ਨਰਿੰਦਰਪੁਰਾ ਵਾਸੀ ਗਰਮੀ ‘ਚ ਪੀਣ ਵਾਲੇ ਪਾਣੀ ਦੀ ਬੂੰਦ ਬੂੰਦ ਨੂੰ ਤਰਸੇ : ਧਰਤੀ ਹੇਠਲਾ ਪਾਣੀ ਪੀਣ ਲਈ ਮਜਬੂਰ

0
3

ਮਾਨਸਾ, 4 ਜੂਨ (ਬਲਜੀਤ ਸ਼ਰਮਾ)-ਪਾਣੀ ਦੀ ਸਪਲਾਈ ਨਾ ਮਿਲਣ ਕਰਕੇ ਪਿੰਡ ਨਰਿੰਦਰਪੁਰਾ ਦੇ ਵਾਸੀ ਅਤਿ ਦੁਖੀ ਹਨ ਤੇ ਧਰਤੀ ਹੇਠਲਾ ਪਾਣੀ ਪੀਣ ਲਈ ਮਜਬੂਰ ਹਨ, ਬੇਸ਼ਕ ਪਿੰਡ ਵਿੱਚ ਵਾਟਰ ਵਰਕਸ ਲੱਗ ਚੁੱਕਾ ਹੈ ਪਰ ਨਹਿਰੀ ਵਿਭਾਗ ਵਲੋ ਮੋਘਾ ਨਾ ਲਾਏ ਜਾਣ ਕਰਕੇ ਪਿੰਡ ਵਾਸੀ ਪਾਣੀ ਦੀ ਬੂੰਦ ਬੂੰਦ ਨੂੰ ਤਰਸ ਰਹੇ ਹਨ।
ਪਿੰਡ ਨਰਿੰਦਰਪੁਰਾ ਦੇ ਸਰਪੰਚ ਸਤਨਾਮ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਵਾਟਰ ਵਰਕਸ ਬਣ ਚੁੱਕਾ ਹੈ ਅਤੇ ਕਰੀਬ 350 ਕੁਨੈਕਸ਼ਨ ਲੱਗ ਚੁੱਕੇ ਹਨ ਅਤੇ ਨਵੀਂ ਪਾਇਪ ਲਾਇਨ ਵੀ ਪਾਈ ਗਈ ਹੈ, ਪਰ ਨਹਿਰੀ ਵਿਭਾਗ ਵਲੋ ਰਜਵਾਹੇ ‘ਚ ਮੋਘਾ ਨਹੀ ਲਾਇਆ ਜਾ ਰਿਹਾ ਜਦਕਿ ਨਵਾਂ ਮੋਘਾ ਲਾਉਣ ਲਈ ਪਟਿਆਲਾ ਤੋ ਮਨਜੂਰੀ ਵੀ ਮਿਲ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਉਹ ਪਿੰਡ ਵਾਸੀਆਂ ਲਈ ਪੀਣ ਵਾਲੇ ਸ਼ੁਧ ਪਾਣੀ ਦੀ ਸਮੱਸਿਆ ਨੂੰ ਲੈ ਕੇ ਵਿਭਾਗ ਦੇ ਉਚ ਅਧਿਕਾਰੀ ਨੂੰ ਮਿਲ ਚੁੱਕੇ ਹਨ ਪਰ ਕੋਈ ਸਿੱਟਾ ਲਹੀ ਨਿਕਲਿਆ। ਸਰਪੰਚ ਨੇ ਦੱਸਿਆ ਕਿ ਪਹਿਲਾਂ ਪਿੰਡ ਖਾਰਾ ਦੇ ਵਾਟਰ ਵਰਕਸ ਤੋ ਪਾਣੀ ਦੀ ਸਪਲਾਈ ਆਉਦੀ ਸੀ , ਜੋ ਕਿ ਹੁਣ 2 ਮਹੀਨੇ ਤੋ ਬੰਦ ਕਰ ਦਿੱਤੀ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਜੇਕਰ ਵਿਭਾਗ ਵਲੋ ਜਲਦੀ ਹੀ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਮੋਘਾ ਨਾ ਲਗਾਇਆ ਗਿਆ ਤਾਂ ਉਹ ਸੰਘਰਸ਼ ਦੇ ਰਾਹ ਪੈਣ ਲਈ ਮਜ਼ਬੂਰ ਹੋਣਗੇ।


EDITED BY : SARA YAHA | | Last Updated 4 June 2018

LEAVE A REPLY

Please enter your comment!
Please enter your name here