ਪਰਮੀਸ਼ ਵਰਮਾ ਕੇਸ ‘ਚ ਪੁਲਸ ਦੀ ਅਣਗਹਿਲੀ ਆਈ ਸਾਹਮਣੇ, ਮੁਲਜ਼ਮ ਨੂੰ ਦਿੱਤਾ VIP ਟ੍ਰੀਟਮੈਂਟ

0
3

ਮੋਹਾਲੀ(ਸਾਰਾ ਯਹਾ) — ਪੰਜਾਬੀ ਗਾਇਕ ਪਰਮੀਸ਼ ਵਰਮਾ ‘ਤੇ ਹੋਏ ਜਾਨਲੇਵਾ ਹਮਲੇ ਨੂੰ ਪੁਲਸ ਜਿੰਨਾ ਹਾਈ ਪ੍ਰੋਫਾਈਲ ਮਾਮਲਾ ਮੰਨ ਰਹੀ ਹੈ, ਉਨਾ ਦੇਖਣ ‘ਚ ਲੱਗ ਨਹੀਂ ਰਿਹਾ ਹੈ। ਪਿਛਲੇ ਕਈ ਦਿਨਾਂ ਤੋਂ ਜਿਸ ਫੜੇ ਗਏ ਮੁਲਜ਼ਮ ਹਰਵਿੰਦਰ ਸਿੰਘ ਉਰਫ ਹੈਪੀ ਨੂੰ ਪੁਲਸ ਮੀਡੀਆ ਤੋਂ ਲੁਕੋ ਕੇ ਰੱਖਦੀ ਆ ਰਹੀ ਸੀ, ਸ਼ੁੱਕਰਵਾਰ ਨੂੰ ਉਸ ਮੁਲਜ਼ਮ ਨੂੰ ਪੁਲਸ ਵੀ. ਆਈ. ਪੀ. ਟ੍ਰੀਟਮੈਂਟ ਦਿੰਦੀ ਨਜ਼ਰ ਆਈ। ਮਤਲਬ ਕਿ ਮੁਲਜ਼ਮ ਹੈਪੀ ਨੂੰ ਜੇਲ ਵੈਨ ‘ਚ ਜੇਲ ਭੇਜਣ ਦੀ ਬਜਾਏ ਮੁਲਜ਼ਮ ਦੇ ਹੀ ਸਾਥੀਆਂ ਦੀ ਪ੍ਰਾਈਵੇਟ ਹਿਮਾਚਲ ਨੰਬਰ ਸਕਾਰਪੀਓ ਕਾਰ ‘ਚ ਭੇਜਿਆ ਗਿਆ। ਦੱਸਣਯੋਗ ਹੈ ਕਿ ਪਰਮੀਸ਼ ਵਰਮਾ ‘ਤੇ ਹਮਲਾ ਹੋਣ ਤੋਂ ਬਾਅਦ ਭਾਵੇਂ ਹੀ ਜ਼ਿੰਮੇਵਾਰੀ ਫੇਸਬੁੱਕ ‘ਤੇ ਦਿਲਪ੍ਰੀਤ ਸਿੰਘ ਢਾਹਾਂ ਵਲੋਂ ਲਈ ਗਈ ਸੀ ਪਰ ਪੁਲਸ ਨੇ ਹਿਮਾਚਲ ਦੇ ਬੱਦੀ ਸ਼ਹਿਰ ਅਧੀਨ ਆਉਂਦੇ ਪਿੰਡ ਤੋਂ ਹਰਵਿੰਦਰ ਸਿੰਘ ਹੈਪੀ ਨੂੰ ਗ੍ਰਿਫਤਾਰ ਕੀਤਾ ਸੀ। ਪੁਲਸ ਦਾ ਕਹਿਣਾ ਸੀ ਕਿ ਹੈਪੀ ਦੇ ਦਿਲਪ੍ਰੀਤ ਨਾਲ ਚੰਗੇ ਸਬੰਧ ਸਨ। ਪੁਲਸ ਪੰਜ ਦਿਨ ਦੇ ਪੁਲਸ ਰਿਮਾਂਡ ਦੇ ਬਾਵਜੂਦ ਮੁਲਜ਼ਮ ਤੋਂ ਕੁਝ ਵੀ ਪਤਾ ਨਹੀਂ ਲਗਾ ਸਕੀ।
ਮੁਲਜ਼ਮ ਹਰਵਿੰਦਰ ਸਿੰਘ ਹੈਪੀ ਨੂੰ ਕੁਝ ਦਿਨ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ, ਜੋ ਕਿ ਸ਼ੁੱਕਰਵਾਰ ਤਕ ਪੁਲਸ ਰਿਮਾਂਡ ‘ਤੇ ਚੱਲ ਰਿਹਾ ਸੀ। ਸ਼ੁੱਕਰਵਾਰ ਨੂੰ ਉਸ ਨੂੰ ਰਿਮਾਂਡ ਖਤਮ ਹੋਣ ਤੋਂ ਬਾਅਦ ਅਦਾਲਤ ‘ਚ ਪੇਸ਼ ਕੀਤਾ ਗਿਆ ਸੀ। ਅਦਾਲਤ ਤੋਂ ਪੁਲਸ ਨੇ ਮੁੜ ਰਿਮਾਂਡ ਮੰਗਿਆ ਪਰ ਮੁਲਜ਼ਮ ਦੇ ਵਕੀਲ ਨੇ ਕਿਹਾ ਕਿ ਪੰਜ ਦਿਨ ਦੇ ਰਿਮਾਂਡ ‘ਚ ਪੁਲਸ ਕੁਝ ਵੀ ਪਤਾ ਨਹੀਂ ਲਗਾ ਸਕੀ। ਇਸ ਲਈ ਉਸ ਨੂੰ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਜਾਵੇ। ਅਦਾਲਤ ਨੇ ਮੁਲਜ਼ਮ ਦੇ ਵਕੀਲ ਦੀ ਦਲੀਲ ਨਾਲ ਸਹਿਮਤ ਹੁੰਦਿਆਂ ਉਸ ਨੂੰ ਨਿਆਇਕ ਹਿਰਾਸਤ ‘ਚ ਭੇਜ ਦਿੱਤਾ।
PunjabKesari
ਪੁਲਸ ਚੌਕੀ ਇੰਡਸਟ੍ਰੀਅਲ ਏਰੀਆ ਫੇਜ਼-8 ਮੋਹਾਲੀ ਦੇ ਇੰਚਾਰਜ ਸਬ-ਇੰਸਪੈਕਟਰ ਸੁਮਿਤ ਮੋਰ ਮੁਲਜ਼ਮ ਹੈਪੀ ਨੂੰ ਖੁਦ ਅਦਾਲਤ ‘ਚ ਪੇਸ਼ ਕਰਨ ਲਈ ਆਏ ਸਨ। ਪੇਸ਼ੀ ਉਪਰੰਤ ਅਦਾਲਤ ਦੇ ਬਾਹਰ ਹੈਪੀ ਨੂੰ ਉਸ ਦੇ ਸਮਰਥਕਾਂ ਨੇ ਘੇਰ ਲਿਆ ਸੀ। ਇਸੇ ਦੌਰਾਨ ਹਿਮਾਚਲ ਪ੍ਰਦੇਸ਼ ਦੇ ਰਜਿਸਟ੍ਰੇਸ਼ਨ ਨੰਬਰ ਵਾਲੀ ਸਕਾਰਪੀਓ ਕਾਰ ਸੜਕ ‘ਤੇ ਖੜ੍ਹੀ ਇੰਤਜ਼ਾਰ ਕਰ ਰਹੀ ਸੀ। ਪੁਲਸ ਨੇ ਉਸ ਕਾਰ ‘ਚ ਲਿਜਾ ਕੇ ਮੁਲਜ਼ਮ ਨੂੰ ਬਿਠਾ ਦਿੱਤਾ। ਹੈਰਾਨ ਕਰਨ ਵਾਲੀ ਗੱਲ ਇਹ ਰਹੀ ਕਿ ਜਿਸ ਸਕਾਰਪੀਓ ਕਾਰ ‘ਚ ਮੁਲਜ਼ਮ ਨੂੰ ਬਿਠਾਇਆ ਗਿਆ ਸੀ, ਉਸ ਕਾਰ ਨੂੰ ਮੁਲਜ਼ਮ ਦਾ ਹੀ ਕੋਈ ਸਾਥੀ ਚਲਾ ਰਿਹਾ ਸੀ।
ਅਜਿਹਾ ਨਹੀਂ ਕਿ ਮੁਲਜ਼ਮ ਨੂੰ ਜੇਲ ਭੇਜਣ ਲਈ ਸਰਕਾਰੀ ਜੇਲ ਵੈਨ ਨਹੀਂ ਸੀ, ਜੇਲ ਵੈਨ ਸੀ ਪਰ ਇੰਨੇ ਨਾਜ਼ੁਕ ਕੇਸ ਦੇ ਮੁਲਜ਼ਮ ਨੂੰ ਉਸੇ ਦੀ ਪ੍ਰਾਈਵੇਟ ਕਾਰ ‘ਚ ਭੇਜਣ ‘ਤੇ ਪੁਲਸ ਦੀ ਕਾਰਗੁਜ਼ਾਰੀ ‘ਤੇ ਕਈ ਸਵਾਲ ਖੜ੍ਹੇ ਹੁੰਦੇ ਹਨ। ਜਿਵੇਂ ਹੀ ਮੀਡੀਆ ਕਰਮੀਆਂ ਦੀ ਨਜ਼ਰ ਸਕਾਰਪੀਓ ਕਾਰ ‘ਤੇ ਪਈ ਤਾਂ ਮੁਲਜ਼ਮ ਦੇ ਸਮਰਥਕਾਂ ਨੇ ਕਾਰ ਨੂੰ ਚਾਰੋਂ ਪਾਸਿਓਂ ਘੇਰ ਲਿਆ।

ਕੀ ਕਿਹਾ ਐੱਸ. ਐੱਸ. ਪੀ. ਮੋਹਾਲੀ ਨੇ?
ਇਸ ਸਬੰਧੀ ਜਦੋਂ ਐੱਸ. ਐੱਸ. ਪੀ. ਮੋਹਾਲੀ ਕੁਲਦੀਪ ਚਾਹਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ, ‘ਮੈਂ ਵੈਰੀਫਾਈ ਕਰ ਰਿਹਾ ਹਾਂ, ਇਸ ਕੰਮ ਲਈ ਬਾਕਾਇਦਾ ਡੀ. ਐੱਸ. ਪੀ. ਦੀ ਡਿਊਟੀ ਲਗਾਈ ਗਈ ਹੈ, ਜੋ ਕਿ ਪੂਰੀ ਰਿਪੋਰਟ ਮੈਨੂੰ ਦੇਣਗੇ। ਉਸ ਤੋਂ ਬਾਅਦ ਜਿਹੜੀ ਵੀ ਬਣਦੀ ਕਾਰਵਾਈ ਹੋਵੇਗੀ, ਉਹ ਕੀਤੀ ਜਾਵੇਗੀ।’

EDITED BY : SARA YAHA PUNJABI NEWS

LEAVE A REPLY

Please enter your comment!
Please enter your name here