ਪਰਿਵਾਰ ‘ਤੇ ਟੁੱਟਾ ਦੁੱਖਾਂ ਦਾ ਪਹਾੜ, ਕਰੰਟ ਲੱਗਣ ਕਾਰਨ ਇਕਲੌਤੇ ਨੌਜਵਾਨ ਪੁੱਤ ਦੀ ਮੌਤ

0
3

ਨੂਰਪੁਰਬੇਦੀ (ਸਾਰਾ ਯਹਾ ) : ਖੇਤਰ ਦੇ ਪਿੰਡ ਝੱਜ ‘ਚ ਬੁੱਧਵਾਰ ਸਵੇਰੇ ਇਕ ਕਿਸਾਨ ਦੇ 19 ਸਾਲਾ ਨੌਜਵਾਨ ਪੁੱਤਰ ਦੀ ਖੇਤਾਂ ‘ਚ ਕਰੰਟ ਲੱਗਣ ਨਾਲ ਮੌਤ ਹੋ ਗਈ। ਚੌਂਕੀ ਇੰਚਾਰਜ ਕਲਵਾਂ ਬਲਵੀਰ ਸਿੰਘ ਤੇ ਹੌਲਦਾਰ ਪ੍ਰੀਤਮ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬੁੱਧਵਾਰ ਸਵੇਰੇ ਕਰੀਬ ਸਾਢੇ 9 ਵਜੇ 19 ਸਾਲਾ ਨੌਜਵਾਨ ਅਮਨਪ੍ਰੀਤ ਸਿੰਘ ਪੁੱਤਰ ਬਿੱਕਰ ਸਿੰਘ ਨਿਵਾਸੀ ਝੱਜ ਸਮੁੱਚੇ ਪਰਿਵਾਰ ਸਮੇਤ ਖੇਤਾਂ ਨੂੰ ਪਾਣੀ ਦੇਣ ਲੱਗਾ ਸੀ। ਇਸ ਦੌਰਾਨ ਜਦੋਂ ਉਹ ਪਿਆਸ ਲੱਗਣ ‘ਤੇ ਮੋਟਰ ‘ਤੇ ਪਾਣੀ ਪੀਣ ਲੱਗਿਆ ਤਾਂ ਉਸਨੂੰ ਕਰੰਟ ਲੱਗ ਗਿਆ।
ਨਜ਼ਦੀਕ ਖੜੇ ਪਿਤਾ ਬਿੱਕਰ ਸਿੰਘ ਨੇ ਜਦੋਂ ਆਪਣੇ ਪੁੱਤਰ ਨੂੰ ਛੁਡਵਾਉਣ ਦੀ ਕੋਸ਼ਸ ਕੀਤੀ ਤਾਂ ਉਸਨੂੰ ਵੀ ਕਰੰਟ ਲੱਗ ਗਿਆ। ਮਗਰ ਹੌਂਸਲਾ ਰੱਖਦੇ ਹੋਏ ਉਸਨੇ ਤੁਰੰਤ ਭੱਜ ਕੇ ਟ੍ਰਾਂਸਫਾਰਮਰ ਤੋਂ ਸਵਿੱਚ ਕੱਟ ਕੇ ਬਿਜਲੀ ਬੰਦ ਕੀਤੀ ਅਤੇ ਨਾਜ਼ੁਕ ਹਾਲਤ ‘ਚ ਨੌਜਵਾਨ ਨੂੰ ਤੁਰੰਤ ਸ੍ਰੀ ਅਨੰਦਪੁਰ ਸਾਹਿਬ ਦੇ ਹਸਪਤਾਲ ‘ਚ ਪਹੁੰਚਾਇਆ। ਪਰੰਤੂ ਉਸਨੇ ਦਮ ਤੋੜ ਦਿੱਤਾ। ਉਕਤ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜਿਸ ਦੇ ਚੱਲਦਿਆਂ ਪਿੰਡ ‘ਚ ਸੋਗ ਦੀ ਲਹਿਰ ਦੌੜ ਗਈ।


FIRST PUBLISHED BY : SARA YAHA

LEAVE A REPLY

Please enter your comment!
Please enter your name here