ਡਿਪਟੀ ਕਮਿਸ਼ਨਰ ਨੇ ਵੋਟਰ ਸੂਚੀ ਵਿੱਚ ਕੀਤਾ ਆਪਣਾ ਨਾਮ ਤਸਦੀਕ

0
90

ਮਾਨਸਾ, 13 ਸਤੰਬਰ (ਸਾਰਾ ਯਹਾ,(ਬਲਜੀਤ ਸ਼ਰਮਾ) : ਚੋਣ ਕਮਿਸ਼ਨ ਵੱਲੋਂ ਚਲਾਏ ਗਏ ਚੋਣਕਾਰ ਇਲੈਕਟ੍ਰੋਲ ਵੈਰੀਫਿਕੇਸ਼ਨ ਪ੍ਰੋਗਰਾਮ ਤਹਿਤ ਅੱਜ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਅਪਨੀਤ ਰਿਆਤ ਵੱਲੋਂ ਚੋਣ ਸੂਚੀ ਵਿੱਚ ਆਪਣਾ ਨਾਮ ਤਸਦੀਕ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਚੋਣ ਕਮਿਸ਼ਨ ਦਾ ਇੱਕ ਪ੍ਰੋਗਰਾਮ ਹੈ ਜਿਸ ਤਹਿਤ ਹਰੇਕ ਵੋਟਰ ਚੋਣ ਸੂਚੀਆਂ ਵਿੱਚ ਆਪਣਾ ਨਾਮ ਤਸਦੀਕ ਕਰ ਸਕਦਾ ਹੈ।  ਉਨ੍ਹਾਂ ਦੱਸਿਆ ਕਿ www.nvsp.in ਪੋਰਟਲ ‘ਤੇ ਲਾਗ ਇਨ ਕਰਕੇ ਕੋਈ ਵੀ ਆਪਣੇ ਵੋਟਰ ਕਾਰਡ ਦੇ ਵੇਰਵਿਆਂ ਵਿਚ ਤਬਦੀਲੀਆਂ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਇਕ ਵਾਰ ਤਬਦੀਲੀਆਂ ਸਬੂਤ ਸਮੇਤ ਪੋਰਟਲ ਤੇ ਦਰਜ ਕਰ ਦਿੱਤੀਆਂ ਜਾਂਦੀਆਂ ਹਨ ਤਾਂ ਏਰੀਆ ਬੂਥ ਪੱਧਰ ਦਾ ਅਧਿਕਾਰੀ ਸਬੰਧਤ ਵੋਟਰ ਦਾ ਦੌਰਾ ਕਰਦਾ ਹੈ ਅਤੇ ਕੀਤੀਆਂ ਤਬਦੀਲੀਆਂ ਦੀ ਪੁਸ਼ਟੀ ਕਰਦਾ ਹੈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚੋਣ ਵਿਭਾਗ ਨੇ ਸਰਕਾਰੀ ਮੁਲਾਜ਼ਮਾਂ ਵੱਲੋਂ ਆਪਣੀ ਵੋਟ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 1 ਜਨਵਰੀ 2020 ਦੇ ਅਧਾਰ ‘ਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਕੀਤੀ ਜਾ ਰਹੀ ਹੈ ਜਿਸ ਲਈ ਵੋਟਰਾਂ ਦੀ ਤਸਦੀਕ ਪ੍ਰੋਗਰਾਮ 1 ਸਤੰਬਰ ਤੋਂ ਸ਼ੁਰੂ ਕੀਤਾ ਜਾ ਚੁੱਕਾ ਹੈ।ਇਸ ਮੌਕੇ ਤਹਿਸੀਲਦਾਰ ਚੋਣਾਂ ਸ਼੍ਰੀ ਗੁਰਚਰਨ ਸਿੰਘ, ਮੈਡਮ ਹਰਜੀਤ ਕੌਰ, ਸ਼੍ਰੀ ਰਾਜੇਸ਼ ਯਾਦਵ ਅਤੇ ਸ਼੍ਰੀਮਤੀ ਮਹਿੰਦਰ ਕੌਰ ਮੌਜੂਦ ਸਨ। 

NO COMMENTS