

ਕਪੂਰਥਲਾ/ਚੰਡੀਗੜ੍ਹ— ਜੇਕਰ ਤੁਸੀਂ ਕਿਸੇ ਵੀ ਕਾਰਨ ਹਵਾਈ ਸਫਰ ਦਾ ਲੁਤਫ ਅਜੇ ਤੱਕ ਨਹੀਂ ਉਠਾ ਪਾਏ ਹੋ, ਤਾਂ ਤੁਹਾਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਕਿਉਂਕੀ ਕਪੂਰਥਲਾ ਦੀ ਰੇਲ ਕੋਚ ਫੈਕਟਰੀ ਨੇ ਤੁਹਾਨੂੰ ਟਰੇਨ ‘ਚ ਹਵਾਈ ਸਫਰ ਦਾ ਮਜ਼ਾ ਦਿਵਾਉਣ ਦਾ ਪੂਰਾ ਇੰਤਜ਼ਾਮ ਕਰ ਲਿਆ ਹੈ। ਹਵਾਈ ਸਫਰ ਵਰਗਾ ਆਨੰਦ ਦੇਣ ਵਾਲੀ ‘ਤੇਜਸ’ ਨਾਂ ਦੀ ਇਹ ਟਰੇਨ ਜਲਦੀ ਹੀ ਪਟੜੀ ‘ਤੇ ਦੌੜਦੀ ਹੋਈ ਨਜ਼ਰ ਆਵੇਗੀ। ਇਸ ਟਰੇਨ ਨੂੰ ਬਣਾਉਣ ‘ਚ ਇਕ ਸਾਲ ਦਾ ਸਮਾਂ ਲਗਿਆ ਹੈ ਅਤੇ ਤਿੰਨ ਕਰੋੜ ਦੀ ਲਾਗਤ ਆਈ ਹੈ। ਭਾਰਤ ਦੀ ਸਭ ਤੋਂ ਪਹਿਲੀ ਹਾਈਸਪੀਡ ਟਰੇਨ ਜੋ ਕਿ ਅਜੇ ਸਿਰਫ ਗੋਆ ਤੋਂ ਮੁੰਬਈ ਦਰਮਿਆਨ ਹੀ ਚਲਦੀ ਸੀ ਪਰ ਹੁਣ ਜਲਦੀ ਹੀ ਚੰਡੀਗੜ੍ਹ ਤੋਂ ਦਿੱਲੀ ਟਰੈਕ ‘ਤੇ ਦੌੜੇਗੀ।

ਜੇਕਰ ਤੇਜਸ ਦੀ ਲੁਕ ਦੀ ਗੱਲ ਕੀਤੀ ਜਾਵੇ ਤਾਂ ਬਾਹਰੋ ਇਸ ਨੂੰ ਕਾਫੀ ਵਾਈਬ੍ਰੇਂਟ ਕਲਰਸ ਪੀਲੇ ਅਤੇ ਲਾਲ ਰੰਗ ਨਾਲ ਸਜਾਇਆ ਗਿਆ ਹੈ। ਇਸ ਦੇ ਨਾਲ ਹੀ ਅੰਦਰੋਂ ਇਸ ਨੂੰ ਕਾਫੀ ਹੱਦ ਤੱਕ ਇਕ ਹਵਾਈ ਜਹਾਜ ਦੇ ਇੰਟੀਰੀਅਰ ਵਾਂਗ ਡਿਜ਼ਾਈਨ ਕੀਤਾ ਗਿਆ ਹੈ। ਕੰਮਫਰਟ ਦੀ ਗੱਲ ਕੀਤੀ ਜਾਵੇ ਤਾਂ ਯਾਤਰੀਆਂ ਦੇ ਆਰਾਮ, ਐਂਟਰਟੇਨਮੈਂਟ ਤੋਂ ਲੈ ਕੇ ਸੁਰਖਿਆ ਦਾ ਪੂਰਾ ਇੰਤਜ਼ਾਮ ਕੀਤਾ ਗਿਆ ਹੈ। ਐਡਜਸਟੇਬਲ ਆਰਾਮ-ਦਾਇਕ ਕੁਰਸੀਆਂ, ਮਨੋਰੰਜਨ ਲਈ ਸਕ੍ਰੀਨਜ਼, ਫੋਨ ਚਾਰਜ ਕਰਨ ਲਈ ਪਲਗਜ਼, ਸਿਲਓਰਿਟੀ ਲਈ ਸੀ. ਸੀ. ਟੀ. ਵੀ. ਕੈਮਰੇ, ਆਟੋਮੈਟਿਕ ਡੌਰਜ਼, ਜੀ. ਪੀ. ਐੱਸ, ਵਾਈ-ਫਾਈ ਸੁਵਿਧਾ ਅਤੇ ਬਾਓ ਵੈਕਿਉਮ ਟੋਈਲੇਟਸ। ਰੇਲ ਕੋਚ ਫੈਕਟਰੀ ਦੇ ਪੀ. ਆਰ. ਓ. ਮਨਜੀਤ ਸਿੰਘ ਨੇ ਦੱਸਿਆ ਕਿ ਨਵੀਂ ਚੀਜ਼ ਜੋ ਇਸ ਟਰੇਨ ‘ਚ ਦੇਖਣ ਨੂੰ ਮਿਲੀ ਹੈ ਉਹ ਹੈ ਖਿੜਕੀਆਂ ‘ਤੇ ਬਲਾਈਡਜ਼ ਜੋ ਕਿ ਆਟੋਮੈਟਿਕ ਹੈ। ਇਹ ਅਜੇ ਤੱਕ ਕਿਸੇ ਹੋਰ ਟਰੇਨ ‘ਤੇ ਨਹੀਂ ਲਗਾਏ ਗਏ। ਇਨ੍ਹਾਂ ਹੀ ਨਹੀਂ ਟਰੇਨ ‘ਚ ਖਾਣਾ ਵੀ ਏਅਰਪੇਲਨਜ਼ ਵਾਂਗ ਟ੍ਰਾਲੀਆਂ ‘ਤੇ ਸਰਵ ਕੀਤਾ ਜਾਏਗਾ।
ਦੱਸਣਯੋਗ ਹੈ ਕਿ ਕੁੱਲ ਮਿਲਾ ਕੇ ਭਾਰਤੀ ਰੇਲ ਨੇ ਆਮ ਲੋਕਾਂ ਨੂੰ ਜਹਾਜ਼ ਦੇ ਸਫਰ ਦਾ ਆਨੰਦ ਦੇਣ ਦੀ ਤਿਆਰੀ ਤਾਂ ਕਰ ਲਈ ਹੈ। ਪਰ ਹੁਣ ਦੇਖਣਾ ਇਹ ਹੋਏਗਾ ਕਿ ਇਸ ‘ਚ ਸਫਰ ਕਰਨ ਵਾਲੇ ਯਾਤਰੀ ਕਿਸ ਤਰ੍ਹਾਂ ਦਾ ਵਤੀਰਾ ਅਪਣਾਉਂਦੇ ਹਨ। ਕਿਉਂਕਿ ਗੋਆ ਤੋਂ ਮੁੰਬਈ ਦਰਮਿਆਨ ਚੱਲਣ ਵਾਲੀ ਪਹਿਲੀ ‘ਤੇਜਸ’ ਸਵਾਰੀਆਂ ਦੀ ਹੀ ਲੁੱਟ ਦਾ ਸ਼ਿਕਾਰ ਹੋ ਗਈ ਸੀ ਅਤੇ ਟਰੇਨ ਦਾ ਬੁਰਾ ਹਾਲ ਪਹਿਲੀ ਫੇਰੀ ‘ਚ ਹੀ ਹੋ ਗਿਆ ਸੀ।
EDITED BY : SARA YAHA | | Last Updated : 24 May 2018






















