

ਫ਼ਾਜ਼ਿਲਕਾ (ਸਾਰਾ ਯਹਾ) : ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਟ੍ਰੈਕਟਰ ਹੇਠ ਆ ਕੇ ਇੱਕ ਲੜਕੀ ਦੀ ਮੌਤ ਹੋ ਗਈ। ਪਰ ਇਸ ਤੋਂ ਬਾਅਦ ਮ੍ਰਿਤਕਾ ਦੇ ਪਰਿਵਾਰ ਨਾਲ ਜੋ ਬੀਤੀ ਉਹ ਸ਼ਾਇਦ ਕਿਸੇ ਨਾਲ ਨਾ ਹੋਈ ਹੋਵੇ। ਮ੍ਰਿਤਕ ਕੁੜੀ ਦੇ ਵਾਰਸਾਂ ਨੂੰ ਪੂਰਾ ਦਿਨ ਸਿਰਫ਼ ਇਸ ਕਰਕੇ ਲਾਸ਼ ਨਹੀਂ ਮਿਲੀ ਕਿਉਂਕਿ ਬਿਜਲੀ ਨਹੀਂ ਸੀ।

ਸੁਣਨ ਵਿੱਚ ਇਹ ਅਜੀਬ ਲਗਦਾ ਹੈ ਪਰ ਹੈ ਇਹ ਸੱਚ। ਸੜਕ ਹਾਦਸੇ ਵਿੱਚ ਪੁਲਿਸ ਦੀ ਕਾਰਵਾਈ ਇਸ ਲਈ ਪੂਰੀ ਨਹੀਂ ਹੋਈ ਕਿਉਂਕਿ ਥਾਣੇ ਵਿੱਚ ਬਿਜਲੀ ਨਹੀਂ ਸੀ ਤੇ ਮਾਮਲਾ ਦਰਜ ਕਰਨ ਲਈ ਉਨ੍ਹਾਂ ਦਾ ਕੰਪਿਊਟਰ ਹੀ ਨਹੀਂ ਚੱਲਿਆ। ਇਸ ਲਈ ਪਰਿਵਾਰ ਥਾਣੇ ਵਿੱਚ ਇੰਤਜ਼ਾਰ ਹੀ ਕਰਦਾ ਰਿਹਾ।
ਇੱਥੇ ਕੇਂਦਰ ਸਰਕਾਰ ਦੇ ਡਿਜੀਟਲ ਇੰਡੀਆ ਤੇ ਪੰਜਾਬ ਸਰਕਾਰ ਦੇ ਬਿਜਲੀ ਦੀ ਸਪਲਾਈ ਸਬੰਧੀ ਸਾਰੇ ਦਾਅਵੇ ਖੋਖਲੇ ਨਜ਼ਰ ਆਉਂਦੇ ਹਨ।
























