾਨ ਦੇ ਅਸ਼ਾਂਤ ਸੂਬੇ ਬਲੂਚਿਸਤਾਨ ਤੇ ਖੈਬਰ ਪਖਤੂਨਖਵਾ ‘ਚ ਚੋਣ ਰੈਲੀ ਦੌਰਾਨ ਨੇਤਾਵਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਦੋ ਵੱਡੇ ਧਮਾਕਿਆਂ ‘ਚ ਇਕ ਉਮੀਦਵਾਰ ਸਣੇ ਕਰੀਬ 70 ਲੋਕਾਂ ਦੀ ਮੌਤ ਹੋ ਗਈ ਤੇ ਕਰੀਬ 120 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਅੱਤਵਾਦੀਆਂ ਨੇ ਬਲੂਚਿਸਤਾਨ ਸੂਬੇ ਦੇ ਮਾਸਤੁੰਗ ਇਲਾਕੇ ਬਲੂਚਿਸਤਾਨ ਅਵਾਮੀ ਪਾਰਟੀ ਦੇ ਨੇਤਾ ਸਿਰਾਜ਼ ਰਾਇਸਾਨੀ ਦੀ ਸਭਾ ਨੂੰ ਨਿਸ਼ਾਨਾ ਬਣਾਇਆ। ਜ਼ਿਲਾ ਪੁਲਸ ਅਧਿਕਾਰੀ ਮੁਹੰਮਦ ਅਯੂਬ ਅਚਕਜ਼ਈ ਨੇ ਦੱਸਿਆ ਕਿ ਧਮਾਕੇ ‘ਚ ਜ਼ਖਮੀ ਹੋਏ ਰਾਇਸਾਨੀ ਨੂੰ ਇਲਾਜ ਲਈ ਕਵੇਟਾ ਲਿਜਾਇਆ ਜਾ ਰਿਹਾ ਸੀ, ਜਿਸ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਉਹ ਬਲੂਚਿਸਤਾਨ ਦੇ ਸਾਬਕਾ ਮੁੱਖ ਮੰਤਰੀ ਨਵਾਬ ਅਸਲਮ ਰਾਇਸਾਨੀ ਦੇ ਭਰਾ ਸਨ। ਫਿਲਹਾਲ ਅਧਿਕਾਰੀ ਇਸ ਹਮਲੇ ਦੀ ਜਾਂਚ ਕਰ ਰਹੇ ਹਨ ਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕੀ ਇਹ ਧਮਾਕਾ ਆਤਮਘਾਤੀ ਸੀ।
Image result for 70 dead, 120 injured in Mastung blast targeting Balochistan Awami Party corner meeting
ਇਸ ਘਟਨਾ ਤੋਂ ਕੁਝ ਹੀ ਘੰਟੇ ਪਹਿਲਾਂ ਖੈਬਰ ਪਖਤੂਨਖਵਾ ਦੇ ਬਨੂੰ ਇਲਾਕੇ ‘ਚ ਮੱਤਾਹਿਦਾ ਮਜਲਿਸ ਅਮਾਲ ਨੇਤਾ ਅਕਰਮ ਖਾਨ ਦੁਰਾਨੀ ਦੀ ਰੈਲੀ ‘ਚ ਧਮਾਕਾ ਹੋਇਆ। ਪੁਲਸ ਮੁਤਾਬਕ ਇਸ ਘਟਨਾ ‘ਚ 5 ਲੋਕਾਂ ਦੀ ਮੌਤ ਹੋ ਗਈ ਜਦਕਿ 37 ਹੋਰ ਜ਼ਖਮੀ ਹੋ ਗਏ। ਇਸ ਹਮਲੇ ‘ਚ ਦੁਰਾਨੀ ਬਾਲ-ਬਾਲ ਬੱਚ ਗਏ ਪਰ ਉਨ੍ਹਾਂ ਦੀ ਗੱਡੀ ਨੁਕਸਾਨੀ ਗਈ। ਦੁਰਾਨੀ 25 ਜੁਲਾਈ ਨੂੰ ਹੋਣ ਵਾਲੀਆਂ ਆਮ ਚੋਣਾਂ ‘ਚ ਪਾਕਿਸਤਾਨ ਤਹਿਰੀਕ-ਏ-ਇੰਸਾਫ ਪਾਰਟੀ ਦੇ ਪ੍ਰਮੁੱਖ ਇਮਰਾਨ ਖਾਨ ਖਿਲਾਫ ਮੈਦਾਨ ‘ਚ ਹਨ। ਉਨ੍ਹਾਂ ਕਿਹਾ ਕਿ ਧਮਕੀਆਂ ਤੋਂ ਬਾਅਦ ਵੀ ਉਹ ਚੋਣ ਪ੍ਰਚਾਰ ਜਾਰੀ ਰੱਖਣਗੇ। ਚੋਣਾਂ ਤੋਂ ਪਹਿਲਾਂ ਅਚਾਨਕ ਹੀ ਕਾਨੂੰਨ ਵਿਵਸਥਾ ਦੀ ਸਥਿਤੀ ਖਰਾਬ ਹੋ ਗਈ ਹੈ। ਹਾਲਾਂਕਿ ਸਰਕਾਰ ਤੇ ਸੁਰੱਖਿਆ ਬਲਾਂ ਦਾ ਦਾਅਵਾ ਹੈ ਕਿ ਅੱਤਵਾਦ ਦਾ ਦੇਸ਼ ਤੋਂ ਖਾਤਮਾ ਹੋ ਗਿਆ ਹੈ। ਰਾਸ਼ਟਰਪਤੀ ਮਮਨੂਨ ਹੁਸੈਨ ਤੇ ਪ੍ਰਧਾਨ ਮੰਤਰੀ ਨਸੀਰੂਲ ਮੁਲਕ ਨੇ ਇਨ੍ਹਾਂ ਹਮਲਿਆਂ ਦੀ ਨਿੰਦਾ ਕੀਤੀ ਹੈ।An injured Pakistani man is brought to a hospital in Quetta on Friday following a bomb blast at an election rally.


EDITED BY : SARA YAHA | | Last Updated : 9:00 pm 13 JULY 2018

LEAVE A REPLY

Please enter your comment!
Please enter your name here