ਪਿੰਡ ਸਹਾਰਨਾ ਦੇ ਇਕ ਨੋਜਵਾਨ ਦੀ ਸਵਾਈਨ ਫਲੂ ਨਾਲ ਮੌਤ : 60 ਸ਼ੱਕੀ ਮਰੀਜ਼

0
263
ਮਾਨਸਾ, ਫਰਵਰੀ (ਸਾਰਾ ਯਹਾ,(ਹੀਰਾ ਮਿੱਤਲ)-ਮਾਨਸਾ ਜ਼ਿਲੇ ਅੰਦਰ ਸਵਾਈਨ ਫਲੂ ਦੀ ਬਿਮਾਰੀ ਨਾਲ 3 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਇਸ ਜ਼ਿਲੇ ਅੰਦਰ ਸਵਾਈਨ ਫਲੂ ਦੇ ਸ਼ੱਕੀ ਮਰੀਜ਼ਾਂ ਦੀ ਗਿਣਤੀ 60 ਤੋ ਵੱਧÎਣ ਲੱਗੀ ਹੈ। ਅੱਜ ਮਾਨਸਾ ਦੇ ਪਿੰਡ ਸਹਾਰਨਾ ਦੇ ਇਕ ਵਿਅਕਤੀ  ਮਨਪ੍ਰੀਤ ਸਿੰਘ ਦੀ ਮੌਤ

ਹੋ ਗਈ ਹੈ। ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਮਾਨਸਾ ਜ਼ਿਲੇ ਨਾਲ ਸੰਬੰਧਿਤ 4 ਹੋਰ ਸਵਾਈਨ ਫਲੂ ਦੀ ਬਿਮਾਰੀ ਨਾਲ ਮਰੀਜ਼ ਬਾਹਰੀ ਨਿੱਜੀ ਹਸਪਤਾਲਾਂ ‘ਚ ਦਾਖਲ ਹਨ। ਇਸ ਜ਼ਿਲੇ ਦੇ ਲੋਕਾਂ ‘ਚ ਸਵਾਈਨ ਫਲੂ ਦੀ ਬਿਮਾਰੀ ਨੂੰ ਲੈ ਕੇ ਕਾਫੀ ਸਹਿਮ ਪਾਇਆ ਜਾ ਰਿਹਾ ਹੈ। ਇਹ ਵਿਅਕਤੀ ਕੁੱਝ ਦਿਨਾਂ ਤੋ ਬਠਿੰਡਾ ਵਿਖੇ ਇਲਾਜ ਦਾਖਲ ਕੀਤਾ ਗਿਆ। ਜਿਥੇ ਅੱਜ ਸਵੇਰ ਉਸਦੀ ਮੌਤ ਹੋ ਗਈ। ਉਸ ਦੀ ਮੌਤ ਦੀ ਪੁਸ਼ਟੀ ਸਿਹਤ ਵਿਭਾਗ ਮਾਨਸਾ ਨੇ ਅੱਜ ਕੀਤੀ ਹੈ । ਸਿਵਲ ਸਰਜਨ ਡਾ ਲਾਲ ਚੰਦ ਠੁਕਰਾਲ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਤੇ ਸਿਹਤ ਵਿਭਾਗ ਇਸ ਬੰਧੀ ਚੌਕਸ ਹੈ ਅਤੇ ਲੋਕਾਂ ਨੂੰ ਇਸ ਤੋਂ ਬਚਾਅ ਲÂਂੀ ਜਾਗਰੂਕ ਕਰ ਰਿਹਾ ਹੈ।


EDITED BY : SARA YAHA | | Last Updated : 7:45 pm 4 ਫ਼ਰਵਰੀ 2019

LEAVE A REPLY

Please enter your comment!
Please enter your name here