ਦਸੂਹਾ: ਆਰਮੀ ਕੈਂਪ ‘ਚ ਬਲਾਸਟ, 1 ਦੀ ਮੌਤ, 7 ਫੌਜੀ ਜ਼ਖਮੀ

0
3

ਦਸੂਹਾ (ਸਾਰਾ ਯਹਾ)— ਇਥੋਂ ਦੇ ਉੱਚੀ ਬੱਸੀ ਵਿਖੇ ਸਥਿਤ ਇਕ ਆਰਮੀ ਕੈਂਪ ‘ਚ ਬਲਾਸਟ ਹੋਣ ਦੀ ਸੂਚਨਾ ਮਿਲੀ ਹੈ। ਇਸ ਧਮਾਕੇ ‘ਚ ਇਕ ਫੌਜੀ ਦੀ ਮੌਤ ਅਤੇ 7 ਫੌਜੀਆਂ ਦੇ ਜ਼ਖਮੀ ਹੋਣ ਬਾਰੇ ਗੱਲ ਆਖੀ ਗਈ ਹੈ।PunjabKesariਮਿਲੀ ਜਾਣਕਾਰੀ ਮੁਤਾਬਕ ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਆਰਮੀ ਕੈਂਪ ਦੇ ਅੰਦਰ ਪਏ ਅਸਲੇ ਨੂੰ ਟੀਮ ਚੈਕਿੰਗ ਕਰਨ ਲਈ ਆਈ ਸੀ ਕਿ ਇਸੇ ਦੌਰਾਨ ਅਚਾਨਕ ਇਥੇ ਧਮਾਕਾ ਹੋ ਗਿਆ। ਜ਼ਖਮੀਆਂ ਨੂੰ ਤੁਰੰਤ ਦਸੂਹਾ ਅਤੇ ਜਲੰਧਰ ਦੇ  ਹਸਪਤਾਲ ਲਿਜਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਮਰਨ ਵਾਲੇ ਫੌਜੀ ਦੀ ਪਛਾਣ ਵਿਜੇ ਪਾਂਡੇ ਦੇ ਰੂਪ ‘ਚ ਹੋਈ ਹੈ।​​​​​​​


LEAVE A REPLY

Please enter your comment!
Please enter your name here