ਥਾਣਾ ਜੋਗਾ ਦੇ ਮੁੱਖੀ ਅਤੇ 2 ਪੁਲਿਸ ਕਰਮਚਾਰੀ ਨੂੰ 7-7 ਸਾਲ ਦੀ ਕੈਦ ਦੀ ਸਜਾ

0
516

ਮਾਨਸਾ,(ਸਾਰਾ ਯਹਾ,(ਬਲਜੀਤ ਸ਼ਰਮਾ) 25 ਮਾਰਚ -ਇੱਕ ਮੈਡੀਕਲ ਸਟੋਰ ਮਾਲਕ ਨੂੰ ਦੁਕਾਨ ਤੋਂ ਚੁੱਕ ਕੇ ਉਸ ਦੇ ਖਿਲਾਫ ਨਸ਼ੀਲੇ ਪਾਊਡਰ ਦਾ ਝੂਠਾ ਮਾਮਲਾ ਦਰਜ ਕਰਨ ਵਾਲੇ ਉਸ ਸਮੇਂ ਦੇ ਥਾਣਾ ਜੋਗਾ ਦੇ ਮੁੱਖੀ ਅਤੇ ਉਸ ਦੇ 2 ਪੁਲਿਸ ਕਰਮਚਾਰੀ ਸਾਥੀਆਂ ਨੂੰ ਮਾਨਸਾ ਦੀ ਅਦਾਲਤ ਨੇ 7-7 ਸਾਲ ਦੀ ਕੈਦ ਦੀ ਸਜਾ ਸੁਣਾਈ ਹੈ। ਸਾਰੇ ਦੋਸ਼ੀਆਂ ਨੂੰ ਜੇਲ ਭੇਜ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਅਦਾਲਤ ਨੇ ਇੱਕ ਹੌਲਦਾਰ ਨੂੰ ਬਰੀ ਕਰਾਰ ਦਿੱਤਾ ਹੈ।        ਜਾਣਕਾਰੀ ਅਨੁਸਾਰ ਥਾਣਾ ਜੋਗਾ ਦੀ ਪੁਲਿਸ ਨੇ ਸਾਲ 2010 ਵਿੱਚ ਅਕਲੀਆ ਦੇ ਇੱਕ ਮੈਡੀਕਲ ਸਟੋਰ ਤੋਂ ਨਸ਼ੀਲੀਆਂ ਦਵਾਈਆਂ ਫੜਨ ਦਾ ਦਾਅਵਾ ਕੀਤਾ। ਇਸੇ ਮਾਮਲੇ ਵਿੱਚ ਪੁਲਿਸ ਨੇ ਮਾਨਸਾ ਮੈਡੀਕਲ ਸਟੋਰ ਮਾਨਸਾ ਦੇ ਮਾਲਕ ਰਮੇਸ਼ ਕੁਮਾਰ ਉਰਫ ਡੀਸੀ ਨੂੰ ਚੁੱਕਿਆ। ਰਮੇਸ਼ ਕੁਮਾਰ ਨੇ ਦੱਸਿਆ ਕਿ ਪਹਿਲਾਂ ਉਨਾਂ ਨੂੰ ਸੀਆਈਏ ਸਟਾਫ ਲਿਜਾ ਕੇ ਉਨਾਂ ਦੀ ਬੁਰੀ ਤਰਾਂ ਕੁਟਮਾਰ ਕੀਤੀ ਅਤੇ ਫਿਰ ਥਾਣਾ ਜੋਗਾ ਵਿਖੇ ਦਰਜ ਇੱਕ ਮਾਮਲੇ ਵਿੱਚ ਉਨਾਂ ਨੂੰ ਨਾਮਜ਼ਦ ਕਰਕੇ ਉਨਾਂ ਤੇ ਨਸ਼ੀਲਾ ਪਾਊਡਰ ਪਾ ਦਿੱਤਾ ਗਿਆ। ਦੱਸਿਆ ਗਿਆ ਕਿ ਪੁਲਿਸ ਨੇ ਇਸ ਮਾਮਲੇ ਨੂੰ ਲੈ ਕੇ ਮਾਣਯੋਗ ਅਦਾਲਤ ਵਿੱਚ ਨਸ਼ੀਲੇ ਪਾਊਡਰ ਦੇ ਜੋ ਨਮੂਨੇ ਪੇਸ਼ ਕੀਤੇ, ਉਨਾਂ ਵਿੱਚੋਂ ਇੱਕ ਨਮੂਨਾਂ ਗਾਇਬ ਕਰ ਦਿੱਤਾ ਗਿਆ। ਇਸ ਸਾਰੇ ਮਾਮਲੇ ਨੂੰ ਚੁਣੌਤੀ ਦੇਣ ਅਤੇ ਪੁਲਿਸ ਦੀ ਕਹਾਣੀ ਨੂੰ ਮਨਘੜਤ ਦੱਸਣ ਰਮੇਸ਼ ਕੁਮਾਰ ਉਰਫ ਡੀਸੀ ਨੇ ਮਾਨਸਾ ਅਦਾਲਤ ਵਿੱਚ ਸਾਲ 2011 ਵਿੱਚ ਇਸਤਗਾਸਾ ਦਾਇਰ ਕੀਤਾ। 8 ਸਾਲ ਬਾਅਦ ਇਸ ਮਾਮਲੇ ਤੇ ਫੈਸਲਾ ਸੁਣਾਉਂਦਿਆਂ ਐਡੀਸ਼ਨਲ ਸ਼ੈਸ਼ਨ ਜੱਜ ਮਾਨਸਾ ਦਲਜੀਤ ਸਿੰਘ ਰੱਲਣ ਨੇ ਉਕਤ ਮਾਮਲੇ ਵਿੱਚ ਉਸ ਸਮੇਂ ਦੇ ਥਾਣਾ ਜੋਗਾ ਦੇ ਮੁੱਖੀ ਸਬ ਇੰਸਪੈਕਟਰ ਗੁਰਦਰਸ਼ਨ ਸਿੰਘ (ਹੁਣ ਸੇਵਾ ਮੁਕਤ), ਸਬ ਇੰਸਪੈਕਟਰ ਯਾਦਵਿੰਦਰ ਸਿੰਘ (ਹੁਣ ਬਠਿੰਡਾ ਤਾਇਨਾਤ) ਤੇ ਏਐਸਆਈ ਅਜੈਬ ਸਿੰਘ (ਸੁਵਿਧਾ ਕੇਂਦਰ ਮਾਨਸਾ ਤਾਇਨਾਤ) ਨੂੰ 7 ਸਾਲ ਕੈਦ ਦੀ ਸਜਾ ਸੁਣਾਈ ਹੈ।    ਇਸ ਮਾਮਲੇ ਵਿੱਚ ਹੌਲਦਾਰ ਮਲਕੀਤ ਸਿੰਘ ਨੂੰ ਬਰੀ ਕਰ ਦਿੱਤਾ ਗਿਆ ਹੈ। ਸਾਰੇ ਦੋਸ਼ੀਆਂ ਨੁੰ ਜੇਲ ਭੇਜ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here