

ਮਾਨਸਾ, 20 ਫਰਵਰੀ (ਸਾਰਾ ਯਹਾਂ/ਮੁੱਖ ਸੰਪਾਦਕ): ਸਰਦੂਲਗੜ੍ਹ ਦੇ ਬੱਸ ਸਟੈਂਡ ਵਿਖੇ ਟਿਕਟ ਕੱਟਣ ’ਤੇ ਪੀਆਰਟੀਸੀ ਦੇ ਅੱਡਾ ਇੰਚਾਰਜ ਦੀ ਇੱਕ ਨੌਜ਼ਵਾਨ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ। ਪੁਲੀਸ ਨੇ ਨੌਜਵਾਨ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ, ਪਰ ਹਾਲੇ ਉਸਦੀ ਗਿ੍ਰਫ਼ਤਾਰੀ ਨਹੀਂ ਹੋਈ ਹੈ। ਸਰਦੂਲਗੜ੍ਹ ਪੁਲੀਸ ਨੂੰ ਪੀੜਤ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਹ ਪੀਆਰਟੀਸੀ ਬਰਨਾਲਾ ਡੀਪੂ ਵੱਲੋਂ ਸਰਦੂਲਗੜ੍ਹ ਵਿਖੇ ਅੱਡਾ ਇੰਚਾਰਜ ਲੱਗਿਆ ਹੋਇਆ ਹੈ। ਉਸਨੇ ਦੱਸਿਆ ਕਿ ਇੱਕ ਨੌਜ਼ਵਾਨ ਨੇ ਬੱਸ ਅੱਡੇ ਦੇ ਅੰਦਰ ਆਕੇ ਉਸਦੀ ਇਸ ਗੱਲੋਂ ਕੁੱਟਮਾਰ ਕੀਤੀ ਕਿ ਪੀਆਰਟੀਸੀ ਦੇ ਕਿਸੇ ਕੰਡਕਟਰ ਨੇ ਉਸਦੀ ਟਿਕਟ ਕੱਟੀ ਸੀ। ਉਸਨੇ ਦੱਸਿਆ ਕਿ ਨੌਜ਼ਵਾਨ ਨੇ ਉਸਦੀ ਕੋਈ ਗੱਲ ਨਹੀਂ ਸੁਣੀ ਅਤੇ ਉਸ ਨਾਲ ਆਉਂਦੇ ਸਾਰ ਹੀ ਝਗੜਾ ਕਰਨ ਲੱਗ ਪਿਆ।
ਥਾਣਾ ਸਰਦੂਲਗੜ੍ਹ ਦੀ ਪੁਲੀਸ ਨੇ ਕਸੂਰਵਾਰ ਅਰਸ਼ਦੀਪ ਸਿੰਘ ਵਾਸੀ ਸਰਦੂਲਗੜ੍ਹ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।






















