ਦਿੱਲੀ ਵਿਖੇ ਚੱਲ ਰਹੇ ਧਰਨੇ ਲਈ ਡਿੱਪੂ ਹੋਲਡਰਾਂ ਦੀ ਕੀਤੀ ਮੀਟਿੰਗ

0
13

ਬੁੱਢਲਾਡਾ 2 ਦਸੰਬਰ (ਅਮਨ ਮਹਿਤਾ): ਆਲ ਇੰਡੀਆ ਫੇਅਰ ਪ੍ਰਾਈਜ਼ ਸ਼ਾਪ ਵੱਲੋਂ ਜੰਤਰ ਮੰਤਰ ਦਿੱਲੀ ਵਿਖੇ 2 ਦਸੰਬਰ ਤੋਂ 13 ਦਸੰਬਰ ਤੱਕ ਡਿਪੂ ਹੋਲਡਰਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਅਤੇ ਸਾਰੇ ਭਾਰਤ ਵਿੱਚ ਡਿੱਪੂ ਹੋਲਡਰਾਂ ਦਾ ਰੁਜ਼ਗਾਰ ਬਚਾਉਣ ਲਈ ਲੜੀਵਾਰ ਧਰਨਾ ਦਿੱਤਾ ਜਾ ਰਿਹਾ ਹੈ। ਜਿਸ ਸਬੰਧੀ ਜ਼ਿਲ੍ਹਾ ਪੱਧਰ ਤੋਂ ਡਿੱਪੂ ਹੋਲਡਰਾਂ ਨੂੰ ਲਾਮਬੰਦ ਕਰਨ ਲਈ ਇੱਕ ਮੀਟਿੰਗ ਦਾ ਆਯੋਜਨ ਪ੍ਰਧਾਨ ਬਿਕਰ ਸਿੰਘ ਬੋੜਾਵਾਲ ਦੀ ਪ੍ਰਧਾਨਗੀ ਹੇਠ ਮਾਨਸਾ ਵਿਖੇ ਕੀਤਾ ਗਿਆ । ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਲਾਲਜੀਤ ਸਿੰਘ ਲਾਲੀ ਅਤੇ ਜਨਰਲ ਸਕੱਤਰ ਹੰਸ ਰਾਜ ਅਹਿਮਦਪੁਰ ਨੇ ਦੱਸਿਆ ਕਿ ਸਰਕਾਰ ਵੱਲੋਂ ਹੋਲੀ ਹੋਲੀ ਬੰਦ ਕੀਤੇ ਜਾ ਰਹੇ ਡੀਪੂ ਹੋਲਡਰਾਂ ਦੇ ਰੁਜ਼ਗਾਰ ਨੂੰ ਬਚਾਉਣ ਲਈ ਪੂਰੇ ਭਾਰਤ ਦੇ ਡਿੱਪੂ ਹੋਲਡਰਾਂ ਵੱਲੋਂ ਦਿੱਲੀ ਦੇ ਜੰਤਰ ਮੰਤਰ ਵਿਖੇ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਜਿਸ ਵਿੱਚ ਆਉਣ ਵਾਲੇ 6 ਦਸੰਬਰ ਨੂੰ ਪੰਜਾਬ ਹਰਿਆਣਾ ਹਿਮਾਚਲ ਰਾਜਸਥਾਨ ਦੇ ਹਜ਼ਾਰਾਂ ਡਿਪੂ ਹੋਲਡਰ ਧਰਨੇ ਵਿੱਚ ਸ਼ਾਮਿਲ ਹੋਣਗੇ। ਉਹਨਾਂ ਕਿਹਾ ਕਿ ਇਸ ਦੇਸ਼ ਦੇ ਕਈ ਡਿੱਪੂ ਹੋਲਡਰ ਸਿਰਫ ਇਹ ਹੀ ਰੁਜ਼ਗਾਰ ਹੈ. ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਹੋਲੀ ਹੋਲੀ ਡਿੱਪੂਆਂ ਤੇ ਵੰਡੀਆਂ ਜਾ ਰਹੀਆਂ ਵਸਤਾਂ ਨੂੰ ਘੱਟ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਧੰਦੇ ਨੂੰ ਬੰਦ ਕੀਤਾ ਜਾਵੇ. ਉਨ੍ਹਾ ਕਿਹਾ ਕਿ ਦੇਸ਼ ਦੀ ਕਾਫੀ ਗਿਣਤੀ ਗਰੀਬ ਜਨਤਾ ਆਪਣੇ ਘਰ ਦਾ ਰਾਸ਼ਨ ਇਨ੍ਹਾਂ ਡਿੱਪੂਆਂ ਤੋੋਂ ਹੀ ਮਿਲਦਾ ਹੈ ਜਿਸ ਨਾਲ ਉਹ ਮਹਿੰਗਾਈ ਦੇ ਦੋਰ ਵਿੱਚ ਸਸਤੀਆਂ ਵਸਤਾ ਲੈ ਕੇ ਆਪਣਾ ਘਰ ਚਲਾਉਦੇ ਹਨ. ਓਹਨਾਂ ਮਾਨਸਾ ਜਿਲ੍ਹੇ ਦੇ ਵੱਖ ਵੱਖ ਬਲਾਕਾ ਦੇ ਡੀਪੂ ਹੋਲਡਰਾਂ ਨੂੰ ਅਪੀਲ ਕੀਤੀ ਕਿ ਇਸ ਧਰਨੇ ਵਿਚ ਵਧ ਤੋ ਵਧ ਪਹੁੰਚਣ। ਇਸ ਮੌਕੇ ਸਕੱਤਰ ਅਜੈਬ ਸਿੰਘ ਬੁਰਜਰਾਠੀ, ਬਹਾਦਰ ਖ਼ਾਨ, ਸਰਕਲ ਪ੍ਰਧਾਨ ਭੀਖੀ, ਲਾਲ ਸਿੰਘ, ਭਗਤ ਰਾਮ, ਵਰਿੰਦਰ ਕੁਮਾਰ ਮਾਨਸਾ, ਬਹਾਲ ਸਿੰਘ ਜੋਗਾ, ਹਰਦੀਪ ਸਿੰਘ ਝੁਨੀਰ, ਜਗਪ੍ਰੀਤ ਸਿੰਘ ਮਾਨਸਾ, ਹੰਸਰਾਜ ਮੰਨਚਦਾ ਬੁਢਲਾਡਾ, ਰਾਮਪਾਲ ਅਹਿਮਦਪੁਰ ਸਮੇਤ ਸਮੂਹ ਜ਼ਿਲ੍ਹੇ ਮਾਨਸਾ ਦੇ ਡਿਪੂ ਹੋਲਡਰ ਹਾਜ਼ਰ ਹੋਏ। ਇਸ ਮੌਕੇ ਜ਼ਿਲ੍ਹੇ ਦੀ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਮਧੂਬਾਲਾ ਨੂੰ ਮਿਲ ਕੇ ਡਿੱਪੂ ਹੋਲਡਰ ਨੇ ਸਮੱਸਿਆਵਾਂ ਪ੍ਰਤੀ ਜਾਣੂ ਕਰਵਾਇਆ ਗਿਆ ।

NO COMMENTS