*ਤਹਿਸੀਲ ਚੋ ਬਰੇਟਾ ਦੇ ਅਰਜੀਨਵੀਸ ਨੂੰ ਕੀਤਾ ਗ੍ਰਿਫਤਾਰ*

0
205

ਬੁਢਲਾਡਾ 6 ਮਾਰਚ (ਸਾਰਾ ਯਹਾਂ/ਮੇਹਤਾ ਅਮਨ) : ਸਥਾਨਕ ਤਹਿਸੀਲ ਅੰਦਰ ਵਿਜੀਲੈਂਸ ਦੀ ਟੀਮ ਵੱਲੋਂ ਬਿਨਾਂ ਐਨ.ਓ.ਸੀ. ਤੋਂ ਰਜਿਸ਼ਟਰੀ ਕਰਵਾਉਣ ਵਾਲੇ ਇੱਕ ਅਰਜੀਨਵੀਸ ਵਕੀਲ ਨੂੰ ਕਾਬੂ ਕਰਨ ਦਾ ਸਮਾਚਾਰ ਮਿਲਿਆ ਹੈ। ਵਿਜੀਲੈਂਸ ਨੇ ਚੰਡੀਗੜ੍ਹ ਵਿਖੇ ਐਫ.ਆਈ.ਆਰ ਦਰਜ ਕਰਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਗੁਰਜੰਟ ਸਿੰਘ ਪੁੱਤਰ ਮੇਲੂ ਸਿੰਘ ਵਾਸੀ ਪਿੰਡ ਧਰਮਪੁਰਾ ਨੇ ਏ.ਆਈ.ਜੀ. ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਕਿ ਬਰੇਟਾ ਦਾ ਲੇਖਰਾਜ ਵਸੀਕਾਨਵੀਸ ਮੇਰੇ ਤੋਂ ਰਜਿਸ਼ਟਰੀ ਕਰਵਾਉਣ ਲਈ 10 ਹਜਾਰ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਜਿਸ ਤੇ ਮੈਂ ਉਸਨੂੰ 5 ਹਜਾਰ ਰੁਪਏ ਦੇ ਦਿੱਤੇ। ਜਿਸ ਤੇ ਪੁਲਿਸ ਨੇ ਟਰੈਪ ਲਗਾਕੇ ਲੇਖਰਾਜ ਨੂੰ ਮੌਕੇ ਤੇ ਕਾਬੂ ਕਰਕੇ ਗ੍ਰਿਫਤਾਰ ਕਰ ਲਿਆ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਵਿਜੀਲੈਂਸ ਦੇ ਛਾਪੇ ਨੂੰ ਲੈ ਕੇ ਤਹਿਸੀਲ ਵਿੱਚ ਹੜਕੰਮ ਮੱਚ ਗਿਆ ਸੀ ਪ੍ਰੰਤੂ ਇਸ ਰਜਿਸ਼ਟਰੀ ਸੰਬੰਧੀ ਕਿਸੇ ਵੀ ਕਰਮਚਾਰੀ ਦਾ ਨਾਂਅ ਸਾਹਮਣੇ ਨਹੀਂ ਆਇਆ। 

NO COMMENTS