ਨਕਲੀ ਸੋਨਾ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼ ; 2 ਕਿੱਲੋ ਨਕਲੀ ਸੋਨਾ ਬਰਾਮਦ

0
2

ਮਾਨਸਾ, 11 ਜੂਨ (ਬਲਜੀਤ ਸ਼ਰਮਾ)- ਸੀਨੀਅਰ ਕਪਤਾਨ ਪੁਲੀਸ ਮਾਨਸਾ ਪਰਮਬੀਰ ਸਿੰਘ ਪਰਮਾਰਜੀ ਪ੍ਰੈਸ ਨੁੰ ਜਾਣਕਾਰੀ ਦਿੰਦਿਆ ਦੱਸਿਆ ਕਿ ਮਾਨਸਾ ਜਿਲੇ ਵਿਚ ਪਿਛਲੇ ਕਈ ਦਿਨਾਂ ਤੋ ਭੋਲੋ ਭਾਲੇ ਲੋਕਾਂ ਨੂੰ ਨੋਸਰਬਾਜਾਂ ਵੱਲੋ ਅਸਲੀ ਸੋਨਾ ਦੱਸ ਕੇ ਨਕਲੀ ਸੋਨਾ ਦੇਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸਦੇ ਤਹਿਤ ਸ੍ਰੀ:ਨਰਿੰਦਰਪਾਲ ਸਿੰਘ ਵੜਿੰਗ ਐਸ.ਪੀ.(ਇੰਨ:) ਮਾਨਸਾ ਸੀ੍ਰ: ਗੁਰਸ਼ਰਨ ਸਿੰਘ ਡੀ.ਐਸ.ਪੀ.(ਇੰਨ:) ਮਾਨਸਾ ਤੇ ਸ੍ਰੀ ਜਗਦੀਸ਼ ਕੁਮਾਰ ਇੰਨਚਾਰਜ ਸੀ.ਆਈ.ਏ.ਸਟਾਫ.ਮਾਨਸਾ ਦੀ ਇੱਕ ਟੀਮ ਗਠਿਤ ਕੀਤੀ ਗਈ ਸੀ।ਜਿਨਾਂ ਦੀ ਰਹਿਨੁਮਾਈ ਹੇਠ ਸੀ.ਆਈ.ਏ.ਸਟਾਫ.ਮਾਨਸਾ ਦੀ ਪੁਲਿਸ ਪਾਰਟੀ ਨੇ ਮਿਤੀ 11-06-2018 ਨੂੰ ਉਕਤ ਗਿਰੋਹ ਦੇ ਮੈਬਰਾਂ ਮਨੋਜ ਪੁੱਤਰ ਗੰਗਾ ਰਾਮ ਕੋਮ ਗੁਜਰਾਤੀ ਵਾਸੀ ਕਲਾਲਾ ਸ਼ਿਵ ਬਿਹਾਰ ਜੇ-161 ਦਿੱਲੀ , ਈਸ਼ਵਰ ਪੁੱਤਰ ਪੂਰਨ ਲਾਲ ਕੋਮ ਸੋਲੰਕੀ (ਗੁਜਰਾਤੀ) ਵਾਸੀ ਨੇੜੇ ਮਾਂਗੇ ਰਾਮ ਪਾਰਕ ਰੋਹਿਣੀ ਸੈਕਟਰ ਨੰਬਰ 23 ਮਕਾਨ ਨੰਬਰ ਏ-89 ਦਿੱਲੀ ਅਤੇ ਬਬਲੀ ਪਤਨੀ ਦੋਲਤ ਰਾਮ ਕੋਮ ਕੋਮ ਸੋਲੰਕੀ (ਗੁਜਰਾਤੀ) ਵਾਸੀ ਨੇੜੇ ਮਾਂਗੇ ਰਾਮ ਪਾਰਕ ਰੋਹਿਣੀ ਸੈਕਟਰ ਨੰਬਰ 23 ਮਕਾਨ ਨੰਬਰ ਏ-89 ਦਿੱਲੀ ਨੂੰ ਨੇੜੇ ਡੀ.ਸੀ.ਤਿਕੋਨੀ ਮਾਨਸਾ ਤੋ ਕਾਬੂ ਕਰਕੇ ਇੰਨਾਂ ਦੇ ਕਬਜੇ ਵਿਚੋ ਕਰੀਬ 2 ਕਿਲੋ ਨਕਲੀ ਸੋਨੇ ਦੀਆਂ ਚੈਨਾਂ ਅਤੇ ਮੁਦਈ ਹਰਭਜਨ ਸਿੰਘ ਪਾਸੋ ਲਏ ਗਏ 3500 ਰੁਪਏ ਅਤੇ ਇੱਕ ਅਸਲੀ ਸੋਨੇ ਦਾ ਮੋਤੀ ਬ੍ਰਾਮਦ ਕਰਵਾ ਕੇ ਮੁੱ:ਨੰ: 56 ਮਿਤੀ 11-6-2018 ਅ/ਧ 420,120 ਬੀ ਆਈ.ਪੀ.ਸੀ. ਥਾਣਾ ਸਿਟੀ 2 ਮਾਨਸਾ ਦਰਜ ਰਜਿਸਟਰ ਕਰਵਾਇਆ ਹੈ।ਦੋਸ਼ੀਆਨ ਉਕਤਾਨ ਨੇ ਦੋਰਾਨੇ ਪੁੱਛਗਿੱਛ ਦੱਸਿਆ ਹੈ ਕਿ ਉਹ ਪਿੰਡਾਂ ਵਿਚ ਭੋਲੇ ਭਾਲੇ ਲੋਕਾਂ ਨੂੰ ਇਹ ਕਹਿੰਦੇ ਸਨ ਕਿ ਸਾਨੂੰ ਖੁਦਾਈ ਕਰਦੇ ਸਮੇ ਸੋਨਾ ਨਿਕਲਿਆ ਹੈ, ਜੋ ਅਸੀ ਘੱਟ ਰੇਟ ਤੇ ਦੇਵਾਂਗੇ।ਜੋ ਇਹ ਮੱਧ ਦਰਜੇ ਦੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਦੇ ਸਨ।ਇੰਨਾਂ ਨੇ ਅਜਿਹੀਆਂ ਕਈ ਠੱਗੀਆਂ ਲੂਧਿਆਣਾ ਬਰਨਾਲਾ,ਧੂਰੀ ਅਤੇ ਹੋਰ ਸ਼ਹਿਰਾਂ ਵਿਚ ਵੀ ਵੱਖ-ਵੱਖ ਥਾਵਾਂ ਤੇ ਮਾਰੀਆਂ ਹਨ।ਦੋਸ਼ੀਆਨ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ, ਜਿੰਨਾਂ ਪਾਸੋ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।


EDITED BY : SARA YAHA | | Last Updated :11 June 2018

LEAVE A REPLY

Please enter your comment!
Please enter your name here