*ਜੀਆਈਐਮਟੀ ਕਾਲਜ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਨਤੀਜੇ ਹਾਸਲ ਕਰਕੇ ਕਾਲਜ ਅਤੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ*

0
74

ਬੁਢਲਾਡਾ, 20 ਅਗਸਤ 2025(ਸਾਰਾ ਯਹਾਂ/ਮੇਹਤਾ ਅਮਨ)–ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਹਾਲ ਹੀ ਘੋਸ਼ਿਤ ਨਤੀਜਿਆਂ ਵਿੱਚ ਜੀਆਈਐਮਟੀ ਕਾਲਜ ਬੁਡਲਾਡਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 80% ਤੋਂ ਵੱਧ ਅੰਕ ਹਾਸਲ ਕੀਤੇ ਹਨ। ਇਸ ਪ੍ਰਾਪਤੀ ਨਾਲ ਕਾਲਜ ਅਤੇ ਸ਼ਹਿਰ ਦਾ ਨਾਮ ਚਮਕਿਆ ਹੈ। ਬੀ.ਐਸ ਸੀ(ਮਲਟਿਮੀਡਿਆ) ਦੂਸਰੇ  ਸੇਮੇਸਟਰ ਵਿੱਚ ਪ੍ਰੀਆ ਕੌਰ ਨੇ 91% ਅੰਕਾਂ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਹੈਪੀ ਕੌਰ ਨੇ 86% ਅੰਕਾਂ ਨਾਲ ਦੂਜਾ ਸਥਾਨ ਹਾਸਲ ਕੀਤਾ। ਬੀ.ਵੋਕ(ਵੇਬ ਟੇਕਨੋਲੱਜੀ ਅਤੇ ਮਲਟਿਮੀਡਿਆ ਟੇਕਨੋਲੱਜੀ) ਦੂਸਰੇ  ਸੇਮੇਸਟਰ ਵਿੱਚ ਜੋਤਪ੍ਰੀਤ ਕੌਰ ਨੇ 88% ਅੰਕਾਂ ਨਾਲ ਪਹਿਲਾ ਸਥਾਨ, ਰੱਜੀ ਕੌਰ ਨੇ 85% ਨਾਲ ਦੂਜਾ ਸਥਾਨ ਅਤੇ ਲਵਪ੍ਰੀਤ ਸਿੰਘ ਨੇ 82% ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਬੀ.ਐਸ ਸੀ(ਫ਼ੈਸ਼ਨ ਡਿਜ਼ਾਇਨਿੰਗ) ਦੂਸਰੇ  ਸੇਮੇਸਟਰ ਵਿੱਚ ਸੁਖਜੀਤ ਕੌਰ ਨੇ 86% ਅੰਕਾਂ ਨਾਲ ਪਹਿਲਾ ਸਥਾਨ, ਸਿਮਰਨ ਕੌਰ ਨੇ 85.2% ਨਾਲ ਦੂਜਾ ਸਥਾਨ ਅਤੇ ਰਮਨਦੀਪ ਕੌਰ ਨੇ 84.4% ਨਾਲ ਤੀਜਾ ਸਥਾਨ ਹਾਸਲ ਕੀਤਾ। ਕਾਲਜ ਦੇ ਚੇਅਰਮੈਨ ਡਾ. ਨਵੀਨ ਸਿੰਗਲਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਫਲਤਾ ਉਹਨਾਂ ਦੀ ਮਹਨਤ ਅਤੇ ਅਧਿਆਪਕਾਂ ਦੀ ਨਿਰੰਤਰ ਮਦਦ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਕਾਲਜ ਵੱਲੋਂ ਵਿਦਿਆਰਥੀਆਂ ਨੂੰ ਆਧੁਨਿਕ ਲੈਬਾਂ, ਡਿਜ਼ੀਟਲ ਕਲਾਸਰੂਮ ਅਤੇ ਨਵੀਨਤਮ ਸਿੱਖਿਆ ਪ੍ਰਣਾਲੀਆਂ ਉਪਲਬਧ ਕਰਵਾਈਆਂ ਜਾਂਦੀਆਂ ਹਨ ਤਾਂ ਜੋ ਉਹ ਭਵਿੱਖ ਵਿੱਚ ਇੰਡਸਟਰੀ ਦੀਆਂ ਲੋੜਾਂ ਅਨੁਸਾਰ ਤਿਆਰ ਹੋ ਸਕਣ। ਕਾਲਜ ਦੀ ਪ੍ਰਿੰਸੀਪਲ ਡਾ. ਰੇਖਾ ਨੇ ਵੀ ਵਿਦਿਆਰਥੀਆਂ ਅਤੇ ਸਟਾਫ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਕਾਲਜ ਦੇ ਅਧਿਆਪਕ ਸਿਰਫ਼ ਪਾਠਕ੍ਰਮਕ ਪੜ੍ਹਾਈ ਤੱਕ ਸੀਮਿਤ ਨਹੀਂ ਰਹਿੰਦੇ, ਸਗੋਂ ਵਿਦਿਆਰਥੀਆਂ ਨੂੰ ਪ੍ਰੈਕਟਿਕਲ ਟ੍ਰੇਨਿੰਗ ਅਤੇ ਨਵੀਨਤਾ ਭਰੀ ਸੋਚ ਵੱਲ ਵੀ ਪ੍ਰੇਰਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਮਲਟਿਮੀਡਿਆ ਅਤੇ ਫ਼ੈਸ਼ਨ ਡਿਜ਼ਾਇਨਿੰਗ ਵਰਗੇ ਕੋਰਸ ਵਿਦਿਆਰਥੀਆਂ ਦੇ ਭਵਿੱਖ ਲਈ ਬਹੁਤ ਹੀ ਲਾਹੇਬੰਦ ਹਨ, ਕਿਉਂਕਿ ਅੱਜ ਦੇ ਡਿਜ਼ੀਟਲ ਯੁੱਗ ਵਿੱਚ ਮੀਡੀਆ, ਐਨੀਮੇਸ਼ਨ, ਗ੍ਰਾਫਿਕ ਡਿਜ਼ਾਈਨ, ਫਿਲਮ-ਮੈਕਿੰਗ, ਫੈਸ਼ਨ ਅਤੇ ਟੈਕਨੋਲੋਜੀ ਨਾਲ ਜੁੜੇ ਖੇਤਰਾਂ ਵਿੱਚ ਕਰੀਅਰ ਦੇ ਬੇਅੰਤ ਮੌਕੇ ਹਨ। ਇਹ ਕੋਰਸ ਵਿਦਿਆਰਥੀਆਂ ਨੂੰ ਸਿਰਫ਼ ਨੌਕਰੀ ਪ੍ਰਾਪਤ ਕਰਨ ਲਈ ਹੀ ਨਹੀਂ, ਸਗੋਂ ਆਪਣੇ ਸਟਾਰਟਅਪ ਸ਼ੁਰੂ ਕਰਨ ਅਤੇ ਖੁਦਮੁਖਤਿਆਰ ਬਣਨ ਲਈ ਵੀ ਤਿਆਰ ਕਰਦੇ ਹਨ। ਦੋਵੇਂ ਨੇ ਵਿਦਿਆਰਥੀਆਂ ਦੇ ਚਮਕਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਭਰੋਸਾ ਜਤਾਇਆ ਕਿ ਜੀਆਈਐਮਟੀ ਦੇ ਸਟੂਡੈਂਟ ਅੱਗੇ ਵੀ ਇਨ੍ਹਾਂ ਖੇਤਰਾਂ ਵਿੱਚ ਕਾਲਜ ਅਤੇ ਇਲਾਕੇ ਦਾ ਨਾਮ ਰੌਸ਼ਨ ਕਰਦੇ ਰਹਿਣਗੇ।

NO COMMENTS