ਨਸ਼ਾ ਛੁਡਾਊ, ਮੁੜ ਵਸਾਊ ਕੇਂਦਰਾਂ ਦੇ ਮੁਖੀਆਂ ਨਾਲ ਕੀਤੀ ਵਿਸ਼ੇਸ਼ ਮੀਟਿੰਗ

0
4

ਮਾਨਸਾ, 18 ਜੁਲਾਈ( ਹੀਰਾ ਸਿੰਘ ਮਿੱਤਲ): ਪੰਜਾਬ ਸਰਕਾਰ ਵੱਲੋਂ ਜਾਰੀ ਮੁਹਿੰਮ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਨਸ਼ਿਆਂ ਵਿਰੁੱਧ ਜੰਗ ਦੇ ਸਬੰਧ ਵਿੱਚ ਜਾਰੀ ਗਤੀਵਿਧੀਆਂ ਅਧੀਨ ਸਿਵਲ ਸਰਜਨ, ਮਾਨਸਾ ਡਾ.ਲਾਲ ਚੰਦ ਠੁਕਰਾਲ ਵੱਲੋਂ ਜਿਲ੍ਹੇ ਦੇ ਸਾਰੇ ਨਸ਼ਾ ਛੁਡਾਉ ਅਤੇ ਮੁੜ ਵਸਾਉ ਕੇਂਦਰ, ਓਟ ਸੈਂਟਰ ਅਤੇ ਓ.ਐਸ.ਟੀ. ਸੈਂਟਰਾਂ ਦੇ ਮੁੱਖੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਨਸ਼ੇ ਦੀ ਰੋਕਥਾਮ ਲਈ ਪ੍ਰਬੰਧ ਕਰਨ ਸਬੰਧੀ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ.ਲਾਲ ਚੰਦ ਠੁਕਰਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਨਸ਼ਾ ਮੁਕਤੀ ਮੁੰਹਿਮ ਤਹਿਤ ਕੋਈ ਵੀ ਪ੍ਰਾਈਵੇਟ ਜਾਂ ਰਿਟਾਈਰਡ ਸਾਈਕੈਟਰਿਸਟ, ਸਰਕਾਰੀ ਨਸ਼ਾ ਛੁਡਾਉ ਸੈਂਟਰਾਂ ਵਿੱਚ 60 ਹਜ਼ਾਰ ਮਹੀਨਾ ਤੇ ਪੂਰੇ ਸਮੇਂ ਲਈ ਸੇਵਾਵਾਂ ਦੇ ਸਕਦਾ ਹੈ। ਇਸ ਤੋਂ ਇਲਾਵਾ ਸਾਰੀਆਂ ਦਵਾਈਆਂ ਦਾ ਮੁਕੰਮਲ ਓ.ਪੀ.ਡੀ./ਆਈ.ਪੀ.ਡੀ.ਰਿਕਾਰਡ ਰੱਖਿਆ ਜਾਵੇ ਅਤੇ ਓ.ਪੀ.ਡੀ. ਸਲਿੱਪ ਵਿੱਚ 5 ਦਿਨ ਤੋਂ ਵੱਧ ਦਵਾਈ ਨਾ ਲਿਖੀ ਜਾਵੇ। ਹਰੇਕ ਮਰੀਜ਼ ਦਾ ਰਿਕਾਰਡ ਸਮੇਤ ਫੋਟ ਮੁਕੰਮਲ ਰੱਖਿਆ ਜਾਵੇ ਅਤੇ ਮਰੀਜ ਨੂੰ ਕਾਰਡ ਜਾਰੀ ਕੀਤਾ ਜਾਵੇ ਜਿਸ ਉਪਰ ਮਰੀਜ਼ ਦੀ ਫੋਟੋ ਅਤੇ ਮੋਬਾਇਲ ਨੰਬਰ ਦਰਜ਼ ਹੋਵੇ। ਸਬੰਧਤ ਸੰਸਥਾ ਆਪਣੇ ਰਿਕਾਰਡ ਵਿੱਚ ਮਰੀਜ਼ ਦਾ ਆਈ.ਡੀ. ਪਰੂਫ ਅਤੇ ਮੋਬਾਇਲ ਨੰਬਰ ਰੱਖੇ। ਮੈਡੀਸਨ ਦੇ ਬਿੱਲ ਅਤੇ ਸਟਾਕ ਰਿਕਾਡਰ ਪੂਰਾ ਰੱਖਿਆ ਜਾਵੇ ਅਤੇ ਸਿਹਤ ਵਿਭਾਗ ਦੀ ਟੀਮ ਦੇ ਦੌੋਰੇ ਵੇਲੇ ਉਪਲਬੱਧ ਕਰਵਾਇਆ ਜਾਵੇ।
ਉਨ੍ਹਾਂ ਕਿਹਾ ਕਿ ਕਿਸੇ ਵੀ ਮਰੀਜ਼ ਦੀ ਫੋਟ ਸ਼ੋਸ਼ਲ ਮੀਡੀਆ ਆਦਿ ਤੇ ਸ਼ੇਅਰ ਨਾ ਕੀਤੀ ਜਾਵੇ। ਡਰੱਗ ਓਵਰਡੋਜ ਮਰੀਜ਼ਾਂ ਲਈ ਲਾਈਫ ਸੇਵਿੰਗ ਡਰੱਗ ਨੈਲੋਕਸਿੰਨ ਦੇ ਘੱਟੋ ਘੱਟ 15 ਟੀਕੇ ਹਰ ਸੈਂਟਰ ਵਿੱਚ ਹਰ ਸਮੇਂ ਉਪਲਬੱਧ ਹੋਣ। ਸਮੇਂ ਸਮੇਂ ਮਰੀਜ਼ਾਂ ਦੀ ਕਾਊਸ਼ਲਿੰਗ ਕੀਤੀ ਜਾਵੇ ਅਤੇ ਮਾਪਿਆ ਨੂੰ ਐਜੁਕੇਟ ਕੀਤਾ ਜਾਵੇ। ਬੀ.ਪੀ.ਐਲ. ਸ਼੍ਰੇਣੀ ਦੇ ਮਰੀਜ਼ਾ ਨੂੰ ਸਿਵਲ ਹਸਪਤਾਲ ਵਿੱਚ ਰੈਫਰ ਕੀਤਾ ਜਾਵੇ, ਤਾਂ ਜੋ ਉਨ੍ਹਾ ਨੂੰ ਮੁਫ਼ਤ ਇਲਾਜ ਸਬੰਧੀ ਪ੍ਰਬੰਧ ਕੀਤਾ ਜਾ ਸਕੇ।ਸਾਰੇ ਸਰਕਾਰੀ ਅਤੇ ਪ੍ਰਾਈਵੇਟ ਨਸ਼ਾ ਛੁਡਾਉ ਸੈਂਟਰ ਨਵੀ ਅਤੇ ਪੁਰਾਣੀ ਓ.ਪੀ.ਡੀ. ਦੀ ਰੋਜਾਨਾ ਰਿਪੋਰਟ ਸਿਵਲ ਸਰਜਨ ਦਫਤਰ ਮਾਨਸਾ ਨੂੰ ਭੇਜਣੀ ਯਕੀਨੀ ਬਨਾਉਣਗੇ।


EDITED BY : SARA YAHA | | Last Updated : 7:40 pm 18 JULY 2018

LEAVE A REPLY

Please enter your comment!
Please enter your name here