ਦੀਵਾਲੀ ‘ਤੇ ਪਟਾਕੇ ਨਹੀਂ ਰਾਮਦੇਵ ਦੇ ‘ਲੀੜੇ’ ਕਰਨਗੇ ਧਮਾਕਾ, ਸਾੜ੍ਹੀ ਤੋਂ ਲੈ ਕੇ ਪੋਤੜੇ ਤਕ ਮਿਲਣਗੇ

0
50

ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ ਯੋਗ ਗੁਰੂ ਰਾਮਦੇਵ ਨੇ ਅੱਜ ਆਪਣੇ ਡੇਅਰੀ ਉਤਪਾਦਾਂ ਦੀ ਰੇਂਜ ਜਾਰੀ ਕਰ ਦਿੱਤੀ। ਰਾਮਦੇਵ ਨੇ ਇੱਥੇ ਖ਼ੁਦ ਗਾਂ ਦੀ ਧਾਰ ਕੱਢੀ ਤੇ ਪਤੰਜਲੀ ਦਾ ਦੁੱਧ ਵੀ ਪੀ ਕੇ ਦਿਖਾਇਆ। ਉਨ੍ਹਾਂ ਦੁੱਧ, ਦਹੀਂ, ਪਨੀਰ ਤੇ ਲੱਸੀ ਆਦਿ ਉਤਪਾਦ ਜਾਰੀ ਕੀਤੇ। ਰਾਮਦੇਵ ਦਾ ਟੀਚਾ 10 ਲੱਖ ਲੀਟਰ ਦੁੱਧ ਦਾ ਉਤਪਾਦਨ ਕਰਨ ਦਾ ਹੈ। ਇਸ ਦੌਰਾਨ ਰਾਮਦੇਵ ਨੇ ਇੱਕ ਹੋਰ ਐਲਾਨ ਕੀਤਾ ਕਿ ਉਨ੍ਹਾਂ ਦੀ ਕੰਪਨੀ ਪਤੰਜਲੀ ਕੱਪੜਿਆਂ ਦੀ ਰੇਂਜ ਵੀ ਲਾਂਚ ਕਰਨ ਵਾਲੀ ਹੈ।

ਰਾਮਦੇਵ ਨੇ ਦੱਸਿਆ ਕਿ ਪਤੰਜਲੀ 3000 ਤੋਂ ਵੀ ਵੱਧ ਕਿਸਮਾਂ ਦੇ ਕੱਪੜੇ ਵੇਚੇਗੀ, ਜਿਸ ਵਿੱਚ ਬੱਚਿਆਂ ਤੋਂ ਲੈ ਕੇ ਵੱਡਿਆਂ ਦੇ ਕੱਪੜੇ ਤੇ ਜਿੰਮ ਜਾਣ ਤੋਂ ਲੈ ਕੇ ਬਿਸਤਰਿਆਂ ਦੀ ਚਾਦਰਾਂ ਤਕ ਸ਼ਾਮਲ ਹੋਣਗੀਆਂ। ਰਾਮਦੇਵ ਨੇ ਇਸ ਜਾਣਕਾਰੀ ਨੂੰ ਨਾਅਰੇ ਵਜੋਂ ਬੁਲੰਦ ਕਰਦਿਆਂ ਕਿਹਾ ਕਿ ਹੁਣ ਪਤੰਜਲੀ ਸਾੜ੍ਹੀਆਂ ਤੋਂ ਲੈ ਕੇ ਪੋਤੜੇ (ਲੰਗੋਟ) ਤਕ ਵੇਚੇਗੀ।

ਉਨ੍ਹਾਂ ਦੱਸਿਆ ਕਿ ਪਤੰਜਲੀ ਦੇ ਇਨ੍ਹਾਂ ਸਟੋਰਾਂ ਤੋਂ ਲੋਕ ਵਿਆਹ ਦਾ ਕੱਪੜਿਆਂ ਤੇ ਸਾਮਾਨ ਵੀ ਖ਼ਰੀਦ ਸਕਣਗੇ। ਇਸ ਦੇ ਨਾਲ ਹੀ ਇੱਥੇ ਜੁੱਤੇ ਵੀ ਉਪਲਬਧ ਹੋਣਗੇ। ਰਾਮਦੇਵ ਨੇ ਜਾਣਕਾਰੀ ਦਿੱਤੀ ਕਿ ਪਤੰਜਲੀ ਕੱਪੜਿਆਂ ਦੇ ਮੁਖੀ ਕੇਐਨ ਸਿੰਘ ਹੋਣਗੇ। ਰਾਮਦੇਵ ਦੇ ਕੱਪੜੇ ‘ਆਸਥਾ’ ਤੇ ‘ਸੰਸਕਾਰ’ ਵਰਗੇ ਬ੍ਰੈਂਡ ਨੇਮ ਤਹਿਤ ਜਾਰੀ ਕੀਤੇ ਜਾਣਗੇ।


EDITED BY : SARA YAHA | | Last Updated : 7:42 pm 13 September  2018

LEAVE A REPLY

Please enter your comment!
Please enter your name here