ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਲੱਗੀ ਪੈਨਸ਼ਨ ਅਦਾਲਤ

0
26

ਮਾਨਸਾ, 18 ਸਤੰਬਰ (ਬਲਜੀਤ ਸ਼ਰਮਾ ): ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਦੀ ਪ੍ਰਧਾਨਗੀ ਹੇਠ ਅੱਜ ਸਥਾਨਕ ਬੱਚਤ ਭਵਨ ਵਿਖੇ ਪੈਨਸ਼ਨ ਅਦਾਲਤ ਲਗਾਈ ਗਈ ਜਿਸ ਵਿਚ ਪੰਜਾਬ ਸਰਕਾਰ ਦੇ ਪੈਨਸ਼ਨਰਾਂ ਨੇ ਹਿੱਸਾ ਲਿਆ।
ਇਸ ਮੌਕੇ ਬੋਲਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੈਨਸ਼ਨ ਅਦਾਲਤ ਦੌਰਾਨ ਕੁੱਲ 18 ਦਰਖਾਸਤਾਂ ਪ੍ਰਾਪਤ ਹੋਈਆਂ, ਜਿੰਨ੍ਹਾਂ ਵਿਚੋਂ ਪੁਲਿਸ ਵਿਭਾਗ ਦੀਆਂ 6 ਦਰਖਾਸਤਾਂ 14 ਸਤੰਬਰ ਤੱਕ ਪ੍ਰਾਪਤ ਹੋਈਆਂ ਸਨ। ਇਨ੍ਹਾਂ ਵਿਚੋਂ ਸੀਨੀਅਰ ਪੁਲਿਸ ਕਪਤਾਨ ਦੀ ਲਿਸਟ ਅਨੁਸਾਰ 2 ਕੇਸਾਂ ਵਿਚ ਬਣਦੇ ਲਾਭ ਦਿੱਤੇ ਜਾ ਚੁੱਕੇ ਹਨ, 2 ਕੇਸਾਂ ਵਿਚ ਲਾਭ ਦੇਣੇ ਨਹੀਂ ਬਣਦੇ ਅਤੇ 2 ਕੇਸ ਵਿਭਾਗੀ ਕਾਰਵਾਈ ਅਧੀਨ ਹਨ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 3 ਦਰਖ਼ਾਸਤਾਂ ਜਿੰਨਾਂ ਵਿਚ ਗਰੈਚੁਟੀ, ਜੀ.ਪੀ.ਐੱਫ ਅਤੇ ਲੀਵ ਇਨਕੈਸ਼ਮੈਂਟ ਨਾਲ ਸਬੰਧਤ 2 ਦਰਖ਼ਾਸਤਾਂ ਅਤੇ 1 ਦਰਖਾਸਤ ਐਲ.ਟੀ.ਐਸ ਨਾਲ ਸਬੰਧਤ ਸੀ। ਇਸ ਤੋਂ ਇਲਾਵਾ ਪੈਨਸ਼ਨ ਅਦਾਲਤ ਦੌਰਾਨ 9 ਦਰਖ਼ਾਸਤਾਂ ਹੋਰ ਪ੍ਰਾਪਤ ਹੋਈਆਂ ਜਿਨ੍ਹਾਂ ਵਿਚੋਂ 1 ਦਰਖ਼ਾਸਤ ਦਾ ਸਬੰਧ ਜਿਲ੍ਰਾ ਖਜ਼ਾਨਾ ਅਫ਼ਸਰ, ਮਾਨਸਾ, 2 ਦਾ ਸਬੰਧ ਸੀਨੀਅਰ ਪੁਲਿਸ ਕਪਤਾਨ, 1 ਦਰਖ਼ਾਸਤ ਦਾ ਸਬੰਧ ਉਪ ਰਜਿਸਟਰਾਰ ਸਹਿਕਾਰੀ ਸਭਾਵਾਂ, 1 ਦਰਖ਼ਾਸਤ ਦਾ ਸਬੰਧ ਤਹਿਸੀਲਦਾਰ ਸਰਦੂਲਗੜ੍ਹ ਅਤੇ 4 ਦਰਖ਼ਾਸਤਾਂ ਦਾ ਸਬੰਧ ਮਹਾਂਲੇਖਾਕਾਰ ਪੰਜਾਬ, ਚੰਡੀਗੜ੍ਹ ਨਾਲ ਸੀ।
ਡੀ.ਸੀ. ਅਪਨੀਤ ਰਿਆਤ ਨੇ ਦੱਸਿਆ ਕਿ ਇਨ੍ਹਾਂ ਕੇਸਾਂ ਵਿਚ ਸਬੰਧਤ ਵਿਭਾਗਾਂ ਪਾਸੋਂ ਇਕ ਹਫ਼ਤੇ ਦੇ ਅੰਦਰ-ਅੰਦਰ ਰਿਪੋਰਟਾਂ ਮੰਗੀਆਂ ਜਾਣੀਆਂ ਹਨ। ਉਨ੍ਹਾਂ ਪੰਜਾਬ ਸਰਕਾਰ ਦੇ ਪੈਨਸ਼ਨਰਾਂ ਅਤੇ ਸੀਨੀਅਰਾਂ ਸੀਟੀਜ਼ਨਾਂ ਦੇ ਕੇਸਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦੀ ਹਦਾਇਤ ਕੀਤੀ।
ਇਸ ਮੌਕੇ ਸਹਾਇਕ ਲੇਖਾ ਅਫ਼ਸਰ ਮਹਾਂਲੇਖਾਕਾਰ ਪੰਜਾਬ, ਸ੍ਰੀ ਆਂਚਲ ਕੁਮਾਰ ਸੀਨੀਅਰ ਲੇਖਾਕਾਰ ਦਫ਼ਤਰ ਮਹਾਂਲੇਖਾਕਾਰ ਪੰਜਾਬ ਤੋਂ ਇਲਾਵਾ ਸੁਪਰਡੰਟ ਦਫ਼ਤਰ ਡਿਪਟੀ ਕਮਿਸ਼ਨਰ ਸ੍ਰੀ ਜਗਸੀਰ ਸਿੰਘ ਹਾਜ਼ਰ ਸਨ।


EDITED BY : SARA YAHA | | Last Updated : 7:56 pm 18 September  2018

LEAVE A REPLY

Please enter your comment!
Please enter your name here