ਪਾਕਿ ਖਿਡਾਰੀ ਮਨਸੂਰ ਨੇ ਮੰਗਿਆ ਭਾਰਤ ਤੋਂ ਦਿਲ

0
2

ਚੰਡੀਗੜ੍ਹ(ਸਾਰਾ ਯਹਾ): 1990 ਦੇ ਦਹਾਕੇ ਦੇ ਪਾਕਿਸਤਾਨ ਦੇ ਸਭ ਤੋਂ ਚੋਟੀ ਦੇ ਹਾਕੀ ਕਪਤਾਨ ਮਨਸੂਰ ਅਹਿਮਦ ਭਾਰਤ ਸਰਕਾਰ ਨੂੰ ਫਰਿਆਦ ਕਰ ਰਹੇ ਹਨ। ਉਹ ਭਾਰਤ ਸਰਕਾਰ ਤੋਂ ਆਪਣੇ ਲਈ ਦਿਲ ਮੰਗ ਰਹੇ ਹਨ।

ਦਰਅਸਲ ਮਨਸੂਰ ਅਹਿਮਦ ਨੂੰ ਪੇਸਮੇਕਰ ਤੇ ਸਟੰਟ ਇੰਪਲਾਂਟ ਨਾਲ ਸਬੰਧਤ ਪੇਚੀਦਗੀਆਂ ਪੈਦਾ ਹੋਣ ਦੇ ਚੱਲਦੇ ਦਿਲ ਬਦਲਣ ਦੀ ਲੋੜ ਹੈ। ਇਸ ਕਾਰਨ ਉਨ੍ਹਾਂ ਨੂੰ ਇਲਾਜ ਕਰਵਾਉਣ ਲਈ ਭਾਰਤ ਆਉਣ ਦੀ ਲੋੜ ਹੈ। ਮਨਸੂਰ ਨੇ ਵੀਡਿਓ ਰਾਹੀਂ ਭਾਰਤ ਸਰਕਾਰ ਨੂੰ ਮਦਦ ਦੀ ਗੁਹਾਰ ਲਾਈ ਹੈ।

ਦਸ ਦੇਈਏ ਕਿ ਮਨਸੂਰ ਦੀ 4-5 ਸਾਲ ਪਹਿਲਾਂ ਵੀ ਸਰਜਰੀ ਹੋਈ ਸੀ। ਪਿਛਲੇ ਮਹੀਨੇ ਜ਼ਿਆਦਾ ਹਾਲਤ ਵਿਗੜਨ ਕਾਰਨ ਡਾਕਟਰਾਂ ਨੇ ਕਿਹਾ ਕਿ ਹੁਣ ਟਰਾਂਸਪਲਾਂਟ ਹੀ ਇੱਕੋ-ਇੱਕ ਹੱਲ ਹੈ। ਮਨਸੂਰ ਦਾ ਕਹਿਣਾ ਹੈ ਕਿ ਭਾਰਤ ਆ ਕੇ ਉਨ੍ਹਾਂ ਦਾ ਇਲਾਜ ਤਾਂ ਹੋਵੇਗਾ ਹੀ, ਨਾਲ ਹੀ ਕਈ ਪੁਰਾਣੀਆਂ ਯਾਦਾਂ ਤਾਜ਼ੀਆਂ ਹੋਣਗੀਆਂ।

LEAVE A REPLY

Please enter your comment!
Please enter your name here