ਪਤਨੀ ਦਾ ਪੁਲਿਸ ਮੁਲਾਜ਼ਮ ਨਾਲ ਨਜ਼ਾਇਜ਼ ਸੰਬੰਧ ਤੇ ਧਮਕੀਆਂ ਮਿਲਣ ਤੋਂ ਪ੍ਰੇਸ਼ਾਨ ਨੌਜਵਾਨ ਨੇ ਖੁਦਕੁਸ਼ੀ ਕੀਤੀ

0
498

ਮਾਨਸਾ (ਸਾਰਾ ਯਹਾ ) : ਪਤਨੀ ਤੇ ਪੁਲਿਸ ਮੁਲਾਜ਼ਮ ਨਾਲ ਨਜ਼ਾਇਜ਼ ਸੰਬੰਧ ਤੇ ਧਮਕੀਆਂ ਮਿਲਣ ਤੋਂ ਪ੍ਰੇਸ਼ਾਨ ਰਹਿਣਕਾਰਨ ਜਿਲਾ ਮਾਨਸਾ ਦੇ ਪਿੰਡ ਧਿੰਗੜ ਵਾਸੀ ਇਕ ਨੌਜਵਾਨ ਨੇ ਘਰ ਵਿਚ ਹੀ ਕੋਈ ਜ਼ਹਿਰੀਲੀਚੀਜ਼ ਖਾ ਕੇ ਖੁਦਕੁਸ਼ੀ ਕਰ ਲਈ ਹੈ। ਪਹਿਲਾਂ ਇਹ ਨੌਜਵਾਨ ਆਪਣੀ ਪਤਨੀ ਤੇ ਬੱਚਿਆਂ ਨਾਲ
ਰਹਿੰਦੇ ਹੋਏ ਬਠਿੰਡਾ ਵਿਖੇ ਕਲੀਨਿਕ ਚਲਾਉਂਦਾ ਸੀ,ਪਰ ਪਤਨੀ ਨਾਲ ਝਗੜਾ ਰਹਿਣ ਕਰਕੇ ਕਰੀਬ 6 ਮਹੀਨੇ ਪਹਿਲਾਂ ਉਹ ਆਪਣੇ ਘਰ ਧਿੰਗੜ ਪਿੰਡ ਵਿਖੇ ਹੀ ਰਹਿੰਦਾ ਸੀ। ਚੌਂਕੀ ਬਹਿਣੀਵਾਲ ਪੁਲਿਸ ਨੇ ਥਾਣਾ ਸਦਰ ਮਾਨਸਾ ਵਿਖੇ ਮ੍ਰਿਤਕ ਦੀ ਪਤਨੀ, ਪੁਲਿਸ ਮੁਲਾਜ਼ਮ,ਸਹੁਰੇ ਸਮੇਤ ਇਕ ਹੋਰ ਵਿਅਕਤੀ ਤੇ ਮਾਮਲਾ ਦਰਜ ਕਰਵਾਇਆ ਹੈ, ਪਰ ਇਸ ਵਿਚ ਕਿਸੇ ਦੀ ਵੀ
ਗ੍ਰਿਫਤਾਰੀ ਨਹੀਂ ਹੋਈ ਹੈ।ਮ੍ਰਿਤਕ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਉਹ ਦੋ ਬੱਚਿਆਂ ਦਾ ਬਾਪ ਸੀ।ਚੌਂਕੀ ਬਹਿਣੀਵਾਲ ਪੁਲਿਸ ਕੋਲ ਮ੍ਰਿਤਕ ਗੁਰਪ੍ਰੀਤ ਸਿੰਘ ਦੇ ਪਿਤਾ ਤੇਜਾ ਸਿੰਘ ਦੇ ਬਿਆਨ ਅਨੁਸਾਰ ਉਨਾਂ ਦੇ ਲੜਕੇ ਗੁਰਪ੍ਰੀਤ ਸਿੰਘ ਦੀ ਕਰੀਬ 14 ਸਾਲ ਪਹਿਲਾਂ ਸੰਜੂ ਸ਼ਰਮਾ
ਵਾਸੀ ਬਠਿੰਡਾ ਨਾਲ ਲਵ ਮੈਰਿਜ ਹੋਈ ਸੀ, ਜਿੰਨਾਂ ਦੇ ਦੋ ਬੱਚੇ ਵੀ ਪੈਦਾ ਹੋÂ। ਦੱਸਿਆ ਕਿ ਇਸ ਤੋਂ ਬਾਅਦ ਸੰਜੂ ਸ਼ਰਮਾ ਦੇ ਪੁਲਿਸ ਮੁਲਾਜ਼ਮ ਸੁਖਮੰਦਰ ਸਿੰਘ ਨਾਲ ਨਜ਼ਾਇਜ਼ ਸ਼ਬੰਧ ਬਣ ਗਏ। ਕਈ ਵਾਰ ਇਸ ਤੋਂ ਗੁਰਪ੍ਰੀਤ ਸਿੰਘ ਨੇ ਆਪਣੀ ਪਤਨੀ ਨੂੰ ਰੋਕਿਆ ਵੀ ,ਪਰ ਉਹ ਇਸ
ਤੋਂ ਵਾਜ ਨਹੀਂ ਆਈ।ਇਕ ਵਾਰ ਪੁਲਿਸ ਮੁਲਾਜ਼ਮ ਨੇ ਜਗਸੀਰ ਸਿੰਘ ਵਾਸੀ ਚੋਟੀਆ ਨਾਲ ਮਿਲ ਕੇ ਗੁਰਪ੍ਰੀਤ ਸਿੰਘ
ਦੀ ਕੁੱਟਮਾਰ ਵੀ ਕੀਤੀ। ਮ੍ਰਿਤਕ ਦੇ ਪਿਤਾ ਤੇਜਾ ਸਿੰਘ ਨੇ ਦੱਸਿਆ ਕਿ ਇਸ ਸਭ ਤੋਂਪ੍ਰੇਸ਼ਾਨ ਹੋ ਕੇ ਉਨਾਂ ਦੇ ਲੜਕੇ ਨੇ ਅਦਾਲਤ ਵਿਚ ਕਾਨੂੰਨੀ ਲੜਾਈ ਲੜਣ ਆਪਣੀ ਅਰਜ਼ੀ
ਦਿੱਤੀ। ਪਰ ਫਿਰ ਪੁਲਿਸ ਮੁਲਾਜ਼ਮ ਸੁਖਮੰਦਰ ਸਿੰਘ, ਪਤਨੀ ਸੰਜੂ ਸ਼ਰਮਾ, ਸਹੁਰਾ ਪਵਨਕੁਮਾਰ ਤੇ ਜਗਸੀਰ ਸਿੰਘ ਉਸਨੂੰ ਪੇਸ਼ੀ ਤੇ ਨਾ ਜਾਣ ਤੇ ਇਸ ਨੂੰ ਲੈ ਕੇ ਧਮਕੀਆਂ ਦੇਣਲੱਗੇ,ਜਿਸ ਕਰਕੇ ਉਨਾਂ ਦਾ ਲੜਕਾ ਪ੍ਰੇਸ਼ਾਨ ਰਹਿਣ ਲੱਗਿਆ।ਉਨਾਂ ਦੱÎਸਿਆ ਕਿ ਇਸ
ਪ੍ਰੇਸ਼ਾਨੀ ਦੇ ਚੱਲਦੇ ਉਨਾਂ ਦੇ ਪੁੱਤਰ ਨੇ ਘਰ ਵਿਚ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪਣੀਜਾਨ ਦਿੱਤੀ। ਉਨਾਂ ਦੋਸ਼ ਲਾਇਆ ਕਿ ਇਹ ਘਟਨਾ ਉਕਤ ਵਿਅਕਤੀ ਤੇ ਉਨਾਂ ਵੱਲੋਂ ਦਿੱਤੀਆਂ
ਜਾ ਰਹੀਆਂ ਧਮਕੀਆਂ ਆਦਿ ਕਰਕੇ ਵਾਪਰੀ ਹੈ।ਚੌਂਕੀ ਬਹਿਣੀਵਾਲ ਦੇ ਇੰਚਾਰਜ ਭਗਵੰਤ ਸਿੰਘ
ਨੇ ਦੱਸਿਆ ਕਿ ਮ੍ਰਿਤਕ ਗੁਰਪ੍ਰੀਤ ਸਿੰਘ ਦੇ ਪਿਤਾ ਤੇਜਾ ਸਿੰਘ ਦੇ ਬਿਆਨ ਤੇ ਪੁਲਿਸ ਨੇਥਾਣਾ ਸਦਰ ਮਾਨਸਾ ਵਿਖੇ ਪਤਨੀ ਸੰਜੂ ਸ਼ਰਮਾ, ਪੁਲਿਸ ਮੁਲਾਜ਼ਮ ਸੁਖਮੰਦਰ ਸਿੰਘ,ਸਹੁਰਾ
ਪਵਨ ਕੁਮਾਰ ਵਾਸੀਆਨ ਬਠਿੰਡਾ ਤੇ ਜਗਸੀਰ ਸਿੰਘ ਵਾਸੀ ਚੋਟੀਆ ਦੇ ਖਿਲਾਫ ਮਾਮਲਾ ਦਰਜ ਕਰ
ਲਿਆ ਗਿਆ ਹੈ,ਪਰ ਇਸ ਵਿਚ ਹਾਲੇ ਕਿਸੇ ਦੀ ਵੀ ਗ਼੍ਰਿਫਤਾਰੀ ਨਹੀਂ ਹੋਈ ਹੈ। ਉਨਾਂ ਕਿਹਾ
ਕਿ ਮੁਲਜ਼ਮਾਂ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

LEAVE A REPLY

Please enter your comment!
Please enter your name here