*ਨੰਨ੍ਹਿਆਂ ਨੂੰ ਪੋਲਿਓ ਬੂੰਦਾ ਪਿਆਈਆਂ*

0
120

ਬੋਹਾ /ਬੁੱਢਲਾਡਾ12 ਅਕਤੂਬਰ (ਸਾਰਾ ਯਹਾਂ/ਅਮਨ ਮਹਿਤਾ) 

  ਸਿਹਤ ਵਿਭਾਗ ਦੀ ਟੀਮ ਵੱਲੋਂ  ਆਸ਼ਾ ਵਰਕਰ ਜਸਵਿੰਦਰ ਕੌਰ ਤੇ ਰਣਜੀਤ ਕੌਰ ਦੀ ਅਗਵਾਈ ਹੇਠ  ਨੰਨ੍ਹੇ ਬੱਚਿਆਂ ਨੂੰ ਪੋਲਿਓ  ਦੀਆਂ ਬੂੰਦਾ ਪਿਆਉਣ ਸਬੰਧੀ ਇਕ ਕੈਂਪ ਪੰਜਾਬ ਮਹਾਂਵੀਰ ਦਲ ਧਰਮਸ਼ਾਲਾ ਵਿੱਖੇ ਲਾਇਆ ਗਿਆ। ਇਸ ਕੈਂਪ ਦੀ ਸ਼ੁਰੂਆਤ ਸਮਾਜ ਸੇਵੀ ਤੇ ਲੇਖਕ ਨਿਰੰਜਣ ਬੋਹਾ ਨੇ ਇਕ ਬੱਚੀ ਨੂੰ ਪੋਲਿਓ ਰੱਖਿਅਕ ਬੂੰਦਾ ਪਿਲਾ ਕੇ ਕੀਤੀ । ਇਸ ਸਮੇ ਉਨ੍ਹਾ ਕਿਹਾ ਕਿ ਇਹ ਸਿਹਤ ਵਿਗਿਆਨ ਦੈ ਖੇਤਰ ਦਾ ਵੱਡੀ ਕਾਮਯਾਬੀ ਹੈ ਕਿ ਉਸ ਪੋਲਿਓ ਵਰਗੀ ਭਿਆਣਕ ਬਿਮਾਰੀ ‘ਤੇ ਕਾਬੂ ਪਾਉਣ ਦਾ ਕਿ੍ਸ਼ਮਾਂ ਕਰ ਵਿਖਾਇਆ ਹੈ । ਉਨ੍ਹਾ ਕਿਹਾ ਕਿ ਪੁਰਾਣੇ ਸਮਿਆਂ ਵਿਚ ਲੱਖਾਂ ਦੀ ਤਦਾਦ ਵਿਚ ਬੱਚੇ  ਪੋਲਿਓ ਦੀ ਬਿਮਾਰੀ ਦਾ ਸ਼ਿਕਾਰ ਹੋ ਕੇ ਅਪਾਹਜ਼ ਜ਼ਿੰਦਗੀ ਜਿਉਣ ਲਈ ਮਜਬੂਰ ਸਨ ਪਰ   ਪਰ ਅੱਜ ਪੋਲਿਓ ਦੀਆਂ ਦੋ ਬੂੰਦਾਂ ਨੇ ਇਸ ਰੋਗ ਨੂੰ ਜੜ੍ਹੋਂ ਪੁੱਟ ਦਿੱਤਾ ਹੈ।  ਕੈਂਪ ਦੀ ਸਫਲਤਾ ਵਿਚ ਆਂਗਨਵਾੜੀ ਵਰਕਰ ਰਾਜਪਾਲ ਕੌਰ  ਕੌਰ ਤੇ ਗਗਨਦੀਪ ਕੌਰ ( ਹੈਲਪਰ ) ਦਾ ਵਿਸ਼ੇਸ਼ ਯੋਗਦਾਨ ਰਿਹਾ। 

NO COMMENTS