ਨਿਰੰਕਾਰੀ ਮਿਸ਼ਨ ਵੱਲੋਂ ਚਲਾਇਆ ਗਿਆ ਸਫਾਈ ਅਭਿਆਨ

0
28

ਮਾਨਸਾ, 3 ਅਕਤੂਬਰ (ਸਾਰਾ ਯਹਾ,ਹੀਰਾ ਸਿੰਘ ਮਿੱਤਲ) ਨਿਰੰਕਾਰੀ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਵੱਲੋਂ ਸਥਾਪਿਤ ਕੀਤੀ ਗਈ ਸੰਤ ਨਿਰੰਕਾਰੀ ਚੈਰੀਟੇਬਲ ਫਾਉਂਡੇਸ਼ਨ ਅਧੀਨ ਸਤਿਗੁਰੂ ਮਾਤਾ ਸੁਦਿਕਸ਼ਾ ਜੀ ਮਹਾਰਾਜ ਦੇ ਮਾਰਗਦਰਸ਼ਨ ਅਨੁਸਾਰ ਪੂਰੇ ਭਾਰਤ ਦੇਸ਼ ਵਿੱਚ ਸਫ਼ਾਈ ਅਭਿਆਨ ਚਲਾਇਆ ਗਿਆ ਏਸੇ ਲੜੀ ਵਿੱਚ ਸਥਾਨਕ ਸ਼ਹਿਰ ਦੀ ਸੰਤ ਨਿਰੰਕਾਰੀ ਸ਼ਾਖਾ ਦੇ ਸਹਿਯੋਗਕ ਦਲੀਪ ਕੁਮਾਰ (ਰਵੀ) ਅਤੇ  ਯੂਨੀਟ ਨੰਬਰ 25 ਦੇ ਸੇਵਾਦਲ ਸੰਚਾਲਕ ਹਰਬੰਸ ਸਿੰਘ ਸੂਚ ਦੀ ਅਗਵਾਈ ਹੇਠ ਲੱਗਭਗ 180 ਦੇ ਕਰੀਬ ਸੇਵਾਦਲ ਦੇ ਮੈਂਬਰ ਨੇ ਸਫਾਈ ਅਭਿਆਨ ਵਿੱਚ ਹਿੱਸਾ ਲਿਆ। ਇਸ ਸਫ਼ਾਈ ਅਭਿਆਨ ਦੀ ਦੀ ਪ੍ਰਧਾਨਗੀ ਸ਼੍ਰੀਮਤੀ ਅਪਨੀਤ ਰਿਆਤ ਡਿਪਟੀ ਕਮਿਸ਼ਨਰ ਮਾਨਮਾ ਅਤੇ ਸ਼੍ਰੀਮਤੀ ਸਰਬਜੀਤ ਕੌਰ ਐੱਸ.ਡੀ.ਐਮ. ਮਾਨਸਾ  ਨੇ ਕੀਤੀ। ਨਿਰੰਕਾਰੀ ਮਿਸ਼ਨ ਦੇ ਸੇਵਾਦਾਰਾਂ ਵੱਲੋਂ ਸਥਾਨਕ ਕੋਰਟ ਕੰਪਲੈਕਸ਼ ਦੇ ਮੁੱਖ ਗੇਟ ਤੋਂ ਲੈ ਕੇ , ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ਼, ਜ਼ਿਲ੍ਹਾ ਕੋਰਟ ਕੰਪਲੈਕਸ਼, ਤੋਂ ਇਲਾਵਾ ਕੰਪਲੈਕਸ਼ ਵਿੱਚ ਰਿਹਾਇਸ਼ੀ ਇਲੱਕੇ ਅਤੇ ਕੰਪਲੈਕਸ਼ ਵਿੱਚ ਸਥਿਤ ਪਾਰਕ ਦੀ ਵੀ ਸਫ਼ਾਈ ਕੀਤੀ ਗਈ। ਰਾਸ਼ਟਰ ਨੂੰ ਸਵੱਛਤਾ ਵੱਲੋਂ ਮਜ਼ਬੂਤ ਕਰਨ ਲਈ ਚਲਾਈ ਗਈ ਇਸ ਸਫ਼ਾਈ ਮੁਹਿੰਮ ਦੀ, ਡਿਪਟੀ ਕਮਿਸ਼ਨਰ  ਸ਼੍ਰੀਮਤੀ ਅਪਨੀਤ ਰਿਆਤ, ਐੱਸ.ਡੀ.ਐਮ. ਸਰਬਜੀਤ ਕੌਰ ਤੋਂ ਇਲਾਵਾ ਸ਼੍ਰੀ ਨਵਦੀਪ ਕੁਮਾਰ, ਸਹਾਇਕ ਕਮਿਸ਼ਨਰ (ਜ), ਸ਼੍ਰੀ ਮਨਦੀਪ ਗੋਰਾ ਪ੍ਰਧਾਨ ਨਗਰ ਕੌਂਸਲ ਮਾਨਸਾ ਅਤੇ ਬਾਬੂ ਸਿੰਘ ਮਾਨ (ਵਕੀਲ) ਨੇ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ‘ਤੇ ਸੰਤ ਨਿਰੰਕਾਰੀ ਮਿਸ਼ਨ ਦੀ ਸਥਾਨਕ ਸ਼ਾਖਾ

ਦੇ ਸਹਿਯੋਜਕ ਦੀਲਪ ਕੁਮਾਰ (ਰਵੀ) ਨੇ ਸਤਿਗੁਰੂ ਮਾਤਾ ਸੁਦਿਕਸ਼ਾ ਜੀ ਮਹਾਰਾਜ ਦਾ ਸੰਦੇਸ਼ ਦਿੰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਬਾਹਰਲੀ ਸਫ਼ਾਈ ਦੀ ਸਾਨੂੰ ਸੱਭ ਜ਼ਰੂਰਤ ਹੈ ਉਸੇ ਤਰ੍ਹਾਂ ਸਾਨੂੰ ਆਪਣੇ ਮਨ ਦੀ ਸਫ਼ਾਈ ਵੀ ਕਰਨੀ ਚਾਹੀਦੀ ਹੈ ਕਿਉਂਕਿ ਪ੍ਰਦੂਸ਼ਨ ਭਾਵੇ ਅੰਦਰ ਹੋਵੇ ਜਾਂ ਬਾਹਰ ਹੋਵੇ ਇਨਸਾਨੀਅਤ ਲਈ ਸੱਭ ਤੋਂ ਜ਼ਿਆਦਾ ਖ਼ਤਰਨਾਕ ਹੈ ਹੁੰਦਾ ਹੈ। ਇਸ ਮੁਹਿੰਮ ਦੀ ਸਫ਼ਲ ਬਣਾਉਣ ਲਈ ਅਸ਼ੋਕ ਅਗੱਰਵਾਲ, ਕੁਲਵੰਤ ਸਿੰਘ, ਸ਼ੰਭੂ ਮਸਤਾਨਾ, ਨਰੇਸ਼ ਕੁਮਾਰ ਗਰਗ (ਵਕੀਲ) ਗੁਰਪਿਆਰ ਸਿੰਘ, ਗੁਰਦੀਪ ਸਿੰਘ ਵਾਲੀਆਂ, ਗਗਨਦੀਪ ਧਾਲੀਵਾਲ, ਡਾ. ਰਾਜਿੰਦਰ  ਸਿੰਘ ਅਤੇ ਕਸ਼ਮੀਰ ਸਿੰਘ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ ।

NO COMMENTS