ਪਾਕਿਸਤਾਨੀ ਪੁਲਿਸ ਨੂੰ ਸੀ ਕਿਰਨ ਬਾਲਾ ਦਾ ਇੰਤਜ਼ਾਰ..?

0
3

ਹੁਸ਼ਿਆਰਪੁਰ(ਸਾਰਾ ਯਹਾ): ਪਾਕਿਸਤਾਨ ਵਿੱਚ ਧਰਮ ਬਦਲ ਕੇ ਨਿਕਾਹ ਕਰਵਾਉਣ ਵਾਲੀ ਕਿਰਨ ਬਾਲਾ ਦੇ ਸਹੁਰਾ ਪਰਿਵਾਰ ਵੱਲੋਂ ਖੁਲਾਸਾ ਹੋਇਆ ਹੈ ਕਿ ਕਿਰਨ ਬਾਲਾ ‘ਤੇ ਪਾਕਿਸਤਾਨ ਦੇ ਸੁਰੱਖਿਆ ਮੁਲਾਜ਼ਮਾਂ ਦੀ ਨਜ਼ਰ ਸੀ। ਕਿਰਨ ਦੇ ਸਹੁਰੇ ਪਰਿਵਾਰ ਦੇ ਨਵੇਂ ਖੁਲਾਸੇ ਨੇ ਐਸਜੀਪੀਸੀ ਨੂੰ ਵੀ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਕਿਰਨ ਬਾਲਾ ਦੇ ਸਹੁਰਾ ਪਰਿਵਾਰ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਨ੍ਹਾਂ ਨਾਲ ਵਿਤਕਰਾ ਕਰ ਰਹੀ ਹੈ ਤੇ ਕਮੇਟੀ ਲੁਕਾ ਰਹੀ ਹੈ ਕਿ ਕਿਸ ਮੈਂਬਰ ਦੀ ਆਗਿਆ ਨਾਲ ਕਿਰਨ ਬਾਲਾ ਨੂੰ ਪਾਕਿਸਤਾਨ ਦਾ ਵੀਜ਼ਾ ਮਿਲਿਆ।

ਕਿਰਨ ਬਾਲਾ ਦੇ ਸਹੁਰੇ ਤਰਸੇਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਨੂੰਹ ਨਾਲ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਗਏ ਪਿੰਡ ਨੰਗਲ ਦੇ ਹੀ ਸ਼ਰਧਾਲੂ ਨਛੱਤਰ ਸਿੰਘ ਤੇ ਭੱਖੜਾ ਨੰਗਲ ਦੀ ਅਮਰਜੀਤ ਕੌਰ ਨੇ ਜਾਣਕਾਰੀ ਦਿੱਤੀ ਹੈ, ਜਿਸ ਤੋਂ ਸ਼ੱਕ ਦੀ ਸੂਈ ਸ਼੍ਰੋਮਣੀ ਕਮੇਟੀ ਵੱਲ ਜਾ ਰਹੀ ਹੈ। ਕਿਰਨ ਬਾਲਾ ਦੇ ਸਹੁਰੇ ਨੇ ਕਿਹਾ ਕਿ ਜਦੋਂ ਜੱਥਾ ਟਰੇਨ ਵਿੱਚ ਭਾਰਤ ਦੀ ਸਰਹੱਦ ਪਾਰ ਕਰਕੇ ਪਾਕਿਸਤਾਨ ਦਾਖ਼ਲ ਹੋਇਆ ਤਾਂ ਕਿਰਨ ਲਗਾਤਾਰ ਪਾਕਿਸਤਾਨ ਪੁਲਿਸ ਦੇ ਸੰਪਰਕ ਵਿੱਚ ਸੀ। ਚਸ਼ਮਦੀਦਾਂ ਦੇ ਇਸ ਬਿਆਨ ਤੋਂ ਬਾਅਦ ਮਸਲਾ ਇਸ਼ਕ ਦੇ ਨਾਲ ਆਈਐਸਆਈ ਨਾਲ ਸਬੰਧਤ ਵੀ ਲੱਗਦਾ ਹੈ ਕਿਉਂਕਿ ਮਹੁੰਮਦ ਆਜ਼ਮ ਇੰਨਾ ਵੱਡਾ ਆਦਮੀ ਨਹੀਂ ਕਿ ਪਾਕਿਸਤਾਨ ਦੀ ਪੁਲਿਸ ਕਿਰਨ ਬਾਲਾ ਨੂੰ ਰਸੀਵ ਕਰਕੇ ਉਸ ਤਕ ਲੈ ਕੇ ਜਾਵੇ।

Image result for pakistan policeਉਨ੍ਹਾਂ ਕਿਹਾ ਕਿ ਜਦ ਕਿਰਨ ਬਾਲਾ ਗ਼ਾਇਬ ਹੋਈ ਤਾਂ ਇਸ ਦੀ ਜਾਣਕਾਰੀ ਵੀ ਤੁਰੰਤ ਜਥਾ ਪ੍ਰਬੰਧਕ ਨੂੰ ਦਿੱਤੀ ਗਈ ਸੀ। ਇਲਜ਼ਾਮ ਲਾਇਆ ਕਿ ਕਿਰਨ ਬਾਲਾ ਦੇ ਗ਼ਾਇਬ ਹੋ ਜਾਣ ਸਬੰਧੀ ਅੱਜ ਤਕ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਨੂੰ ਕੁਝ ਨਹੀਂ ਦੱਸਿਆ ਤੇ ਉਨ੍ਹਾਂ ਵੱਲੋਂ ਸੰਪਰਕ ਕਰਨ ‘ਤੇ ਵੀ ਐਸਜੀਪੀਸੀ ਨੇ ਉਨ੍ਹਾਂ ਨਾਲ ਗੱਲਬਾਤ ਨਹੀਂ ਕੀਤੀ।

ਤਰਸੇਮ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਕਿਰਨ ਬਾਲਾ ਨੂੰ ਵੀਜ਼ਾ ਦਿਵਾਉਣ ਵਿੱਚ ਮਦਦ ਕਰਨ ਪਿੱਛੇ ਸ਼੍ਰੋਮਣੀ ਕਮੇਟੀ ਮੈਂਬਰ ਤੇ ਅਕਾਲੀ ਲੀਡਰ ਦਾ ਨਾਂ ਆਉਣ ਕਰਕੇ ਹੀ ਐਸਜੀਪੀਸੀ ਉਨ੍ਹਾਂ ਦੀ ਸੁਣਵਾਈ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਹੁਣ ਤਾਂ ਕਮੇਟੀ ਪ੍ਰਬੰਧਕਾਂ ਨੇ ਉਨ੍ਹਾਂ ਦਾ ਫ਼ੋਨ ਚੁੱਕਣਾ ਵੀ ਬੰਦ ਕਰ ਦਿੱਤਾ ਹੈ।

ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਦੀ ਰਹਿਣ ਵਾਲੀ ਕਿਰਨ ਬਾਲਾ ਨੇ ਵਿਸਾਖੀ ਮਨਾਉਣ ਗਏ ਸਿੱਖ ਜੱਥੇ ਦੀ ਆੜ ਵਿੱਚ ਪਾਕਿਸਤਾਨ ਜਾ ਕੇ ਧਰਮ ਪਰਿਵਰਤਨ ਕਰ ਕੇ ਮੁਹੰਮਦ ਆਜ਼ਮ ਨਾਲ ਨਿਕਾਹ ਕਰਵਾ ਲਿਆ ਸੀ। ਨਿਕਾਹ ਤੋਂ ਬਾਅਦ ਉਸ ਨੇ ਆਪਣਾ ਨਾਂ ਵੀ ਆਮਨਾ ਬੀਬੀ ਰੱਖ ਲਿਆ। ਖ਼ੁਦ ਦੇ ਤਿੰਨ ਬੱਚਿਆਂ ਨੂੰ ਆਪਣੇ ਕਹਿਣ ਤੋਂ ਮੁਨਕਰ ਹੋਈ ਕਿਰਨ ਨੇ ਪਾਕਿਸਤਾਨੀ ਮੀਡੀਆ ਵਿੱਚ ਆ ਕੇ ਐਲਾਨ ਕੀਤਾ ਸੀ ਕਿ ਉਹ ਪਾਕਿਸਤਾਨ ਆਪਣੇ ਪ੍ਰੇਮ ਕਰਕੇ ਆਈ ਹੈ ਤੇ ਜੱਥੇ ਤੋਂ ਬਿਨਾ ਉਹ ਇੱਥੇ ਆ ਨਹੀਂ ਸੀ ਸਕਦੀ।

ਨਿਕਾਹ ਕਰਵਾਉਣ ਤੋਂ ਬਾਅਦ ਕਿਰਨ ਉਰਫ਼ ਆਮਨਾ ਦੀ ਵੀਜ਼ਾ ਮਿਆਦ ਵੀ ਵਧ ਗਈ ਹੈ। ਕਿਰਨ ਬਾਲਾ ਉਰਫ਼ ਆਮਨਾ ਤੇ ਉਸ ਦੇ ਸ਼ੌਹਰ ਮੁਹੰਮਦ ਆਜ਼ਮ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦੇ ਨੈਟਵਰਕ ਦਾ ਹਿੱਸਾ ਤਾਂ ਨਹੀਂ, ਇਸ ਸਵਾਲ ਦੇ ਜਵਾਬ ਦੀ ਭਾਲ ‘ਚ ਏਬੀਪੀ ਸਾਂਝਾ ਦੀ ਪੜਤਾਲ ਜਾਰੀ ਹਹੇਗੀ।

LEAVE A REPLY

Please enter your comment!
Please enter your name here