ਨੌਜਵਾਨ ਖੇਡ੍ਹਾਂ ਵਿਚ ਵੱਧ ਤੋਂ ਵੱਧ ਹਿੱਸਾ ਲੈਣ : ਅਭੀਜੀਤ ਕਪਲਿਸ਼

0
5

ਮਾਨਸਾ, 16 ਅਗਸਤ (ਸਾਰਾ ਯਹਾ ) : 15 ਅਗਸਤ 2018 ਨੂੰ ਸੁਤੰਤਰਤਾ ਦਿਹਾੜੇ ਮੌਕੇ ਖੇਡ ਵਿਭਾਗ ਵੱਲੋਂ ਸਥਾਨਕ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ਼ਾਮ ਨੂੰ ਲੜਕਿਆਂ ਦਾ ਫੁੱਟਬਾਲ ਮੈਚ ਕਰਵਾਇਆ ਗਿਆ ਜਿਸ ਦਾ ਇਨਾਮ ਵੰਡ ਸਮਾਰੋਹ ਦੀ ਰਸਮ ਐਸ.ਡੀ.ਐਮ. ਮਾਨਸਾ ਸ੍ਰੀ ਅਭੀਜੀਤ ਕਪਲਿਸ਼ ਨੇ ਨਿਭਾਈ।
 ਇਸ ਮੌਕੇ ਸ੍ਰੀ ਕਪਲਿਸ਼ ਨੇ ਨੌਜਵਾਨਾਂ ਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਖਿਡ੍ਹਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਮਿਹਨਤ ਕਰ ਕੇ ਆਪਣੇ ਜ਼ਿਲ੍ਹੇ, ਸੂਬੇ ਅਤੇ ਦੇਸ਼ ਦਾ ਨਾਮ ਰੋਸ਼ਨ ਕਰਨ।
  ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਖੇਡ੍ਹ ਅਫ਼ਸਰ ਸ੍ਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਨਾਲ ਜੋੜਨ ਦੇ ਮੰਤਵ ਤਹਿਤ ਖੇਡ ਵਿਭਾਗ ਵਲੋਂ ਸੁਤੰਤਰਤਾ ਦਿਵਸ ਮੌਕੇ ਇਹ ਮੈਚ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਫੁੱਟਬਾਲ ਦੇ ਮੈਚ ਵਿੱਚ ਕੋਚਿੰਗ ਸੈਂਟਰ ਮਾਨਸਾ ਅਤੇ ਸੰਗਮ ਕਲੱਬ ਮਾਨਸਾ ਨੇ ਹਿੱਸਾ ਲਿਆ। ਇਸ ਵਿੱਚ ਸੰਗਮ ਕਲੱਬ ਨੇ 2-0 ਨਾਲ ਕੋਚਿੰਗ ਸੈਂਟਰ ਮਾਨਸਾ ਦੀ ਟੀਮ ਨੂੰ ਹਰਾਇਆ
ਇਸ ਸਮੇਂ ਖਿਡਾਰੀਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ। ਇਸ ਦੌਰਾਨ ਪ੍ਰਿੰਸੀਪਲ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਰਿੰਪਲ ਮੋਂਗਾ ਤੋਂ ਇਲਾਵਾ ਖੇਡ ਵਿਭਾਗ  ਦਾ ਸਮੂਹ ਸਟਾਫ ਅਤੇ ਕੋਚ ਹਾਜਰ ਸਨ


EDITED BY : SARA YAHA | | Last Updated :7:45 pm 16 august 2018

 

LEAVE A REPLY

Please enter your comment!
Please enter your name here