ਨਾਬਾਲਗ ਨਾਲ ਬਲਾਤਕਾਰ ਮਾਮੀ ਸਮੇਤ ਤਿੰਨ ਤੇ ਮਾਮਲਾ ਦਰਜ

0
79
ਮਾਨਸਾ(ਸਾਰਾ ਯਹਾ, ਬੀ.ਪੀ.ਅੈਸ.): ਝੁਨੀਰ ਪੁਲੀਸ ਨੇ ਨਾਬਾਲਗ ਨਾਲ ਬਲਾਤਕਾਰ ਕਰਨ ਤੇ ਔਰਤ ਸਮੇਤ ਤਿੰਨ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਡੀਐੱਸਪੀ ਸਰਦੂਲਗੜ੍ਹ ਸੰਜੀਵ ਕੁਮਾਰ ਗੋਇਲ ਨੇ ਦੱਸਿਆ ਕਿ ਝੁਨੀਰ ਨੇੜਲੇ ਪਿੰਡ ਵਿਖੇ ਆਪਣੇ ਨਾਨਕੇ ਘਰ ਰਹਿ ਰਹੀ ਨਾਬਾਲਗ ਲੜਕੀ  ਗੁੱਡੀ ( ਕਾਲਪਨਿਕ ਨਾਮ) ਨਾਲ ਉਸ ਦੀ ਮਾਮੀ ਦੀ ਮਦਦ ਨਾਲ ਦੋ ਵਿਅਕਤੀਆਂ ਨੇ ਬਲਾਤਕਾਰ ਕੀਤਾ ਹੈ । ਝੁਨੀਰ ਪੁਲੀਸ ਨੂੰ ਆਪਣੇ ਬਿਆਨ ਕਲਮਬੱਧ ਕਰਵਾਉਂਦਿਆਂ ਪੀੜਤ ਲੜਕੀ ਨੇ ਦੱਸਿਆ ਕਿ ਉਸ ਦੀ ਮਾਮੀ ਨੇ ਉਸ ਨੂੰ ਕੋਈ ਨਸ਼ੀਲੀ ਚੀਜ਼ ਦੇ ਕੇ ਬੇਹੋਸ਼ ਕਰ ਦਿੱਤਾ ਤੇ ਬਾਅਦ ਵਿੱਚ ਦੋ ਵਿਅਕਤੀਆਂ ਨੂੰ ਸੱਦ ਕੇ ਉਸ ਨਾਲ ਬਲਾਤਕਾਰ ਕਰਵਾਇਆ ਅਤੇ ਉਸ ਦੀਆਂ ਅਸ਼ਲੀਲ ਫੋਟੋਆਂ ਤੇ ਵੀਡੀਓ ਬਣਾ ਲਈ ਜੋ ਉਸ ਨੂੰ ਬਾਅਦ ਵਿੱਚ ਵੀ ਬਲੈਕਮੇਲ ਕਰਦੇ ਰਹੇ। ਥਾਣਾ ਝੁਨੀਰ ਵਿਖੇ ਪੀੜਤ ਲੜਕੀ ਦੇ ਬਿਆਨਾਂ ਤੇ ਮਨਪ੍ਰੀਤ ਸਿੰਘ ਪੁੱਤਰ ਜੱਗਾ ਸਿੰਘ ਵਾਸੀ ਰਾਈਆ (ਤਲਵੰਡੀ ਸਾਬੋ) ਬਲਕਾਰ ਸਿੰਘ ਪੁੱਤਰ ਨਾਜਰ ਸਿੰਘ ਵਾਸੀ ਕਿਸ਼ਨਗੜ੍ਹ  ਫਰਮਾਹੀ (ਮਾਨਸਾ)ਅਤੇ ਉਸ ਦੀ ਮਾਮੀ ਹਰਜੀਤ ਕੌਰ ਤੇ ਪਾਸਕੋ ਐਕਟ ਅਧੀਨ ਬਲਾਤਕਾਰ ਦਾ ਮਾਮਲਾ ਦਰਜ ਕਰ ਦਿੱਤਾ ਹੈ। ਡੀਐੱਸਪੀ ਨੂੰ ਸਰਦੂਲਗੜ੍ਹ ਦਾ ਕਹਿਣਾ ਹੈ ਕਿ ਪੁਲਸ ਇਸ ਮਾਮਲੇ ਵਿਚ ਗੰਭੀਰਤਾ ਨਾਲ ਕੰਮ ਕਰ ਰਹੀ ਹੈ  ਝੁਨੀਰ ਪੁਲੀਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦ ਮਾਮੀ ਹਰਜੀਤ ਕੌਰ ਨੂੰ  ਗਿ੍ਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ।


EDITED BY : SARA YAHA | | Last Updated : 7:23 pm 13 ਮਾਰਚ 2019

LEAVE A REPLY

Please enter your comment!
Please enter your name here