ਡਾ: ਨਰਿੰਦਰ ਭਾਰਗਵ, (S.S.P) ਮਾਨਸਾ ਵੱਲੋ ਪ੍ਰੈਸ ਨੋਟ ਜਾਰੀ ਕਰਦੇ ਹੋਈ ਬਰਾਮਦਗੀ ਬਾਰੇ ਦੱਸਿਆ ਗਇਆ

0
81

 ਮਾਨਸਾ 3,ਅਕਤੂਬਰ (ਸਾਰਾ ਯਹਾ ਬਲਜੀਤ ਸ਼ਰਮਾ )ਡਾ: ਨਰਿੰਦਰ ਭਾਰਗਵ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਜਿਲਾ ਨੂੰ 100% ਨਸ.ਾ ਮੁਕਤ ਕਰਨ ਦੇ ਦ੍ਰਿੜ ਇਰਾਦੇ ਨਾਲ ਮਾਨਸਾ ਪੁਲਿਸ ਵੱਲੋਂ ਨਸਿ.ਆ ਵਿਰੁੱਧ ਮੁਹਿੰਮ ਚਲਾਈ ਗਈ ਹੈ| ਇਸ ਮੁਹਿੰਮ ਤਹਿਤ ਸੀ.ਆਈ.ਏ. ਸਟਾਫ ਮਾਨਸਾ ਦੀ ਪੁਲਿਸ ਪਾਰਟੀ ਵੱਲੋਂ ਮੋਟਰਸਾਈਕਲ ਸਵਾਰ ਦੋ ਵਿਆਕਤੀਆਂ ਗਿਆਨਾ ਰਾਮ (ਉਮਰ ਕਰੀਬ 35 ਸਾਲ) ਪੁੱਤਰ ਹਨੂੰਮਾਨ ਰਾਮ ਵਾਸੀ ਪਿੰਡ ਖਾਰੀਆ, ਥਾਣਾ ਸੁਨਿੰਦਰੀ, ਜਿਲਾ ਬਾਡਮੇਰ (ਰਾਜਸਥਾਨ) ਅਤੇ ਰਾਮਾ ਰਾਮ (ਉਮਰ ਕਰੀਬ 36 ਸਾਲ) ਪੁੱਤਰ ਨੀਬ ਰਾਮ ਵਾਸੀ ਸੁਨਿੰਦਰੀ, ਜਿਲਾ ਬਾਡਮੇਰ (ਰਾਜਸਥਾਨ) ਨੂੰ ਕਾਬੂ ਕਰਕੇ ਉਹਨਾਂ ਪਾਸੋਂ 5 ਕਿਲੋ 300 ਗ੍ਰਾਮ ਅਫੀਮ ਬਰਾਮਦ ਕਰਨ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਗਈ ਹੈ| ਬਰਾਮਦ ਕੀਤੀ ਅਫੀਮ ਦੀ ਬਜਾਰੀ ਕੀਮਤ ਕਰੀਬ 6 ਲੱਖ ਰੁਪਏ ਬਣਦੀ ਹੈ| ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਿਤੀ 03^10^2019 ਨੂੰ ਸੀ.ਆਈ.ਏ. ਸਟਾਫ ਮਾਨਸਾ ਦੀ ਪੁਲਿਸ ਪਾਰਟੀ ਗਸ.ਤ ਵਾ ਚੈਕਿੰਗ ਸ.ੱਕੀ ਪੁਰਸ.ਾ ਦੇ ਸਬੰਧ ਵਿੱਚ ਮਾਨਸਾ ਖੁਰਦ ਤੋਂ ਕੈਚੀਆ ਠੂਠਿਆਵਾਲੀ ਮੇਨ ਰੋਡ ਵੱਲ ਜਾ ਰਹੀ ਸੀ ਤਾਂ ਅੱਗੋ ਮੋਟਰਸਾਈਕਲ ਪਲਟੀਨਾ ਨੰਬਰੀ ਪੀਬੀ.03ਏਜੀ^3577 ਪਰ ਸਵਾਰ ਹੋ ਕੇ ਆ ਰਹੇ ਦੋ ਵਿਆਕਤੀਆ ਗਿਆਨਾ ਰਾਮ ਅਤੇ ਰਾਮਾ ਰਾਮ ਉਕਤਾਨ ਨੂੰ ਰੋਕ ਕੇ ਕਾਨੂੰਨ ਅਨੁਸਾਰ ਤਲਾਸ.ੀ ਕਰਨ ਤੇ ਉਹਨਾਂ ਪਾਸੋਂ 5 ਕਿਲੋ 300 ਗ੍ਰਾਮ ਅਫੀਮ ਦੀ ਬਰਾਮਦਗੀ ਕੀਤੀ ਗਈ| ਜਿਹਨਾ ਨੂੰ ਕਾਬੂ ਕਰਕੇ ਉਹਨਾਂ ਵਿਰੁੱਧ ਮੁਕੱਦਮਾ ਨੰਬਰ 133 ਮਿਤੀ 03^10^2019 ਅ/ਧ 18,25/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਿਟੀ^2 ਮਾਨਸਾ ਦਰਜ. ਰਜਿਸਟਰ ਕਰਵਾ ਕੇ ਮੋਟਰਸਾਈਕਲ ਨੂੰ ਕਬਜਾਂ ਪੁਲਿਸ ਵਿੱਚ ਲਿਆ ਗਿਆ ਹੈ| ਗ੍ਰਿਫਤਾਰ ਕੀਤੇ ਦੋਸ.ੀ ਗਿਆਨਾ ਰਾਮ ਵਿਰੁੱਧ ਪਹਿਲਾਂ ਵੀ ਸਾਲ^2016 ਵਿੱਚ ਥਾਣਾ ਫੂਲ (ਜਿਲਾ ਬਠਿੰਡਾ) ਵਿਖੇ ਅਫੀਮ ਵੇਚਣ ਦਾ ਮੁਕੱਦਮਾ ਦਰਜ. ਰਜਿਸਟਰ ਹੋਇਆ ਸੀ ਜੋ ਹਾਲੇ ਅਦਾਲਤ ਵਿੱਚ ਚੱਲ ਰਿਹਾ ਹੈ| ਹੁਣ ਦੋਸ.ੀਆਂ ਨੇ ਜਿਲਾ ਬਠਿੰਡਾ ਦੇ ਪਿੰਡ ਭੁੱਚੋ ਦੇ ਚੌਕ ਨੇੜੇ ਕਮਰਾ ਕਿਰਾਏ ਪਰ ਲੈ ਕੇ ਆਪਣਾ ਟਿਕਾਣਾ ਬਣਾਇਆ ਹੋਇਆ ਸੀ| ਇੱਥੇ ਰਹਿ ਕੇ ਇਹ ਦੋਸ.ੀ ਲੋਕਾਂ ਨਾਲ ਤਾਲਮੇਲ ਕਰਕੇ ਉਹਨਾਂ ਨੂੰ ਨਸ.ਾ ਸਪਲਾਈ ਕਰਦੇ ਸਨ| ਜਿਹਨਾਂ ਨੇ ਮੁਢਲੀ ਪੁੱਛਗਿੱਛ ਤੇ ਦੱਸਿਆ ਕਿ ਉਹਨਾ ਨੇ ਇਹ ਅਫੀਮ ਪਿੰਡ ਭੁਟਾਲਾ (ਰਾਜਸਥਾਨ) ਤੋਂ 6 ਲੱਖ ਰੁਪਏ ਦੀ ਮੁੱਲ ਖਰੀਦ ਕਰਕੇ ਲਿਆਂਦੀ ਸੀ ਅਤੇ ਅੱਗੇ ਲੋੜਵੰਦਾਂ/ਨਸ.ੇੜੀਆਂ ਨੂੰ ਤੁਰ^ਫਿਰ ਕੇ ਮਹਿੰਗੇ ਭਾਅ ਪ੍ਰਚੂਨ ਵਿੱਚ ਵੇਚ ਕੇ ਮੋਟੀ ਕਮਾਈ ਕਰਨੀ ਸੀ| ਜਿਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ. ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ| ਜਿਹਨਾਂ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕਰਕੇ ਪਤਾ ਲਗਾਇਆ ਜਾਵੇਗਾ ਕਿ ਇਹ ਕਿਸ ਵਿਆਕਤੀ ਪਾਸੋ ਲੈ ਕੇ ਆਏ ਸੀ, ਕਿੱਥੇ ਸਪਲਾਈ ਕਰਨੀ ਸੀ ਅਤੇ ਇਹਨਾਂ ਦਾ ਇਹ ਧੰਦਾ ਕਦੋ ਤੋ ਚੱਲ ਰਿਹਾ ਸੀ| ਜਿਹਨਾ ਪਾਸੋਂ ਅਹਿਮ ਸੁਰਾਗ ਲੱਗਣ ਦੀ ਸੰਭਾਵਨਾਂ ਹੈ|
 ਉਕਤ ਤੋਂ ਇਲਾਵਾ 5 ਹੋਰ ਮੁਕੱਦਮੇ ਦਰਜ. ਕਰਕੇ 5 ਦੋਸ.ੀਆ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਹਨਾਂ ਪਾਸੋ 250 ਨਸ.ੀਲੀਆ ਗੋਲੀਆ, 600 ਲੀਟਰ ਲਾਹਣ ਅਤੇ 20 ਬੋਤਲਾਂ ਸ.ਰਾਬ ਠੇਕਾ ਹਰਿਆਣਾ ਦੀ ਬਰਾਮਦਗੀ ਕਰਵਾਈ ਗਈ ਹੈ|
2|   ਇਸੇ ਤਰਾ ਅੱਜ ਮਿਤੀ 04^10^2019 ਨੂੰ ਸਬ^ਡਵੀਜ.ਨ ਸਰਦੂਲਗੜ ਦੇ ਤਿੰਨਾਂ ਥਾਣਿਆਂ ਦੇ ਮੁੱਖ ਅਫਸਰਾਨ ਸਮੇਤ 80 ਕਰਮਚਾਰੀਆਂ ਵੱਲੋਂ ਥਾਣਾ ਝੁਨੀਰ ਦੇ ਪਿੰਡ ਝੰਡੂਕੇ ਅਤੇ ਪਿੰਡ ਹੀਰਕੇ ਵਿਖੇ ਸ.ੱਕੀ ਘਰਾਂ ਦੀ ਸਰਚ ਕਰਵਾਈ ਗਈ ਹੈ| ਇਸ ਸਰਚ ਅਪਰੇਸ.ਨ ਦੌਰਾਨ ਹੇਠ ਲਿਖੇ 4 ਮੁਕੱਦਮੇ ਦਰਜ. ਕਰਵਾ ਕੇ ਕੀਤੀ ਗਈ ਬਰਾਮਦਗੀ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:^  
1. ਮੁਕੱਦਮਾ ਨੰ: 173/2019 ਅ/ਧ 61/1/14 ਆਬਕਾਰੀ ਐਕਟ ਥਾਣਾ ਝੁਨੀਰ|
ਬਰਾਮਦਗੀ :  20 ਲੀਟਰ ਲਾਹਣ
ਦੋਸੀ:  ਬੇਅੰਤ ਸਿੰਘ ਪੁੱਤਰ ਗੁਲਾਬ ਸਿੰਘ ਵਾਸੀ ਹੀਰਕੇ (ਗ੍ਰਿਫਤਾਰ)|

2. ਮੁਕੱਦਮਾ ਨੰ: 172/2019 ਅ/ਧ 61/1/14 ਆਬਕਾਰੀ ਐਕਟ ਥਾਣਾ ਝੁਨੀਰ|
ਬਰਾਮਦਗੀ :  70 ਲੀਟਰ ਲਾਹਣ
ਦੋਸੀ:  ਭੋਲਾ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਝੰਡੂਕੇ (ਗ੍ਰਿਫਤਾਰ)|

3. ਮੁਕੱਦਮਾ ਨੰ: 171/2019 ਅ/ਧ 61/1/14 ਆਬਕਾਰੀ ਐਕਟ ਥਾਣਾ ਝੁਨੀਰ|
ਬਰਾਮਦਗੀ :  20 ਲੀਟਰ ਲਾਹਣ
ਦੋਸੀ:  ਗੁਰਜੰਟ ਸਿੰਘ ਪੁੱਤਰ ਜਗਰੂਪ ਸਿੰਘ ਵਾਸੀ ਝੰਡੂਕੇ (ਗ੍ਰਿਫਤਾਰ)|

4. ਮੁਕੱਦਮਾ ਨੰ: 170/2019 ਅ/ਧ 61/1/14 ਆਬਕਾਰੀ ਐਕਟ ਥਾਣਾ ਝੁਨੀਰ|
ਬਰਾਮਦਗੀ :  120 ਲੀਟਰ ਲਾਹਣ
ਦੋਸੀ:  ਨੱਗਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਝੰਡੂਕੇ (ਗ੍ਰਿਫਤਾਰ ਨਹੀ)|

 ਅਖੀਰ ਵਿੱਚ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਦੱਸਿਆ ਗਿਆ ਕਿ ਜਿਲਾ ਅੰਦਰ ਨਸਿ.ਆ ਦੀ ਮੁਕੰਮਲ ਰੋਕਥਾਮ ਕਰਕੇ ਜਿਲਾ ਨੂੰ 100% ਡਰੱਗ ਫਰੀ ਕੀਤਾ ਜਾਵੇਗਾ| ਨਸਿ.ਆਂ ਅਤੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ|  

LEAVE A REPLY

Please enter your comment!
Please enter your name here