

ਮਾਨਸਾ 25 ਜੁਲਾਈ (ਸਾਰਾ ਯਹਾ,(BPS) :1999 ਚ ਹੋਈ ਕਾਰਗਿਲ ਦੀ ਲੜਾਈ ਦੌਰਾਨ ਫ਼ੌਜੀ ਨੌਜਵਾਨਾਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਦੁਸ਼ਮਣਾਂ ਦਾ ਡਟ ਕੇ ਮੁਕਾਬਲਾ ਕੀਤਾ ਦੇਸ਼ ਦੀ ਰੱਖਿਆ ਕਰਦਿਆਂ ਕੁਝ ਫੌਜੀ ਨੌਜਵਾਨ ਇਸ ਲੜਾਈ ਵਿੱਚ ਸ਼ਹੀਦ ਹੋ ਗਏ। ਇਨ੍ਹਾਂ ਸ਼ਹੀਦ ਹੋਏ ਫ਼ੌਜੀ ਜਵਾਨਾਂ ਦੇ ਪਰਿਵਾਰਾਂ ਨਾਲ ਸਮੇਂ ਦੀਆਂ ਸਰਕਾਰਾਂ ਨੇ ਬਹੁਤ ਵਾਅਦੇ ਕੀਤੇ ਤੇ ਵਿਸ਼ੇਸ਼ ਸਹੂਲਤਾਂ ਦੇਣ ਦੀਆਂ ਗੱਲਾਂ ਗਈਆਂ। ਪਰ ਵਧੇਰੇ ਕਾਰਗਿੱਲ ਸ਼ਹੀਦ ਫ਼ੌਜੀਆਂ ਦੇ ਪਰਿਵਾਰਾਂ ਨਾਲ ਕੀਤੇ ਗਏ ਵਾਅਦੇ ਵਫ਼ਾ ਨਹੀਂ ਹੋਏ। ਜ਼ਿਲੇ ਦੇ ਪਿੰਡ ਕੁਸਲਾ ਦਾ ਕਾਰਗਿੱਲ ਸ਼ਹੀਦ ਨੌਜਵਾਨ ਨਿਰਮਲ ਸਿੰਘ ਕੁਸਲਾ ਦੀ ਮਾਤਾ ਜੰਗੀਰ ਕੌਰ ਨੇ ਭਰੇ ਮਨ ਨਾਲ ਦੱਸਿਆ ਕਿ ਸਰਕਾਰ ਵੱਲੋਂ ਮਿਲਣ ਵਾਲੀਆਂ ਸਰਕਾਰੀ ਸਹੂਲਤਾਂ ਤਾਂ ਨਿਰਮਲ ਸਿੰਘ ਦੀ ਪਤਨੀ ਲੈ ਕੇ ਆਪਣੇ ਪੇਕੇ ਪਿੰਡ ਜਾ ਬੈਠੀ ਮੇਰੇ ਪੱਲੇ ਤਾਂ ਸਿਰਫ ਰੋਣਾ ਹੀ ਰਹਿ ਗਿਆ ਉਸ ਨੇ ਕਿਹਾ ਕਿ ਮੈਂ ਪਿੰਡ ਕੁਸਲਾ ਵਿਖੇ ਇੱਕ ਕਮਰੇ ਵਿੱਚ ਰਹਿ ਰਹੀਆਂ ਇਹ ਕਮਰਾ ਗਲੀ ਤੋਂ ਤਿੰਨ ਫੁੱਟ ਨੀਵਾਂ ਹੈ ਮੀਂਹ ਦੇ ਦਿਨਾਂ ਵਿੱਚ ਇਹ ਕਮਰਾ ਪਾਣੀ ਨਾਲ ਭਰ ਜਾਂਦਾ ਹੈ ਤੇ ਮੈਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਦੋ ਵਕਤ ਦੀ ਰੋਟੀ ਲਈ ਮੈਂ ਮਨਰੇਗਾ ਵਿੱਚ ਦਿਹਾੜੀਆਂ ਕਰਦੀ ਹਾਂ ਜੇ ਕਿਤੇ ਮੇਰਾ ਪੁੱਤਰ ਨਿਰਮਲ ਜਿਊਂਦਾ ਹੁੰਦਾ ਤਾਂ ਮੈਨੂੰ ਆਹ ਦਿਨ ਵੇਖਣ ਨੂੰ ਨਾ ਮਿਲਦੇ । ਉਸ ਨੇ ਦੱਸਿਆ ਕਿ ਕੁੱਝ ਸਮਾਜ ਸੇਵੀ ਉਸ ਨੂੰ ਮਹੀਨੇ ਦਾ ਰਾਸ਼ਨ ਦੇ ਜਾਂਦੇ ਹਨ ਜਿਸ ਨਾਲ ਉਹ ਆਪਣਾ ਗੁਜ਼ਾਰਾ ਕਰਦੀ ਹੈ । ਉਸ ਨੇ ਸਰਕਾਰ ਅਤੇ ਪ੍ਰਸ਼ਾਸਨ ਤੇ ਰੋਸ ਜਤਾਉਂਦਿਆਂ ਕਿਹਾ ਕਿ ਉਸ ਨੂੰ ਕਦੇ ਵੀ ਪ੍ਰਸ਼ਾਸਨ ਵੱਲੋਂ 15 ਅਗਸਤ ਜਾਂ 26 ਜਨਵਰੀ ਤੇ ਸੱਦਾ ਪੱਤਰ ਨਹੀਂ ਭੇਜਿਆ ਗਿਆ। ਉਸ ਨੇ ਕਿਹਾ ਕਿ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੇਰੇ ਪਿੰਡ ਘਰ ਆ ਕੇ ਇਹ ਗੱਲ ਕਹੀ ਸੀ ਕਿ ਨਿਰਮਲ ਸਿੰਘ ਦੇ ਨਾਂ ਤੇ ਇੱਕ ਯਾਦਗਾਰ ਬਣਾਈ ਜਾਵੇਗੀ ਪਰ ਮੇਰੇ ਪੁੱਤਰ ਦੇ ਨਾਂ ਤੇ ਅੱਜ ਤੱਕ ਕੋਈ ਵੀ ਯਾਦਗਾਰ ਨਹੀਂ ਬਣਾਈ ਗਈ। ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਨਾਮ ਬੇਸ਼ੱਕ ਕਾਰਗਿੱਲ ਸ਼ਹੀਦ ਨਿਰਮਲ ਸਿੰਘ ਦੇ ਨਾਂ ਤੇ ਰੱਖ ਦਿੱਤਾ ਗਿਆ ਹੈ ਪਰ ਉਹ ਵੀ ਸਿਰਫ ਸਕੂਲ ਦੇ ਗੇਟ ਦੇ ਉੱਪਰ ਲਿਖਿਆ ਹੀ ਰਹਿ ਗਿਆ ਕਾਗਜ਼ਾਂ ਵਿੱਚ ਇਸ ਨੂੰ ਅਜੇ ਤੱਕ ਵੀ ਮਾਨਤਾ ਨਹੀਂ ਦਿੱਤੀ ਗਈ। ਉਹ ਕਹਿੰਦੀ ਮੈਨੂੰ ਮੇਰੇ ਪੁੱਤਰ ਨਿਰਮਲ ਤੇ ਬਹੁਤ ਮਾਣ ਹੈ ਜਿਸ ਨੇ ਦੇਸ਼ ਲਈ ਆਪਣੀ ਜਾਨ ਵਾਰ ਦਿੱਤੀ ਪਰ ਮੈਨੂੰ ਸਮੇਂ ਦੀਆਂ ਸਰਕਾਰਾਂ ਨਾਲ ਬਹੁਤ ਰੋਸਾ ਹੈ ਜਿਨ੍ਹਾਂ ਮੇਰੀ ਕਦੇ ਸਾਰ ਨਹੀਂ ਲਈ। ਪਿੰਡ ਕੁਸਲਾ ਦੇ ਸੁਖਦੇਵ ਸਿੰਘ ਡੂੰਗਰ ਸਿੰਘ ਆਦਿ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਾਰਗਿਲ ਸ਼ਹੀਦ ਨਿਰਮਲ ਸਿੰਘ ਦੀ ਯਾਦ ਵਿੱਚ ਇੱਕ ਖੇਡ ਸਟੇਡੀਅਮ ਅਤੇ ਲਾਇਬ੍ਰੇਰੀ ਦੀ ਸਥਾਪਨਾ ਕੀਤੀ ਜਾਵੇ ਜਿੱਥੇ ਪਿੰਡ ਦੇ ਨੌਜਵਾਨ ਆਪਣਾ ਭਵਿੱਖ ਬਣਾ ਸਕਣ। ਇਸੇ ਤਰ੍ਹਾਂ ਦੀ ਹੀ ਕਹਾਣੀ ਪਿੰਡ ਦਾਨੇਵਾਲਾ ਦੇ ਕਾਰ ਗੱਲ ਸ਼ਹੀਦ ਬੂਟਾ ਸਿੰਘ ਦੀ ਹੈ ਜਿਸ ਦੀ ਬੁੱਢੀ ਮਾਂ ਤੇਜ ਕੌਰ ਆਪਣੇ ਘਰ ਪਿੰਡ ਦਾਨੇਵਾਲ ਵਿਖੇ ਇਕੱਲੀ ਰਹਿ ਰਹੀ ਹੈ ਬੂਟਾ ਸਿੰਘ ਦਾ ਪਿਤਾ ਕੁਝ ਸਮਾਂ ਪਹਿਲਾਂ ਇਸ ਦੁਨੀਆਂ ਤੋਂ ਚੱਲ ਵਸਿਆ ਤੇ ਮਾਤਾ ਤੇਜ ਕੌਰ ਨੇ ਗੱਲ ਕਰਦਿਆਂ ਦੱਸਿਆ ਕਿ ਸਰਕਾਰ ਵੱਲੋਂ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਸ਼ਹੀਦ ਬੂਟਾ ਸਿੰਘ ਦੀ ਪਤਨੀ ਨੂੰ ਮਿਲੀਆਂ ਹਨ ਜੋ ਮੈਨੂੰ ਇਕੱਲੀ ਛੱਡ ਕੇ ਮਾਨਸਾ ਜਾ ਬੈਠੀ ਹੈ ਤੇ ਮੈਂ ਇੱਥੇ ਇਕੱਲੀ ਆਪਣੇ ਪੁੱਤਰ ਨੂੰ ਯਾਦ ਕਰ ਕਰ ਰੋਂਦੀ ਰਹਿੰਦੀ ਹਾਂ। ਉਸ ਨੇ ਭਰੇ ਮਨ ਨਾਲ ਕਿਹਾ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਸ਼ਹੀਦ ਦੇ ਪਰਿਵਾਰ ਨੂੰ ਮਿਲਣ ਵਾਲੀਆਂ ਸਹੂਲਤਾਂ ਵਿੱਚ ਉਸ ਦੀ ਪਤਨੀ ਤੇ ਉਸ ਦੀ ਮਾਤਾ ਨੂੰ ਬਰਾਬਰ ਮਿਲਣੀਆਂ ਚਾਹੀਦੀਆਂ ਹਨ। ਪਿੰਡ ਦੇ ਹੀ ਇੱਕ ਬਜ਼ੁਰਗ ਨੈਬ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ ਸ਼ਹੀਦ ਬੂਟਾ ਸਿੰਘ ਦੀ ਯਾਦ ਵਿੱਚ ਪਿੰਡ ਵਿੱਚ ਖੇਡ ਸਟੇਡੀਅਮ ਬਣਾਇਆ ਜਾਵੇ ਅਤੇ ਉਸ ਦੀ ਮਾਤਾ ਨੂੰ ਬਣਦੀਆਂ ਸਹੂਲਤਾਂ ਦਿੱਤੀ ਜਾਣ।ਜ਼ਿਲੇ ਦੇ ਪਿੰਡ ਘੁਰਕਣੀ ਦੇ ਕਾਰਗਿਲ ਸ਼ਹੀਦ ਰਸ਼ਵਿੰਦਰ ਸਿੰਘ ਦੇ ਪਿਤਾ ਹਰਚਰਨ ਸਿੰਘ ਅਤੇ ਮਾਤਾ ਅਮਰਜੀਤ ਕੌਰ ਨੇ ਦੱਸਿਆ ਕਿ ਸਾਨੂੰ ਆਪਣੇ ਪੁੱਤਰ ਤੇ ਮਾਣ ਹੈ ਜਿਸ ਨੇ ਦੇਸ਼ ਦੀ ਰੱਖਿਆ ਕਰਦਾ ਕੁਰਬਾਨੀ ਦਿੱਤੀ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਉਨ੍ਹਾਂ ਨੂੰ ਮਿਲ ਚੁੱਕੀਆਂ ਹਨ ਸਰਕਾਰ ਨੇ ਉਨ੍ਹਾਂ ਨੂੰ ਪੈਟਰੋਲ ਪੰਪ ਇੱਕ ਪਲਾਟ ਤੇ ਨਕਦ ਰਾਸ਼ੀ ਦਿੱਤੀ ਹੈ ਉਨ੍ਹਾਂ ਨੂੰ ਸਰਕਾਰ ਨਾਲ ਕੋਈ ਗਿਲ ਨਹੀਂ ਪਰ ਫਿਰ ਵੀ ਉਹ ਚਾਹੁੰਦੇ ਹਨ ਕਿ ਸਾਡੇ ਪੁੱਤਰ ਰਸ਼ਵਿੰਦਰ ਸਿੰਘ ਦੀ ਯਾਦ ਵਿੱਚ ਪਿੰਡ ਵਿੱਚ ਇੱਕ ਖੇਡ ਸਟੇਡੀਅਮ ਜ਼ਰੂਰ ਬਣਾਇਆ ਜਾਵੇ।























