ਤੰਦਰੁਸਤ ਪੰਜਾਬ: ਭੀਖੀ ਵਿਚ ਪਖਾਨੇ ਦੇ ਤੌਰ ਤੇ ਵਰਤੀਆਂ ਜਾਣ ਵਾਲੀਆਂ ਥਾਵਾਂ ਤੇ ਬਣਾਏ ਜਾਣਗੇ ਪਾਰਕ ਅੱਜ ਕੰਮ ਸ਼ੁਰੂ

0
13

ਮਾਨਸਾ, 15 ਜੂਨ (ਸਾਰਾ ਯਹਾ) :  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਅਗੁਵਾਈ ਵਿੱਚ ਚਲਾਈ ਜਾ ਰਹੀ ਮਿਸ਼ਨ ਤੰਦਰੁਸਤ ਦੇ ਤਹਿਤ ਭੀਖੀ ਵਿਖੇ 5 ਥਾਵਾਂ, ਜਿਨ੍ਹਾਂ ਨੂੰ ਪਹਿਲਾਂ ਪਖਾਨੇ ਜਾਣ ਵਾਸਤੇ ਇਸਤੇਮਾਲ ਕੀਤਾ ਜਾ ਰਿਹਾ ਸੀ, ਨੂੰ ਬਹੁਤ ਜਲਦ ਸੁੰਦਰ ਪਾਰਕਾਂ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ । ਇਹਨਾਂ ਥਾਵਾਂ ਦਾ ਦੌਰਾ ਕਰਨ ਉਪਰੰਤ ਅੱਜ ਮਾਨਸਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਬਲਵਿੰਦਰ ਸਿੰਘ ਧਾਲੀਵਾਨ ਨੇ ਇਹਨਾਂ ਥਾਵਾਂ ਤੇ ਪੱਕੇ ਪਖਾਨੇ ਬਨਾਉਣ ਦੇ ਕੰਮ ਦਾ ਉਦਘਾਟਨ ਕੀਤਾ ।
ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿਹਾ ਕਿ ਨਗਰ ਪੰਚਾਇਤ ਵੱਲੋਂ ਭੀਖੀ ਵਿਚ 5 ਵੱਖ-ਵੱਖ ਅਜਿਹੀਆਂ ਥਾਵਾਂ ਲੱਭੀਆਂ ਗਈਆਂ ਹਨ ਜੋ ਲੋਕਾਂ ਵੱਲੋਂ ਪਖਾਨੇ ਦੇ ਤੌਰ ਤੇ ਵਰਤੀਆਂ ਜਾ ਰਹੀਆਂ ਸਨ।  ਇਨ੍ਹਾਂ ਥਾਵਾਂ ਦਾ ਸੁਧਾਰ ਕਰਕੇ ਹੁਣ ਜਲਦ ਹੀ ਲੋਕਾਂ ਦੇ ਆਕਰਸ਼ਨ ਦਾ ਕੇਂਦਰ ਬਣਾਇਆ ਜਾਵੇਗਾ। ਕਿਊਂਕਿ ਇਹ ਸਥਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਸ਼ੁਰੂ ਕੀਤੇ ਤੰਦਰੁਸਤ ਪੰਜਾਬ ਮਿਸ਼ਨ ਦੇ ਤਹਿਤ ਪਾਰਕਾਂ ਵਿਚ ਤਬਦੀਲ ਕੀਤੇ ਜਾ ਰਹੇ ਹਨ।
ਮਾਨਸਾ ਦੇ ਡਿਪਟੀ ਕਮਿਸ਼ਨਰ ਸ੍ਰੀ ਬਲਵਿੰਦਰ ਸਿੰਘ ਧਾਲੀਵਾਲ ਨੇ ਅੱਜ ਇਨ੍ਹਾਂ ਸਥਾਨਾਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਦੱਸਿਆ ਪਿਛਲੇ ਲੰਮੇ ਸਮੇਂ ਤੋਂ ਇਲਾਕੇ ਦੇ ਲੋਕਾਂ ਨੇ ਖੁੱਲ੍ਹੇ ਵਿਚ ਪਾਬੰਦੀ ਹੋਣ ਦੇ ਬਾਵਜ਼ੂਦ ਵੀ ਇਸ ਦੀ ਉਲੰਘਣਾ ਕਰਕੇ ਇਨ੍ਹਾਂ ਸਥਾਨਾਂ ਨੂੰ ਨਰਕ ਬਣਾ ਦਿੱਤਾ ਹੈ।
ਸ੍ਰੀ ਧਾਲੀਵਾਲ ਨੇ ਕਿਹਾ ਜਿਲ੍ਹਾ ਪ੍ਰਸ਼ਾਸ਼ਨ ਇਸ ਵਰਤਾਰੇ ਨੂੰ ਲੈ ਕੇ ਕਾਫ਼ੀ ਚਿੰਤਤ ਸੀ। ਕਿਉਂਕਿ ਗੰਦਗੀ ਭਰਿਆ ਹੋਣ ਕਰਕੇ ਇਨ੍ਹਾਂ ਸਥਾਨਾਂ ਤੋਂ ਲੋਕਾਂ ਦਾ ਲੰਘਣਾ ਮੁਸ਼ਕਲ ਹੋ ਰਿਹਾ ਸੀ ਅਤੇ ਬਾਰਸ਼ ਦੇ ਮੌਸਮ ਵਿਚ ਇਹ ਸਥਿਤੀ ਹੋਰ ਵੀ ਨਰਕ ਭਰੀ ਹੋ ਜਾਂਦੀ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸਥਾਨਾਂ ਉੱਤੇ 5 ਵੱਖ-ਵੱਖ ਪਖਾਨੇ ਬਣਾ ਕੇ ਅਤੇ ਫੁੱਲ ਪੌਦੇ ਲਗਾ ਕੇ ਇਨ੍ਹਾਂ ਸਥਾਨਾਂ ਨੂੰ ਹਰਾ ਭਰਿਆ ਬਣਾਇਆ ਜਾਵੇਗਾ।
ਉਨ੍ਹਾਂ ਧਿਆਨ ਦਿਵਾਇਆ ਕਿ ਇਨ੍ਹਾਂ ਸਥਾਨਾਂ ਦਾ ਖੇਤਰ ਅੱਧਾ ਏਕੜ ਤੋਂ ਇਕ ਏਕੜ ਤੱਕ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ 20 ਲੱਖ ਰੁਪਏ ਦੀ ਗਰਾਂਟ ਮਿਲੀ ਹੈ ਅਤੇ ਅੱਜ ਕੰਮ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਪ੍ਰਸ਼ਾਸ਼ਨ ਇਨ੍ਹਾਂ ਥਾਵਾਂ ਦੀ ਨੁਹਾਰ ਨੂੰ ਬਦਲਣ ਵਿਚ ਕੋਈ ਕਸਰ ਨਹੀਂ ਛੱਡੇਗਾ।


EDITED BY : SARA YAHA | | Last Updated :15 June 2018

LEAVE A REPLY

Please enter your comment!
Please enter your name here