ਦੋ ਰੋਜ਼ਾ ਯੁਵਕ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ

0
42

ਮਾਨਸਾ, 22 ਮਾਰਚ (ਸਾਰਾ ਯਹਾ,(ਬਲਜੀਤ ਸ਼ਰਮਾ) : ਦ ਐਨਲਾਈਟੈਂਡ ਗਰੁੱਪ ਆਫ ਕਾਲਜਜ਼ ਝੁਨੀਰ ਵਿਖੇ ਯੁਵਕ ਸੇਵਾਵਾਂ ਵਿਭਾਗ ਪੰਜਾਬ, ਮਾਨਸਾ ਵੱਲੋਂ ਕਰਵਾਇਆ ਗਿਆ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਯੁਵਕ ਮੇਲਾ ਅਮਿੱਟ ਯਾਦਾਂ ਛੱਡਦਾ ਸਮਾਪਤ ਹੋ ਗਿਆ। ਯੁਵਕ ਮੇਲੇ ਦੇ ਦੂਸਰੇ ਦਿਨ ਵੀ ਦੋ ਸਟੇਜਾਂ ਸਜ਼ੀਆਂ। ਯੁਵਕ ਮੇਲੇ ਦੇ ਦੂਸਰੇ ਦਿਨ ਦੀ ਸ਼ੁਰੂਆਤ ਚੇਅਰਮੈਨ ਗੁਰਪ੍ਰੀਤ ਸਿੰਘ ਮਾਨ ਦੇ ਮੁੱਖ ਮਹਿਮਾਨਾਂ ਲਈ ਸਵਾਗਤੀ ਸ਼ਬਦਾਂ ਨਾਲ ਹੋਈ।
    ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਇਰੈਕਟਰ ਯੁਵਕ ਸੇਵਾਵਾਂ ਰਘਵੀਰ ਸਿੰਘ ਮਾਨ ਨੇ ਦੱਸਿਆ ਕਿ ਇਸ ਮੌਕੇ ਜਿੱਥੇ ਸਟੇਜ ਨੰਬਰ ਇੱਕ ਤੋਂ ਪੂਰਾ ਦਿਨ ਲੋਕ ਗੀਤ ਗਾਇਨ ਮੁਕਾਬਲੇ, ਪੰਜਾਬੀ ਸੱਭਿਆਚਾਰਕ ਪਹਿਰਾਵਾ, ਮੋਨੋ ਐਕਟਿੰਗ ਅਤੇ ਲੋਕ ਨਾਚ ਗਿੱਧੇ ਦੇ ਮੁਕਾਬਲੇ ਹੋਏ ਉੱਥੇ ਹੀ ਸਟੇਜ ਨੰਬਰ ਦੋ ਤੋਂ ਫੁਲਕਾਰੀ ਬੁਣਨਾ, ਪੱਖੀ ਬੁਣਨਾ, ਛਿੱਕੂ ਬੁਣਨਾ ਅਤੇ ਪੀੜ੍ਹੀ ਬੁਣਨ ਦੇ ਮੁਕਾਬਲੇ ਚਲਦੇ ਰਹੇ।
    ਉਨ੍ਹਾਂ ਦੱਸਿਆ ਕਿ ਮੇਲੇ ਦੇ ਸਵੇਰ ਦੇ ਸੈਸ਼ਨ ਵਿੱਚ ਡੀ.ਐਸ.ਪੀ ਸ. ਸੰਜੀਵ ਗੋਇਲ ਅਤੇ ਸ਼ਾਮ ਦੇ ਸੈਸ਼ਨ ਵਿੱਚ ਐਸ.ਡੀ.ਐਮ ਸ. ਲਤੀਫ ਅਹਿਮਦ ਬਤੌਰ ਮੁੱਖ ਮਹਿਮਾਨ ਪਹੁੰਚੇ। ਇਸ ਯੁਵਕ ਮੇਲੇ ਵਿੱਚ ਉੱਘੇ ਪੰਜਾਬੀ ਗਾਇਕ ਰਣਜੀਤ ਮਨੀ ਨੇ ਵੀ ਆਪਣੀ ਗਾਇਕੀ ਨਾਲ ਖੂਬ ਰੰਗ ਬੰਨ੍ਹਿਆ। ਜਨਚੇਤਨਾ ਪਬਲੀਕੇਸ਼ਨ, ਕੈਲੀਬਰ ਪਬਲੀਕੇਸ਼ਨ ਅਤੇ ਸੰਧੂ ਬ੍ਰਦਰਜ਼ ਪਬਲੀਕੇਸ਼ਨ ਵੱਲੋਂ ਇਸ ਮੇਲੇ ਵਿੱਚ ਪੁਸਤਕਾਂ ਦੀਆਂ ਸਟਾਲਾਂ ਵੀ ਲਗਾਈਆਂ ਗਈਆਂ।


    ਮੇਲੇ ਦੌਰਾਨ ਪਹੁੰਚੇ ਹੋਏ ਮੁੱਖ ਮਹਿਮਾਨ ਅਤੇ ਸਮੂਹ ਕਾਲਜ ਮੈਨੇਜ਼ਮੈਂਟ ਵੱਲੋਂ ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਪ੍ਰੋਫੈਸਰ ਬਹਾਦਰ ਸਿੰਘ ਨੇ ਸੁਚੱਜੇ ਢੰਗ ਨਾਲ ਨਿਭਾਇਆ। 
    ਇਸ ਮੌਕੇ ਹਰਜੀਤ ਸਿੰਘ ਐਸ.ਐਚ.ਓ ਥਾਣਾ ਝੁਨੀਰ ,ਕਾਲਜ ਉੱਪ ਚੇਅਰਮੈਨ ਗੁਰਦੀਪ ਸਿੰਘ ਸਿੱਧੂ, ਪ੍ਰਿੰਸੀਪਲ ਜਸਵੀਰ ਸਿੰਘ, ਪ੍ਰਿੰਸੀਪਲ ਗੁਰਵੀਰ ਸਿੰਘ ਗਿੱਲ, ਗੁਰਪਾਲ ਸਿੰਘ ਚਹਿਲ, ਬੇਅੰਤ ਸਿੰਘ ਸੈਕਟਰੀ, ਸੱਤਪਾਲ ਸਿੰਘ ਪੱਲ੍ਹਾ, ਵਰਿੰਦਰ ਸਿੰਘ ਸਿੱਧੂ, ਪ੍ਰਿੰਸੀਪਲ ਹਰਿੰਦਰ ਸਿੰਘ ਭੁੱਲਰ ਆਦਿ ਵੀ ਮੌਜੂਦ ਸਨ। 

LEAVE A REPLY

Please enter your comment!
Please enter your name here