ਨਵਜੋਤ ਸਿੱਧੂ ਦੇ ਹੱਕ ‘ਚ ਨਿੱਤਰੇ ਫਾਰੂਕ ਅਬਦੁੱਲਾ

0
17

ਚੰਡੀਗੜ੍ਹ : ਪਾਕਿਸਤਾਨ ਫੇਰੀ ਤੋਂ ਬਾਅਦ ਅਤੇ ਫਿਰ ਕਰਤਾਰਪੁਰ ਲਾਂਘੇ ‘ਤੇ ਪਾਕਿ ਦੀ ਸ਼ਲਾਘਾ ਕਰਨ ‘ਤੇ ਚੁਫੇਰਿਓਂ ਘਿਰੇ ਨਵਜੋਤ ਸਿੱਧੂ ਦਾ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਪੱਖ ਪੂਰਿਆ ਹੈ। ਫਾਰੂਕ ਅਬਦੁੱਲਾ ਨੇ ਸ਼ਨੀਵਾਰ ਨੂੰ ਕਿਹਾ ਕਿ ਸਿੱਧੂ ਖਿਲਾਫ ਮਾਹੌਲ ਬਣਾਉਣ ਨਾਲ ਭਾਰਤ ਤੇ ਪਾਕਿਸਤਾਨ ਦਰਮਿਆਨ ਰਿਸ਼ਤੇ ਹੋਰ ਖ਼ਰਾਬ ਹੋ ਜਾਣਗੇ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦਰਮਿਆਨ ਰਿਸ਼ਤੇ ਸੁਧਰਨੇ ਚਾਹੀਦੇ ਹਨ ਪਰ ਅਜਿਹਾ ਕਰਨ ਨਾਲ ਗੁਆਂਢੀ ਦੇਸ਼ਾਂ ਦੇ ਰਿਸ਼ਤਿਆਂ ਵਿਚ ਹੋਰ ਨਿਘਾਰ ਆਵੇਗਾ।

PunjabKesari

ਅਬਦੁੱਲਾ ਨੇ ਕਿਹਾ ਕਿ ਭਾਰਤ-ਪਾਕਿਸਤਾਨ ਦੇ ਮਸਲੇ ਉਦੋਂ ਹੀ ਸੁਲਝਣਗੇ ਜੇਕਰ ਸਾਡੇ ਵਿਚਕਾਰ ਦੋਸਤਾਨਾ ਮਾਹੌਲ ਹੋਵੇਗਾ। ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਰਹੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਕਦਮਾਂ ‘ਤੇ ਚੱਲਣਾ ਚਾਹੀਦਾ ਹੈ। ਇਸ ਦੇ ਨਾਲ ਹੀ ਅਬਦੁੱਲਾ ਨੇ ਇਮਰਾਨ ਖ਼ਾਨ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਭਾਰਤ ਨਾਲ ਰਿਸ਼ਤੇ ਸੁਧਰਨ ਦੀ ਆਸ ਵੀ ਜਤਾਈ ਹੈ।


EDITED BY : SARA YAHA | | Last Updated : 3:35 pm 9 September  2018

LEAVE A REPLY

Please enter your comment!
Please enter your name here