*ਡੀ.ਏ.ਵੀ. ਸਕੂਲ ਮਾਨਸਾ ਵਿੱਚ ਗੁਰੂ ਪੂਰਨਿਮਾ ਦਾ ਪਾਵਨ  ਤਿਉਹਾਰ ਸ਼ਰਧਾ ਅਤੇ ਉਤਸਾਹ ਨਾਲ ਮਨਾਇਆ ਗਿਆ*

0
79

ਮਾਨਸਾ, 9 ਜੁਲਾਈ  (ਸਾਰਾ ਯਹਾਂ/ਜੋਨੀ ਜਿੰਦਲ) : ਸਥਾਨਕ ਡੀ.ਏ.ਵੀ. ਪਬਲਿਕ ਸਕੂਲ, ਮਾਨਸਾ ਵਿੱਚ ਗੁਰੂ ਪੂਰਨਿਮਾ ਦਾ ਪਾਵਨ ਤੇ ਧਾਰਮਿਕ ਤਿਉਹਾਰ ਸ਼ਰਧਾ ਅਤੇ ਉਤਸਾਹ ਨਾਲ ਮਨਾਇਆ ਗਿਆ। ਸਮਾਰੋਹ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਅਧਿਆਪਕਾਂ ਅਤੇ ਪ੍ਰਿੰਸੀਪਲ ਨੂੰ ਤਿਲਕ ਲਾ ਕੇ ਆਸ਼ੀਰਵਾਦ ਲੈਣ ਰਾਹੀਂ ਕੀਤੀ ਗਈ। ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਲਈ ਹੱਥੋਂ ਬਣੇ ਸੁੰਦਰ ਕਾਰਡ ਤਿਆਰ ਕਰਕੇ ਡਿਸਪਲੇ ਬੋਰਡ ‘ਤੇ ਪ੍ਰਦਰਸ਼ਿਤ ਕੀਤੇ।

ਮੰਚ ਸੰਚਾਲਨ ਦੀ ਜ਼ਿੰਮੇਵਾਰੀ ਅਧਿਆਪਿਕਾ ਸਨੇਹਾ ਜੀ ਨੇ ਬਖੂਬੀ ਨਿਭਾਈ। ਦਸਵੀਂ ਜਮਾਤ ਦੀ ਵਿਦਿਆਰਥਣ ਓਜਸਵੀ ਨੇ ਗੁਰੂ ਮਹਿਮਾ ‘ਤੇ ਇੱਕ ਸੁੰਦਰ ਕਵਿਤਾ ਪੇਸ਼ ਕੀਤੀ, ਜਦਕਿ ਅਧਿਆਪਿਕਾ ਮੀਨੂ ਰਾਣੀ ਜੀ ਨੇ ਆਪਣੇ ਭਾਸ਼ਣ ਰਾਹੀਂ ਜੀਵਨ ਵਿੱਚ ਗੁਰੂ ਦੇ ਮਹੱਤਵ ‘ਤੇ ਰੋਸ਼ਨੀ ਪਾਈ।

ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ‘ਏਕਲਵਯ’ ਨਾਟਕ ਰਾਹੀਂ ਕੀਤਾ, ਜਿਸ ਰਾਹੀਂ ਉਨ੍ਹਾਂ ਨੇ ਗੁਰੂ ਭਗਤੀ ਅਤੇ ਆਤਮ ਵਿਸ਼ਵਾਸ ਨੂੰ ਦਰਸਾਇਆ।

ਸਮਾਰੋਹ ਦੇ ਅੰਤ ਵਿੱਚ ਪ੍ਰਿੰਸੀਪਲ ਸ੍ਰੀ ਵਿਨੋਦ ਰਾਣਾ ਜੀ ਨੇ ਵਿਦਿਆਰਥੀਆਂ ਨੂੰ ਸੰਦੇਸ਼ ਦਿੱਤਾ ਕਿ ਗੁਰੂ ਦੇ ਪ੍ਰਤੀ ਸੱਚੀ ਸ਼ਰਧਾ, ਸਮਰਪਣ ਅਤੇ ਦ੍ਰਿੜ ਨਿਸ਼ਚੇ ਰਾਹੀਂ ਵਿਅਕਤੀ ਆਪਣਾ ਆਤਮ ਵਿਕਾਸ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਗੁਰੂ ਭਗਤੀ ਰਾਹੀਂ ਵਿਅਕਤੀ ਵਿਸ਼ੇਸ਼ਤਾ ਅਤੇ ਮਹਾਨਤਾ ਦੀ ਪ੍ਰਾਪਤੀ ਕਰ ਸਕਦਾ ਹੈ, ਭਾਵੇਂ ਉਸਨੇ ਔਪਚਾਰਿਕ ਸਿੱਖਿਆ ਨਾ ਲਈ ਹੋਵੇ।

NO COMMENTS