ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ‘ਚ ਬਣਨ ਵਾਲੇ ਚਾਰ ਓਟ ਕੇਂਦਰਾਂ ਲਈ ਜ਼ਰੂਰੀ ਪ੍ਰਵਾਨਗੀਆਂ ਦਿੱਤੀਆਂ

0
2

ਮਾਨਸਾ, 09 ਅਗਸਤ (ਬਲਜੀਤ ਸ਼ਰਮਾ ): ਜ਼ਿਲ੍ਹਾ ਡਰੱਗ ਡੀ-ਅਡਿਕਸ਼ਨ ਅਤੇ ਰੀਹੈਬਲੀਟੇਸ਼ਨ ਸੁਸਾਇਟੀ ਮਾਨਸਾ ਦੀ ਚੇਅਰਪਰਸਨ ਕਮ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦੀ ਪ੍ਰਧਾਨਗੀ ਹੇਠ ਅੱਜ ਸੁਸਾਇਟੀ ਦੀ ਮੀਟਿੰਗ ਸਥਾਨਕ ਸਿਵਲ ਹਸਪਤਾਲ ਵਿਖੇ ਹੋਈ ਜਿਸ ਵਿੱਚ ਉਨ੍ਹਾਂ ਨੇ ਜ਼ਿਲ੍ਹੇ ‘ਚ ਬਣਨ ਵਾਲੇ ਚਾਰ ਓਟ ਕੇਂਦਰਾਂ ਲਈ ਜ਼ਰੂਰੀ ਪ੍ਰਵਾਨਗੀਆਂ ਦਿੱਤੀਆਂ।

ਡਿਪਟੀ ਕਮਿਸ਼ਨਰ ਨੂੰ ਜ਼ਿਲ੍ਹਾ ਡਰੱਗ ਡੀ-ਅਡਿਕਸ਼ਨ ਸੈਂਟਰ ਖਿਆਲਾ ਕਲਾਂ ਅਤੇ ਜ਼ਿਲ੍ਹਾ ਨਸ਼ਾ ਮੁਕਤੀ ਤੇ ਮੁੜ ਵਸੇਬਾ ਕੇਂਦਰ, ਠੂਠਿਆਂਵਾਲੀ ਵਿਖੇ ਮਿਲ ਰਹੀਆਂ ਮੌਜੂਦਾ ਸੁਵਿਧਾਵਾਂ ਅਤੇ ਦਰਪੇਸ਼ ਮੁਸ਼ਕਿਲਾਂ ਬਾਰੇ ਜਾਣੂ ਕਰਵਾਉਂਦਿਆਂ ਸਿਵਲ ਸਰਜਨ ਡਾ. ਲਾਲ ਚੰਦ ਠੁਕਰਾਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕਮਿਊਨਿਟੀ ਸਿਹਤ ਕੇਂਦਰ ਝੁਨੀਰ, ਖਿਆਲਾ ਕਲਾਂ, ਭੀਖੀ ਅਤੇ ਬਰੇਟਾ ਵਿਖੇ ਚਾਰ ਨਵੇਂ ਓ.ਓ.ਏ.ਟੀ. ਕੇਂਦਰ ਬਣਾਏ ਜਾਣੇ ਹਨ। ਇਨ੍ਹਾਂ ਕੇਂਦਰਾਂ ਵਿੱਚ ਨਸ਼ਾ ਛੱਡਣ ਲਈ ਆਉਣ ਵਾਲੇ ਮਰੀਜ਼ ਦਾ ਰੋਜ਼ਾਨਾ ਦੇ ਆਧਾਰ ‘ਤੇ ਇਲਾਜ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਵਲੋਂ ਉਕਤ ਸਾਰੇ ਕੇਂਦਰਾਂ ਲਈ ਜ਼ਰੂਰੀ ਲੋੜੀਂਦੇ ਪ੍ਰਬੰਧ ਕਰਨ ਦੀਆਂ ਪ੍ਰਵਾਨਗੀਆਂ ਦਿੱਤੀਆਂ ਗਈਆਂ।
ਇਸ ਮੌਕੇ ਡੀ.ਐਸ.ਪੀ. ਕਰਨਵੀਰ ਸਿੰਘ, ਡੀ.ਐਮ.ਸੀ. ਡਾ. ਮਨੋਹਰ ਲਾਲ, ਪ੍ਰਿੰਸੀਪਲ ਸਰਕਾਰੀ ਆਈ.ਟੀ.ਆਈ.ਮਾਨਸਾ , ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮਾਨਸਾ ਅਤੇ ਮਨੋਵਿਗਿਆਨਕ ਡਾ. ਛਵੀ ਬਜਾਜ ਸ਼ਾਮਲ ਹੋਏ।
       ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਹਸਪਤਾਲ ਮਾਨਸਾ ਦੀ ਰੋਗੀ ਕਲਿਆਣ ਸੰਮਤੀ ਨਾਲ ਵੀ ਮੀਟਿੰਗ ਕੀਤੀ। ਚੇਅਰਪਰਸਨ-ਕਮ-ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਸੀਨੀਅਰ ਮੈਡੀਕਲ ਅਫ਼ਸਰ ਡਾ. ਜਗਪਾਲਇੰਦਰ ਸਿੰਘ ਵੱਲੋਂ ਰੋਗੀ ਕਲਿਆਣ ਸੰਮਤੀ ਅਧੀਨ ਪ੍ਰਾਪਤ ਹੋਏ ਫ਼ੰਡਾਂ ਦੇ ਖ਼ਰਚੇ ਦੇ ਵੇਰਵੇ ਬਾਰੇ ਦੱਸਿਆ ਗਿਆ ਅਤੇ ਸਾਲ 2018-19 ਦੌਰਾਨ ਪ੍ਰਾਪਤ ਹੋਏ ਫ਼ੰਡਾਂ ਦੇ ਖ਼ਰਚਣ ਦੀਆਂ ਤਜਵੀਜ਼ਾਂ ਰੱਖੀਆਂ ਗਈਆਂ। ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਮਰੀਜ਼ਾਂ ਦੀ ਭਲਾਈ ਲਈ ਇਨ੍ਹਾਂ ਫ਼ੰਡਾਂ ਨੂੰ ਖ਼ਰਚਣ ਦੀ ਪ੍ਰਵਾਨਗੀ ਦਿੱਤੀ ਗਈ। ਸਿਵਲ ਸਰਜਨ ਨੇ ਡਿਪਟੀ ਕਮਿਸ਼ਨਰ ਨੂੰ ਜ਼ਿਲ੍ਹੇ ਵਿੱਚ ਮਿਲ ਰਹੀਆਂ ਸਿਹਤ ਸੁਵਿਧਾਵਾਂ ਬਾਰੇ ਵੀ ਜਾਣੂ ਕਰਵਾਇਆ। ਇਸ ਮੌਕੇ ਹਲਕਾ ਮਾਨਸਾ ਦੇ ਵਿਧਾਇਕ  ਸ੍ਰੀ ਨਾਜ਼ਰ ਸਿੰਘ ਮਾਨਸ਼ਾਹੀਆ, ਸਮਾਜ ਸੇਵੀ ਸ੍ਰੀ ਸੰਜੀਵ ਪਿੰਕਾ, ਡਾ. ਪੂਜਾ ਏ.ਐਮ.ਓ, ਸੀ.ਡੀ.ਪੀ.ਓ. ਮਾਨਸਾ ਅਤੇ ਹੋਰ ਮੈਂਬਰ ਸ਼ਾਮਲ ਹੋਏ।
                           ਇਸ ਉਪਰੰਤ ਡਿਪਟੀ ਕਮਿਸ਼ਨਰ ਨੇ ਸਿਵਲ ਸਰਜਨ ਮਾਨਸਾ, ਡਾ. ਮਨੋਹਰ ਲਾਲ ਡੀ.ਐਸ.ਪੀ., ਡਾ. ਜਗਪਾਲਇੰਦਰ ਸਿੰਘ ਐਸ.ਐਮ.ਓ. ਅਤੇ ਹੋਰ ਅਧਿਕਾਰੀਆਂ ਨਾਲ ਸਿਵਲ ਹਸਪਤਾਲ ਦਾ ਦੌਰਾ ਕੀਤਾ ਅਤੇ ਮਰੀਜ਼ਾਂ ਦਾ ਹਾਲ ਪੁੱਛਿਆ। ਉਨ੍ਹਾਂ ਇਥੇ ਮਰੀਜ਼ਾਂ ਨੂੰ ਮਿਲ ਰਹੀਆਂ ਸਿਹਤ ਸੁਵਿਧਾਵਾਂ ‘ਤੇ ਤਸੱਲੀ ਪ੍ਰਗਟਾਈ।


EDITED BY : SARA YAHA | | Last Updated :7:30 Pm 9 august 2018

LEAVE A REPLY

Please enter your comment!
Please enter your name here