*ਡੀਏਵੀ ਰੁੱਖ ਬੈਂਕ ਮਾਨਸਾ ਦੀ ਸ਼ੁਰੂਆਤ*

0
37

ਮਾਨਸਾ 11,ਜਨਵਰੀ (ਸਾਰਾ ਯਹਾਂ/ਜੋਨੀ ਜਿੰਦਲ) : ਭਾਰਤ ਦੀ ਵਿਦਿਅਕ ਸੰਸਥਾ ਡੀਏਵੀ ਦੀ ਸਥਾਨਕ ਬਰਾਂਚ ਡੀਏਵੀ ਸਕੂਲ ਮਾਨਸਾ ਵਿੱਚ ਰੁੱਖ ਬੈਂਕ ਦੀ ਸ਼ੁਰੂਆਤ ਕੀਤੀ ਗਈ। ਸਕੂਲ ਦੀ ਲੋਕਲ ਕਮੇਟੀ ਦੇ ਸੀਨੀਅਰ ਮੈਂਬਰ ਸ੍ਰੀ ਅਸ਼ੋਕ ਗਰਗ ਜੀ ਅਤੇ ਐਡਵੋਕੇਟ ਆਰਸੀ ਗੋਯਲ ਜੀ ਨੇ ਸਕੂਲ ਪ੍ਰਿੰਸੀਪਲ ਸ੍ਰੀ ਵਿਨੋਦ ਰਾਣਾ ਨੂੰ ਪੌਦੇ ਦੇ ਕੇ ਰੁੱਖ ਬੈਂਕ ਦੀ ਸ਼ੁਰੂਆਤ ਕੀਤੀ ਅਤੇ ਸਫ਼ਲਤਾ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਸਾਡਾ ਵਾਤਾਵਰਨ ਸਾਡੀ ਜ਼ਿੰਮੇਦਾਰੀ ਦੇ ਮੂਲ ਸਿਧਾਂਤਾ ਤੇ ਅਧਾਰਿਤ ਹੈ। ਰੁੱਖ ਬੈਂਕ ਵਿਚ ਕੋਈ ਵੀ ਵਿਦਿਆਰਥੀ , ਉਨ੍ਹਾਂ ਦੇ ਮਾਪੇ , ਅਧਿਆਪਕ ਜਾਂ ਹੋਰ ਵਿਅਕਤੀ ਪੌਦਾ ਜਮਾਂ ਕਰਵਾ ਕੇ ਆਪਣਾ ਅਕਾਉਂਟ ਖੁਲਵਾ ਸਕਦਾ ਹੈ। ਪਰਮਾਨੈਂਟ ਅਕਾਊਂਟ ਖੁਲ੍ਹਵਾਉਣ ਦੇ ਲਈ ਪੌਦਿਆਂ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ। ਇੱਕ ਭਾਗ ਵਿੱਚ ਛਾ ਦਾਰ ਅਤੇ ਫੱਲਦਾਰ ਪੌਧੇ ਹਨ ਅਤੇ ਦੂਜੇ ਭਾਗ ਵਿੱਚ ਗਮਲੇ ਵਿਚ ਲੱਗੇ ਹੋਏ ਪੌਦੇ ਹਨ। ਇਸ ਤਰ੍ਹਾਂ ਬੈਂਕ ਵਿੱਚ ਜਿੰਨੇ ਵੀ ਪੌਦੇ ਜਮਾ ਹੋਣਗੇ ਉਹ ਪੂਰੇ ਮਾਨਸਾ ਸ਼ਹਿਰ ਵਿੱਚ ਰੋਪਿਤ ਕਿਤੇ ਜਾਣਗੇ । ਪ੍ਰਿੰਸੀਪਲ ਵਿਨੋਦ ਰਾਣਾ ਨੇ ਦੱਸਿਆ ਕਿ ਅਸੀਂ ਆਪਣੇ ਵਾਤਾਵਰਣ ਦਾ ਖ਼ਾਤਮਾ ਕਰ ਰਹੇ ਹਾਂ। ਸਮੇਂ ਦੀ ਮੰਗ ਹੈ ਕਿ ਹਰ ਵਿਅਕਤੀ ਪ੍ਰਕ੍ਰਿਤੀ ਅਤੇ ਵਾਤਾਵਰਨ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਣ ਅਤੇ ਉਨ੍ਹਾਂ ਦੀ ਸੁਰੱਖਿਆ ਵਿਚ ਆਪਣਾ ਯੋਗਦਾਨ ਦੇਣ। ਧਰਤੀ ਉੱਤੇ ਰੁੱਖ ਲਗਾਉਣ ਤੋਂ ਵੱਡਾ ਨਾ ਤਾਂ ਕੋਈ ਪੁੰਨ ਹੈ ਨਾ ਹੀ ਕੋਈ ਕਰਮ ।ਉਨ੍ਹਾਂ ਨੇ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਅਤੇ ਆਪਣੇ ਬੱਚਿਆਂ ਦੇ ਜਨਮ ਦਿਨ ਆਦਿ ਦੇ ਸ਼ੁਭ ਮੌਕਿਆਂ ਤੇ ਪੌਦੇ ਜ਼ਰੂਰ ਲਗਾਉਣ। ਉਹਨਾਂ ਨੇ ਦੱਸਿਆ ਕਿ ਇਸ ਰੁੱਖ ਬੈਂਕਾਂ ਵਿੱਚ ਅਕਾਊਟ ਖੁਲਾਉਣ ਵਾਲੇ ਬੱਚਿਆਂ ਦੇ ਲਈ ਇੰਟਰਨਲ ਅਸੈਸਮੈਂਟ ਦੀ ਵਿਵਸਥਾ ਵੀ ਕੀਤੀ ਗਈ ਹੈ ।ਇਸ ਦੇ ਨਾਲ ਹੀ ਅਕਾਊਟ ਹੋਲਡਰ ਮਨਚਾਹੇ ਪੌਦਿਆਂ ਨੂੰ ਮੁਫ਼ਤ ਲੈ ਸਕਦੇ ਹਨ।

NO COMMENTS