

ਬੁਢਲਾਡਾ 21 ਸਤੰਬਰ((ਸਾਰਾ ਯਹਾ,ਅਮਨ ਮਹਿਤਾ): ਸਪੈਸਲ ਨਸਾ ਮੁਕਤੀ ਟਾਸਕ ਟੀਮ ਸਬੁ ਡਵਿਜਨ ਬੁਢਲਾਡਾ ਵੱਲੋ ਪਿੰਡ ਚੱਕ ਭਾਈਕੇ ਵਿਖੇ ਨਸ਼ਾ ਜਾਗਰੁਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਟਾਕਸ ਫੋਰਸ ਟੀਮ ਦੇ ਮੈਂਬਰ ਗੁਰਮੀਤ ਸਿੰਘ, ਸਾਂਝ ਇੰਚਾਰਜ ਸਵਰਨ ਕੌਰ, ਥਾਣਾ ਸਦਰ ਐਸ ਐੱਚ ਓ ਜਸਵਿੰਦਰ ਕੌਰ ਨੇ ਸੰਬੋਧਨ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਵੱਲੋ ਨਸਿਆ ਦੇ ਖਿਲਾਫ ਨਸਾ ਮੁਕਤ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਵਿੱਚ ਪੰਜਾਬ ਪੁਲਿਸ ਵੀ ਆਪਣੀ ਅਹਿਮ ਭੁਮਿਕਾ ਨਿਭਾ ਰਹੀ ਹੈ। ਓਹਨਾ ਕਿਹਾ ਕਿ ਸਾਡੀ ਨੋਜਵਾਨ ਪੀੜੀ ਨਸਿਆ ਦੀਆ ਬਿਮਾਰੀਆ ਦਾ ਸਿਕਾਰ ਹੋ ਗਈ ਹੈ ।ਇਹਨਾ ਨੂੰ ਬਚਾਉਣਾ ਸਮੇ ਦੀ ਮੁੱਖ ਲੋੜ ਹੈ ।ਨਸੇ ਸਾਡੀ ਜਿੰਦਗੀ ਨੂੰ ਤਬਾਹ ਕਰਨ ਦੇ ਨਾਲ ਨਾਲ ਸਾਡੀ ਆਰਥਿਕਾਂ ਨੂੰ ਢਾਹ ਲਾ ਰਹੇ ਹਨ । ਜਿਸ ਕਾਰਨ ਅੱਜ ਸਾਡਾ ਪੰਜਾਬ ਨਿਗਾਰ ਵੱਲ ਜਾ ਰਿਹਾ ਹੈ ।ਓਹਨਾ ਕਿਹਾ ਕਿ ਨੋਜਵਾਨ ਪੀੜੀ ਆਪਣੇ ਪੁਰਖਿਆ ਦੀਆ ਕੁਰਬਾਨੀਆ ਨੂੰ ਭੁਲਾ ਕੇ ਕੁਰਾਹੇ ਪੈ ਚੱਲੀ ਹੈ ।ਸਾਡਾ ਗੋਰਵ ਮਈ ਵਿਰਸਾ ਦਿਨੋ ਦਿਨ ਅਲੋਪ ਹੁੰਦਾ ਜਾ ਰਿਹਾ ਹੈ ।ਸਾਡੀ ਧਰਤੀ ਅਤੇ ਵਾਤਾਵਰਨ ਪੂਰੀ ਤਰਾ ਪ੍ਰਦੂਸਿਤ ਹੋ ਚੁੱਕਾ ਹੈ ।ਨੋਜਵਾਨ ਆਪਣੀ ਜਵਾਨੀ ਨੂੰ ਬਰਬਾਦ ਕਰ ਕੇ ਆਪਣੇ ਮਾਪਿਆ ਤੇ ਬੋਝ ਬਣਦੇ ਜਾ ਰਹੇ ਹਨ ।ਜਿਨਾ੍ ਨੇ ਬੁਢੇ ਮਾ-ਬਾਪ ਦਾ ਸਹਾਰਾ ਬਣਨਾ ਸੀ ਉਹ ਅੱਜ ਨਸ਼ਿਆ ਦਾ ਸਹਾਰਾ ਲੈ ਰਹੇ ਹਨ ਜੋ ਇੱਕ ਸਰਾਪ ਹੈ।ਨੋਜਵਾਨਾ ਨੂੰ ਇਹਨਾ ਸਾਰੀਆ ਚੀਜਾ ਨੂੰ ਤਿਆਗ ਕੇ ਖੇਡਾ ਵੱਲ ਪੇ੍ਰਰਿਤ ਹੋ ਕੇ ਆਪਣਾ ਅਤੇ ਆਪਣੇ ਨਾ-ਬਾਪ ਦਾ ਨਾਂ ਚਮਕਾਉਣ ਅਤੇ ਦੂਜਿਆ ਲਈ ਪੇ੍ਰਰਨਾ ਦਾ ਸਰੋਤ ਬਣਨ।ਤਾ ਕਿ ਅਸੀ ਫਿਰ ਤੋ ਪੰਜਾਬ ਨੂੰ ਨਵਾ ਨਰੋਇਆ ਬਣਾ ਸਕਈਏ,ਪੰਜਾਬ ਦੀ ਜਵਾਨੀ ਤੇ ਮੱਥੇ ਤੇ ਲੱਗਿਆ ਨਸਿਆ ਦਾ ਕਲੰਕ ਨੂੰ ਮਿਟਾ ਸਕੀਆ ਇਹ ਸਾਡੇ ਸਾਰਿਆ ਦੇ ਸਾਹਯੋਗ ਨਾਲ ਸੰਭਵ ਹੈ।























