
ਮਾਨਸਾ {ਜੋਨੀ ਜਿੰਦਲ} ਅੱਜ ਇੰਡੀਅਨ ਮੈਡੀਕਲ ਐਸੋਸੀਏਸ਼ਨ ਮਾਨਸਾ ਦੀ ਜਰਨਲ ਬਾਡੀ ਦੀ ਮੀਟਿੰਗ ਡਾ. ਨਿਸ਼ਾਨ ਸਿੰਘ ਕੌਲਧਰ ਦੀ ਪ੍ਰਧਾਨਗੀ ਹੇਠ ਹੋਟਲ ਦੀ ਸੋਸ਼ਲ ਮਾਨਸਾ ਵਿਖੇ ਸ਼ਾਮ ੦੬.੦੦ ਵਜੇ ਹੋਈ ਜਿਸ ਵਿੱਚ ਹਾਉੂਸ ਵੱਲੋ ਡਾ.ਸ਼ੇਰ ਜੰਗ ਸਿੰਘ ਸਿੱਧੂ ਨੂੰ ਸਰਬਸੰਮਤੀ ਨਾਲ ਸਾਲ ੨੦੧੯ਲਈ ਪ੍ਰਧਾਨ ਚੁਣ ਲਿਆ ਗਿਆ ।ਇਸ ਚੋਣ ਵਿੱਚ ਬਤੋਰ ਅਬਜਰਵਰ ਡਾ. ਗੁਰਬਖਸ ਸਿੰਘ ਚਹਿਲ ,ਡਾ.ਕੇ.ਪੀ ਸਿੰਗਲਾ , ਡਾ .ਚਤਰ ਸਿੰਘ , ਡਾ. ਹਰਪਾਲ ਸਿੰਘ ਸਰਾਂ ਅਤੇ ਡਾ. ਨਰੇਸ ਬਾਂਸਲ ਸ਼ਾਮਲ ਸਨ ।ਡਾ.ਸਿੱਧੂ ਅਪਰੇਸ਼ਨਾਂ ਦੇ ਮਾਹਿਰ ਡਾਕਟਰ ਹਨ ਅਤੇ ੨੦ ਸਾਲ ਦੀ ਸਰਕਾਰੂ ਸੇਵਾ ਨਿਭਾਅ ਕੇ ,ਪ੍ਰੀ ਮੈਚੂਅਰ ਰਿਟਾਇਰਮੈਟ ਲੈ ਕੇ ਲਿੰਕ ਰੋਡ ਉਪਰ ਆਪਣਾ ਨਿਜੀ ਹਸਪਤਾਲ ;ਸਿੱਧੂ ਨਰਸਿੰਗ ਹੋਮ ਅਤੇ ਸਰਜੀਕਲ ਸੈਟਰ ਚਲਾ ਰਹੇ ਹਨ । ਇਹ ਹੋਰ ਵੀ ਕਈ ਸਮਾਜ ਸੇਵੀ ਸੰਸਥਾਵਾ ਨਾਲ ਜੁੜੇ ਹੋਏ ਹਨ । ਨਾਲ ਹੀ ਡਾ. ਹਰਮਨ ਚਹਿਲ ਨੂੰ ੨੦੧੯ ਲਈ ਜਰਨਲ ਸਕੱਤਰ ਦੇ ਅਹੁਦੇ ਲਈ ਚੁਣ ਲਿਆ ਗਿਆ । ਡਾ.ਸਾਹਿਬ ਨੇ ਦੱਸਿਆ ਕਿ ਬਾਕੀ ਟੀਮ ਦਾ ਐਲਾਨ ਜਲਦੀ ਹੀ ਕਰ ਦੇਣਗੇ।ਉਹਨਾ ਵਿਸ਼ਵਾਸ ਦਵਾਇਆ ਕਿ ਉਹ ਡਾਕਟਰ ਸਾਹਿਬਾਨਾ ਦੇ ਦਰਪੇਸ ਆਉਦੀਆ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ ਤੇ ਕਰਨਗੇ ਉਨਾਂ ਦੱਸਿਆ ਕਿ ਸਾਰੇ ਡਾਕਟਰ ਪੂਰੀ ਜੀਅ ਜਾਨ ਲਗਾਕੇ ਮਰੀਜਾਂ ਦੀ ਸੇਵਾ ਕਰਨਗੇ ਅਤੇ ਕਿਸੇ ਵੀ ਮਰੀਜ ਨੂੰ ਇਲਾਜ ਤੋ ਵਾਝਾ ਨਹੀ ਰਹਿਣ ਦਿੱਤਾ ਜਾਵੇਗਾ । ਨਾਲ ਹੀ ਸਿਹਤ ਵਿਭਾਗ ਅਤੇ ਜਿਲਾ ਪ੍ਰਸ਼ਾਸ਼ਨ ਨਾਲ ਮਿਲਕੇ ਸਾਰੇ ਹੀ ਰਾਸਟਰੀ ਸਿਹਤ ਪ੍ਰੌਗਾਰਾਮਾ ਵਿੱਚ ਵਧ ਚੜ ਕੇ ਹਿੱਸਾ ਲਿਆ ਜਾਵੇਗਾ ਅਤੇ ਪ੍ਰਸਾਸਨ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ । ਉੇਨਾ ਕਿਹਾ ਕਿ ਡਾਕਟਰ ਅਤੇ ਮਰੀਜ ਦਾ ਰਿਸਤਾ ਨਹੁੰ ਮਾਸ ਦਾ ਰਿਸਤਾ ਹੈ ਅਤੇ ਇਸ ਪਵਿੱਤਰ ਰਿਸ਼ਤੇ ਨੂੰ ਹੋਰ ਵੀ ਗੁੜਾ ਬਨਾਉਣ ਲਈ ਸਾਰੇ ਮੈਬਰ ਪੂਰੀ ਈਮਾਨਦਾਰੀ ਨਾਲ ਕੰਮ ਕਰਣਗੇ। ਡਾ.ਸਿੱਧੂ ਨੇ ਸਾਰੇ ਮੈਬਰਾ ਦਾ ਤਹਿ ਦਿਲੋ ਧੰਨਵਾਦ ਕਰਦਿਆ ਕਿਹਾ ਕਿ ਉਹ aੁਨਾ ਦੀਆ ਉਮੀਦਾ ਤੇ ਖਰਾ ਉਤਰਨ ਦੀ ਭਰਪੂਰ ਕੋਸ਼ਿਸ ਕਰਨਗੇ ਅਤੇ ਐਸੋਸੀਏਸ਼ਨ ਨੂੰ ਹੋਰ ਵੀ ਉੱਚੀਆ ਬੁਲੰਦੀਆ ਤੇ ਲੈਕੇ ਜਾਣਗੇ । ਅਖੀਰ ਵਿੱਚ ਡਾ.ਰਣਜੀਤ ਸਿੰਘ ਰਾਏ ,ਵਾਇਸ ਪ੍ਰਧਾਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ,ਨੇ ਸਾਰੇ ਮੋਜੂਦ ਡਾਕਟਰ ਸਾਹਿਬਾਨਾ ਦਾ ਧੰਨਵਾਦ ਕੀਤਾ ।
EDITED BY : SARA YAHA | | Last Updated : 7:07 PM 21 ਦਸੰਬਰ 2018























